ਇਸਲਾਮਾਬਾਦ: ਪ੍ਰਧਾਨ ਮੰਤਰੀ ਦੀ ਕੁਰਸੀ ਤੋਂ ਲਾਂਭੇ ਹੋਣ ਤੋਂ ਬਾਅਦ ਜਿੱਥੇ ਇਮਰਾਨ ਖਾਨ ਲੋਕਾਂ ਵਿੱਚ ਰੈਲੀਆਂ ਕਰਕੇ ਆਪਣਾ ਆਧਾਰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਉਨ੍ਹਾਂ ਦੀ ਸਾਬਕਾ ਪਤਨੀ ਰੇਹਮ ਖਾਨ ਉਨ੍ਹਾਂ ਨੂੰ ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ਵਿੱਚ ਜਾਣ ਦੀ ਸਲਾਹ ਦੇ ਰਹੀ ਹੈ।

ਰੇਹਮ ਖਾਨ ਨੇ ਇਮਰਾਨ ਖਾਨ 'ਤੇ ਵਿਅੰਗ ਕਰਦੇ ਹੋਏ ਕਿਹਾ, ''ਉਨ੍ਹਾਂ 'ਚ ਕਾਮੇਡੀ ਟੈਲੇਂਟ ਹੈ ਤੇ ਮੇਰਾ ਸੁਝਾਅ ਹੈ ਕਿ ਉਹ 'ਦ ਕਪਿਲ ਸ਼ਰਮਾ ਸ਼ੋਅ' 'ਚ ਨਵਜੋਤ ਸਿੰਘ ਸਿੱਧੂ ਦੀ ਜਗ੍ਹਾ ਲੈ ਸਕਦੇ ਹਨ। ਦੱਸ ਦੇਈਏ ਕਿ ਪੂਰੇ ਸਿਆਸੀ ਸੰਕਟ ਦੌਰਾਨ ਰੇਹਮ ਖਾਨ ਨੇ ਲਗਾਤਾਰ ਇਮਰਾਨ ਖਾਨ 'ਤੇ ਵਿਅੰਗ ਕੀਤਾ ਸੀ। ਰੇਹਮ ਨੇ ਇਮਰਾਨ 'ਤੇ ਫਿਰ ਹਮਲਾ ਕਰਦੇ ਹੋਏ ਉਨ੍ਹਾਂ ਨੂੰ 'ਮਿੰਨੀ ਟਰੰਪ' ਤੱਕ ਕਿਹਾ।

ਸਿੱਧੂ ਦੀ ਲੈ ਸਕਦੇ ਥਾਂ
ਇੱਕ ਪਾਕਿਸਤਾਨੀ ਰਿਪੋਰਟਰ ਨਾਲ ਗੱਲ ਕਰਦੇ ਹੋਏ ਰੇਹਮ ਖਾਨ ਨੇ ਇਮਰਾਨ ਖਾਨ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਬਾਲੀਵੁੱਡ ਵਿੱਚ ਆਪਣਾ ਹੱਥ ਅਜ਼ਮਾਉਣਾ ਚਾਹੀਦਾ ਹੈ। ਇਸ ਦੌਰਾਨ ਰੇਹਮ ਨੇ ਇਮਰਾਨ ਖਾਨ ਦੇ ਉਸ ਬਿਆਨ ਦਾ ਵੀ ਹਵਾਲਾ ਦਿੱਤਾ, ਜਿਸ 'ਚ ਉਨ੍ਹਾਂ ਨੇ ਭਾਰਤ ਦੀ ਤਾਰੀਫ ਕੀਤੀ ਸੀ ਤੇ ਕਿਹਾ ਸੀ ਕਿ 'ਕੋਈ ਵੀ ਮਹਾਸ਼ਕਤੀ ਭਾਰਤ ਲਈ ਸ਼ਰਤਾਂ ਤੈਅ ਨਹੀਂ ਕਰ ਸਕਦੀ ਹੈ।'

ਰੇਹਮ ਖਾਨ ਨੇ ਕਿਹਾ, ਉਹਨਾਂ ਨੂੰ ਬਾਲੀਵੁੱਡ ਵਿੱਚ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਉਹਨਾਂ ਕੋਲ ਕਾਮੇਡੀ ਦੀ ਚੰਗੀ ਪ੍ਰਤਿਭਾ ਹੈ। ਦ ਕਪਿਲ ਸ਼ਰਮਾ ਸ਼ੋਅ ਵਿੱਚ ਪਾਜੀ (ਨਵਜੋਤ ਸਿੰਘ ਸਿੱਧੂ) ਦੀ ਜਗ੍ਹਾ ਖਾਲੀ ਹੈ, ਇਸ ਲਈ ਇਮਰਾਨ ਉਹਨਾਂ ਦੀ ਜਗ੍ਹਾ ਲੈ ਸਕਦੇ ਹਨ। ਪਾਜੀ ਨਾਲ ਵੀ ਉਸ ਦੀ ਚੰਗੀ ਦੋਸਤੀ ਹੈ ਅਤੇ ਹੁਣ ਇਮਰਾਨ ਨੇ ਵੀ ਸ਼ਾਇਰੀ ਕਰਨੀ ਸ਼ੁਰੂ ਕਰ ਦਿੱਤੀ ਹੈ।

Continues below advertisement




ਬਾਲੀਵੁੱਡ ਵਿੱਚ ਹੀਰੋ ਜਾਂ ਖਲਨਾਇਕ
ਇਸ ਸਵਾਲ 'ਤੇ ਕਿ ਇਮਰਾਨ ਨੂੰ ਬਾਲੀਵੁੱਡ 'ਚ ਹੀਰੋ ਜਾਂ ਖਲਨਾਇਕ ਬਣਨਾ ਚਾਹੀਦਾ ਹੈ, ਰੇਹਮ ਖਾਨ ਨੇ ਕਿਹਾ ਕਿ ਇਹ ਉਨ੍ਹਾਂ 'ਤੇ ਨਿਰਭਰ ਕਰਦਾ ਹੈ, ਪਰ ਮੈਨੂੰ ਲੱਗਦਾ ਹੈ ਕਿ ਉਨ੍ਹਾਂ 'ਚ ਕਾਮੇਡੀ ਦਾ ਹੁਨਰ ਵੀ ਹੈ। ਜੇਕਰ ਕਿਤੇ ਕੁਝ ਨਹੀਂ ਹੋਇਆ ਤਾਂ ਉਹ ਕਪਿਲ ਸ਼ਰਮਾ ਦੇ ਸ਼ੋਅ 'ਚ ਜਾ ਸਕਦੇ ਹਨ। ਇਸ ਤੋਂ ਬਾਅਦ ਰਿਪੋਰਟਰ ਨੇ ਇਹ ਵੀ ਕਿਹਾ ਕਿ ਕਪਿਲ ਸ਼ਰਮਾ, ਮੈਨੂੰ ਯਕੀਨ ਹੈ ਕਿ ਤੁਸੀਂ ਰੇਹਮ ਨੂੰ ਸੁਣ ਰਹੇ ਹੋ।