ਡੋਨਾਲਡ ਟਰੰਪ 'ਵਾਈਟ ਹਾਊਸ' ਵਿਚ ਰਹਿੰਦੇ ਸਾਰੇ ਲੋਕਾਂ ਨੂੰ ਨਫਰਤ ਕਰਦਾ
ਏਬੀਪੀ ਸਾਂਝਾ | 14 Oct 2017 10:22 AM (IST)
ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਦੀ ਰਿਹਾਇਸ਼ ਅਤੇ ਦਫਸਰ ਵਾਲੇ ਭਵਨ ਵਾਈਟ ਹਾਊਸ ਵਿਚ ਸਭ ਠੀਕ ਨਹੀਂ ਚੱਲ ਰਿਹਾ। ਬੀਤੇ ਦਿਨੀਂ ਰੀਪਬਲਕਿਨ ਪਾਰਟੀ ਦੇ ਸੈਨੇਟਰ ਬੌਬ ਕੌਰਕਰ ਨੇ ਰਾਸ਼ਟਰਪਤੀ ਉੱਤੇ ਆਪਣੀ ਭੜਾਸ ਕੱਢੀ ਸੀ ਪਰ ਹੁਣ ਇਸ ਤਰ੍ਹਾਂ ਲੱਗਦਾ ਹੈ ਕਿ ਖੁਦ ਡੋਨਾਲਡ ਟਰੰਪ ਹੀ ਵਾਈਟ ਵਿਚ ਪਰੇਸ਼ਾਨ ਹੋ ਗਏ ਹਨ। ਡੋਨਾਲਡ ਟਰੰਪ ਨੇ ਆਪਣੇ ਸੁਰੱਖਿਆ ਗਾਰਡ ਉੱਤੇ ਚੀਕਦੇ ਹੋਏ ਕਹਿ ਦਿੱਤਾ ਕਿ ਉਹ ਵਾਈਟ ਹਾਊਸ ਵਿਚ ਰਹਿੰਦੇ ਸਾਰੇ ਲੋਕਾਂ ਨਾਲ ਨਫਰਤ ਕਰਦੇ ਹਨ। ਉਂਜ ਵਾਈਟ ਹਾਊਸ ਨੇ ਇੱਕ ਬਿਆਨ ਜਾਰੀ ਕਰ ਇਸ ਗੱਲ ਦਾ ਖੰਡਨ ਕੀਤਾ ਹੈ। ਜਾਣਕਾਰ ਸੂਤਰਾਂ ਮੁਤਾਬਕ ਡੋਨਾਲਡ ਟਰੰਪ ਨੇ ਆਪਣੇ ਸੁਰੱਖਿਆ ਗਾਰਡ ਕੀਥ ਸ਼ਿਲਰ ਨੂੰ ਕਹਿ ਦਿੱਤਾ, ‘ਮੈਂ ਵਾਈਟ ਹਾਊਸ ਵਿਚ ਸਾਰਿਆਂ ਨਾਲ ਨਫਰਤ ਕਰਦਾ ਹਾਂ। ਕੁਝ ਇਸ ਤੋਂ ਵੱਖਰੇ ਹਨ, ਪਰ ਮੈਂ ਉਨ੍ਹਾਂ ਨਾਲ ਨਫਰਤ ਕਰਦਾ ਹਾਂ।’ ਡੋਨਾਲਡ ਟਰੰਪ ਦੇ ਸਾਬਕਾ ਚੀਫ ਰਣਨੀਤੀਕਾਰ ਸਟੀਵ ਬੈਨਨ ਨੇ ਇਕ ਰਿਪੋਰਟ ਦਾ ਜਿਕਰ ਕਰਦੇ ਹੋਏ ਲੋਕਾਂ ਨੂੰ ਕਿਹਾ ਕਿ ਰਾਸ਼ਟਰਪਤੀ ਕੋਲ ਆਪਣੇ ਚਾਰ ਸਾਲ ਦੀ ਮਿਆਦ ਪੂਰੀ ਕਰਨ ਵਿਚ ਸਿਰਫ 30 ਫੀਸਦੀ ਦਾ ਸਮਾਂ ਹੈ। ਇਕ ਅੰਗਰੇਜੀ ਮੈਗਜ਼ੀਨ ਮੁਤਾਬਕ ਰੀਪਬਲਕਿਨ ਨੇਤਾ ਅਤੇ ਟਰੰਪ ਦੇ ਸਲਾਹਕਾਰਾਂ ਨੇ ਬੀਤੇ ਕੁਝ ਹਫਤਿਆਂ ਵਿਚ ਆਪਣੇ ਰਾਸ਼ਟਰਪਤੀ ਲਈ ਅਸਥਿਰ ‘ਇਕ ਕਦਮ ਗੁਆਉਣਾ’ ਅਤੇ ‘ਅਵਿਵਸਥਾ’ ਜਿਹੇ ਸ਼ਬਦਾਂ ਦੀ ਵਰਤੋਂ ਕੀਤੀ ਹੈ। ਵਰਨਣ ਯੋਗ ਹੈ ਕਿ ਵਾਈਟ ਹਾਊਸ ਵਿਚ ਅਜਿਹਾ ਪਹਿਲੀ ਵਾਰੀ ਦੇਖਿਆ ਗਿਆ ਹੈ, ਜਦੋਂ ਇੰਨੇ ਘੱਟ ਸਮੇਂ ਵਿਚ ਸੈਨੇਟਰਸ, ਸਲਾਹਕਾਰਾਂ ਅਤੇ ਅਧਿਕਾਰੀਆਂ ਨੇ ਆਪਣੇ ਰਾਸ਼ਟਰਪਤੀ ਦੀਆਂ ਨੀਤੀਆਂ ਉੱਤੇ ਅਸਹਿਮਤੀ ਜ਼ਾਹਰ ਕਰਦੇ ਹੋਏ ਇਸ ਤਰ੍ਹਾਂ ਦੇ ਸ਼ਬਦਾਂ ਦੀ ਵਰਤੋਂ ਕੀਤੀ ਹੈ।