ਇਸਲਾਮਾਬਾਦ: ਅਮਰੀਕੀ ਰਸਾਲੇ ਦੇ ਖੁਲਾਸੇ ਮਗਰੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਬੀਜੇਪੀ ’ਤੇ ਨਿਸ਼ਾਨਾ ਦਾਗਿਆ ਹੈ। ਇਮਰਾਨ ਖਾਨ ਨੇ ਬੀਜੇਪੀ 'ਤੇ ‘ਜੰਗ ਦਾ ਮਾਹੌਲ ਸਿਰਜਣ’ ਦਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਭਾਰਤ ਦਾ ਐਫ-16 ਜਹਾਜ਼ ਨੂੰ ਡੇਗਣ ਦਾ ਝੂਠਾ ਦਾਅਵਾ ‘ਉਲਟਾ ਪੈ ਗਿਆ ਹੈ’। ਉਨ੍ਹਾਂ ਕਿਹਾ ਕਿ ਚੋਣਾਂ ਕਰਕੇ ਬੀਜੇਪੀ ਸਰਕਾਰ ਨੇ ਜਾਣਬੁੱਝ ਕੇ ਅਜਿਹਾ ਮਾਹੌਲ ਤਿਆਰ ਕੀਤਾ ਹੈ।
ਯਾਦ ਰਹੇ ਅਮਰੀਕਾ ਦੇ ਪ੍ਰਮੁੱਖ ਰਸਾਲੇ ਨੇ ਦਾਅਵਾ ਕੀਤਾ ਸੀ ਕਿ ਪਾਕਿਸਤਾਨੀ ਹਵਾਈ ਫ਼ੌਜ ਦੇ ਬੇੜੇ ਵਿੱਚੋਂ ਅਮਰੀਕਾ ਦਾ ਬਣਿਆ ਕੋਈ ਵੀ ਲੜਾਕੂ ਜਹਾਜ਼ ਲਾਪਤਾ ਨਹੀਂ। ਵਾਸ਼ਿੰਗਟਨ ਦੇ ‘ਫੌਰੇਨ ਪਾਲਿਸੀ’ ਰਸਾਲੇ ਨੇ ਵੀਰਵਾਰ ਨੂੰ ਖ਼ਬਰ ਛਾਪੀ ਸੀ ਕਿ ਅਮਰੀਕੀ ਕਰਮੀਆਂ ਨੇ ਹਾਲ ਹੀ ਵਿੱਚ ਪਾਕਿ ਹਵਾਈ ਫ਼ੌਜ ਦੇ ਐੱਫ-16 ਜਹਾਜ਼ਾਂ ਦੀ ਗਿਣਤੀ ਕੀਤੀ ਸੀ ਤੇ ਕੋਈ ਜਹਾਜ਼ ਗਾਇਬ ਨਹੀਂ। ਰਸਾਲੇ ਨੇ ਸਥਿਤੀ ਦੀ ਸਿੱਧੀ ਜਾਣਕਾਰੀ ਰੱਖਣ ਵਾਲੇ ਦੋ ਸੀਨੀਅਰ ਅਮਰੀਕੀ ਰੱਖਿਆ ਅਧਿਕਾਰੀਆਂ ਦਾ ਹਵਾਲਾ ਵੀ ਦਿੱਤਾ ਹੈ।
ਉਧਰ, ਨੈਸ਼ਨਲ ਕਾਂਗਰਸ ਦੇ ਮੁਖੀ ਫਾਰੂਕ ਅਬਦੁੱਲ੍ਹਾ ਨੇ ਮੋਦੀ ਸਰਕਾਰ ’ਤੇ ਝੂਠ ਬੋਲਣ ਦਾ ਇਲਜ਼ਾਮ ਲਾਇਆ ਹੈ। ਅਬਦੁੱਲ੍ਹਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਬਾਲਾਕੋਟ ਹਵਾਈ ਹਮਲੇ ਮਗਰੋਂ ਹੋਏ ਟਕਰਾਅ ਦੌਰਾਨ ਪਾਕਿਸਤਾਨ ਦੇ ਐਫ਼-16 ਜੰਗੀ ਜਹਾਜ਼ ਨੂੰ ਸੁੱਟ ਲੈਣ ਬਾਰੇ ਦੇਸ਼ ਨਾਲ ਝੂਠ ਬੋਲਿਆ ਹੈ। ਅਬਦੁੱਲ੍ਹਾ ਨੇ ਕਿਹਾ ਕਿ ਭਾਰਤ ਸਰਕਾਰ ਨੇ ਹਵਾਈ ਹਮਲਾ ਕੀਤਾ ਕਿਉੁਂਕਿ ਪ੍ਰਧਾਨ ਮੰਤਰੀ ਪਿਛਲੀਆਂ ਆਮ ਚੋਣਾਂ ਦੌਰਾਨ ਕੀਤੇ ਆਪਣੇ ਵਾਅਦਿਆਂ ਨੂੰ ਪੁਗਾਉਣ ਵਿੱਚ ‘ਨਾਕਾਮ’ ਰਹੇ ਹਨ।
ਅਮਰੀਕੀ ਖੁਲਾਸੇ ਮਗਰੋਂ ਇਮਰਾਨ ਨੇ ਮੋਦੀ ਨੂੰ ਘੇਰਿਆ
ਏਬੀਪੀ ਸਾਂਝਾ
Updated at:
07 Apr 2019 04:52 PM (IST)
ਅਮਰੀਕੀ ਰਸਾਲੇ ਦੇ ਖੁਲਾਸੇ ਮਗਰੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਬੀਜੇਪੀ ’ਤੇ ਨਿਸ਼ਾਨਾ ਦਾਗਿਆ ਹੈ। ਇਮਰਾਨ ਖਾਨ ਨੇ ਬੀਜੇਪੀ 'ਤੇ ‘ਜੰਗ ਦਾ ਮਾਹੌਲ ਸਿਰਜਣ’ ਦਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਭਾਰਤ ਦਾ ਐਫ-16 ਜਹਾਜ਼ ਨੂੰ ਡੇਗਣ ਦਾ ਝੂਠਾ ਦਾਅਵਾ ‘ਉਲਟਾ ਪੈ ਗਿਆ ਹੈ’। ਉਨ੍ਹਾਂ ਕਿਹਾ ਕਿ ਚੋਣਾਂ ਕਰਕੇ ਬੀਜੇਪੀ ਸਰਕਾਰ ਨੇ ਜਾਣਬੁੱਝ ਕੇ ਅਜਿਹਾ ਮਾਹੌਲ ਤਿਆਰ ਕੀਤਾ ਹੈ।
- - - - - - - - - Advertisement - - - - - - - - -