ਪੇਸ਼ਾਵਰ: ਪਾਕਿਸਤਾਨ ਵਿੱਚ ਹੋਏ ਬੱਸ ਧਮਾਕੇ ਵਿੱਚ 13 ਲੋਕਾਂ ਦੀ ਮੌਤ ਹੋ ਗਈ ਹੈ।ਚੀਨੀ ਇੰਜੀਨੀਅਰਾਂ ਅਤੇ ਸੈਨਿਕਾਂ ਨੂੰ ਇਹ ਬੱਸ ਲੈ ਜਾ ਰਹੀ ਸੀ ਜਿਸ ਵਕਤ ਇਸ ਵਿੱਚ ਧਮਾਕਾ ਹੋ ਗਿਆ।ਪਾਕਿਸਤਾਨ ਵਿਚ ਵੱਡੇ ਪੱਧਰ 'ਤੇ ਅੱਤਵਾਦੀ ਹਮਲਾ ਹੋਇਆ ਹੈ। 


ਚੀਨੀ ਇੰਜੀਨੀਅਰਾਂ ਅਤੇ ਪਾਕਿਸਤਾਨੀ ਸੈਨਿਕਾਂ ਨੂੰ ਲਿਜਾ ਰਹੀ ਬੱਸ ਵਿਚ ਆਈ.ਈ.ਡੀ. ਧਮਾਕਾ ਹੋਇਆ ਹੈ। ਇਸ ਹਮਲੇ ਵਿਚ 9 ਚੀਨੀ ਇੰਜੀਨੀਅਰਾਂ ਸਮੇਤ 13 ਲੋਕਾਂ ਦੀ ਮੌਤ ਹੋਣ ਦੀ ਰਿਪੋਰਟ ਹੈ। ਕਈ ਜ਼ਖਮੀਆਂ ਦੀ ਹਾਲਤ ਗੰਭੀਰ ਹੈ।ਪਾਕਿਸਤਾਨ ਤੋਂ ਮਿਲੀ ਖ਼ਬਰ ਮੁਤਾਬਕ ਬੱਸ ਦਸੂ ਪੁਲ 'ਤੇ ਕੰਮ ਕਰ ਰਹੇ ਚੀਨੀ ਇੰਜੀਨੀਅਰਾਂ ਨੂੰ ਲਿਜਾ ਰਹੀ ਸੀ। 


ਬੱਸ ਵਿਚ 30 ਇੰਜੀਨੀਅਰ ਅਤੇ ਕਰਮਚਾਰੀ ਸਵਾਰ ਸਨ। ਬੱਸ ਦੀ ਸੁਰੱਖਿਆ ਪਾਕਿਸਤਾਨੀ ਸੈਨਿਕ ਕਰ ਰਹੇ ਸਨ। ਅਚਾਨਕ ਬੱਸ ਵਿਚ ਧਮਾਕਾ ਹੋਇਆ। ਹੁਣ ਤੱਕ 13 ਲੋਕਾਂ ਦੀ ਮੌਤ ਦੀ ਖ਼ਬਰ ਹੈ। ਕਈ ਜ਼ਖਮੀਆਂ ਦੀ ਹਾਲਤ ਗੰਭੀਰ ਹੋਣ ਕਾਰਨ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।


ਪਾਕਿਸਤਾਨ ਦੀ ਸਥਾਨਕ ਮੀਡੀਆ ਮੁਤਾਬਕ ਲਾਸ਼ਾਂ ਅਤੇ ਜ਼ਖਮੀਆਂ ਨੂੰ ਪੇਂਡੂ ਸਿਹਤ ਕੇਂਦਰ ਦਾਸੂ ਭੇਜ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਮੁਹੰਮਦ ਆਰਿਫ ਨੇ ਕਿਹਾ ਕਿ ਧਮਾਕੇ ਦੀ ਤੀਬਰਤਾ ਦਾ ਪਤਾ ਲਗਾਉਣ ਅਤੇ ਇਸ ਬਾਰੇ ਹੋਰ ਜਾਨਣ ਲਈ ਜਾਂਚ ਕੀਤੀ ਜਾ ਰਹੀ ਹੈ।