International Research : ਅੱਜ ਤੋਂ ਕੁਝ 12 ਹਜ਼ਾਰ ਸਾਲ ਪਹਿਲਾਂ ਮਨੁੱਖ ਸੱਭਿਅਤਾ ਦੇ ਵਿਕਾਸ ਦੀ ਦੌੜ ਵਿੱਚ ਸੀ। ਉਹ ਸਭ ਤੋਂ ਪਹਿਲਾਂ ਮਨੁੱਖੀ ਸ਼ਿਕਾਰੀਆਂ ਤੋਂ ਖੇਤੀ ਵੱਲ ਵਧਿਆ। ਅਮਰੀਕਾ ਦੇ ਪੈਨਸਿਲਵੇਨੀਆ ਸੂਬੇ ਦੀ ਪੇਨ ਯੂਨੀਵਰਸਿਟੀ ਦੇ ਅੰਤਰਰਾਸ਼ਟਰੀ ਖੋਜਕਰਤਾਵਾਂ ਨੇ ਇਸ ਸਬੰਧੀ ਖੋਜ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਸੱਭਿਅਤਾ ਦੇ ਵਿਕਾਸ ਦੌਰਾਨ ਜਦੋਂ ਮਨੁੱਖ ਸ਼ਿਕਾਰ ਤੋਂ ਖੇਤੀ ਵੱਲ ਵਧਿਆ ਤਾਂ ਮਨੁੱਖ ਦਾ ਕੱਦ ਡੇਢ ਇੰਚ ਘਟ ਗਿਆ। ਇਸ ਗੱਲ ਦੀ ਪੁਸ਼ਟੀ ਉਦੋਂ ਹੋਈ ਜਦੋਂ ਯੂਰਪ ਦੇ ਲਗਪਗ 167 ਪ੍ਰਾਚੀਨ ਮਨੁੱਖੀ ਪਿੰਜਰਾਂ ਦੇ ਡੀਐਨਏ ਦਾ ਅਧਿਐਨ ਕੀਤਾ ਗਿਆ।

ਖੋਜਕਰਤਾਵਾਂ ਦਾ ਕਹਿਣਾ ਹੈ ਕਿ ਜਦੋਂ ਮਨੁੱਖ ਸ਼ਿਕਾਰ ਛੱਡ ਕੇ ਖੇਤੀ ਵੱਲ ਵਧਿਆ ਤਾਂ ਇਸ ਦਾ ਮਨੁੱਖੀ ਸਰੀਰ 'ਤੇ ਮਾੜਾ ਅਸਰ ਪਿਆ ਜਿਸ ਨਾਲ ਉਨ੍ਹਾਂ ਦਾ ਕੱਦ ਕਰੀਬ ਡੇਢ ਇੰਚ ਘਟ ਗਿਆ। ਅਜਿਹਾ ਇਸ ਲਈ ਹੋਇਆ ਕਿਉਂਕਿ ਮਨੁੱਖ ਨੂੰ ਸ਼ਿਕਾਰ ਤੋਂ ਜੋ ਪੌਸ਼ਟਿਕ ਤੱਤ ਮਿਲਦੇ ਸਨ, ਉਹ ਖੇਤੀ ਤੇ ਖੇਤੀ ਤੋਂ ਮਨੁੱਖ ਨੂੰ ਉਪਲਬਧ ਨਹੀਂ ਸਨ ਜਿਸ ਕਾਰਨ ਕਈ ਬਿਮਾਰੀਆਂ ਨੇ ਉਨ੍ਹਾਂ ਨੂੰ ਘੇਰ ਲਿਆ।

10 ਹਜ਼ਾਰ ਸਾਲ ਪਹਿਲਾਂ ਸ਼ੁਰੂ ਕੀਤੀ ਸੀ ਖੇਤੀ
ਜੇਕਰ ਦੇਖਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਯੂਰਪ ਦੇ ਲੋਕਾਂ ਨੇ ਸਭ ਤੋਂ ਪਹਿਲਾਂ ਤਕਰੀਬਨ 10 ਹਜ਼ਾਰ ਸਾਲ ਪਹਿਲਾਂ ਖੇਤੀ ਕਰਨੀ ਸ਼ੁਰੂ ਕੀਤੀ ਸੀ ਪਰ ਯੂਰਪ ਦੇ ਉੱਤਰੀ ਧਰੁਵ 'ਤੇ ਰਹਿਣ ਵਾਲੇ ਲੋਕ ਖੇਤੀ-ਬਾੜੀ ਵੱਲ ਬਹੁਤ ਦੇਰ ਨਾਲ ਚਲੇ ਗਏ ਤੇ ਕਿਹਾ ਜਾਂਦਾ ਹੈ ਕਿ ਬਰਫੀਲੀਆਂ ਥਾਵਾਂ 'ਤੇ ਸ਼ਿਕਾਰ ਕਰਨਾ ਇਸ ਨਾਲੋਂ ਸੌਖਾ ਸੀ ਕਿਉਂਕਿ ਬਰਫ਼ ਨੂੰ ਹਟਾ ਕੇ ਖੇਤੀ ਕਰਨਾ ਬਹੁਤ ਗੁੰਝਲਦਾਰ ਸੀ।

ਇਹ ਵੀ ਪੜ੍ਹੋ

ਮਾਈਨਿੰਗ ਮਾਮਲੇ ’ਚ ਈਡੀ ਸਾਹਮਣੇ ਪੇਸ਼ੀ ਮਗਰੋਂ ਸਾਬਕਾ ਸੀਐਮ ਚੰਨੀ ਨੇ ਕਹੀ ਵੱਡੀ ਗੱਲ, ਪੜ੍ਹੋ ਪੂਰੀ ਡਿਟੇਲ

ਬਾਂਦਰ ਦੇ ਬੱਚੇ ਨੇ ਪਹਿਲੀ ਵਾਰ ਖਾਧਾ ਡ੍ਰੈਗਨ ਫਰੂਟ, ਵੀਡੀਓ ਦੇਖ ਹਰ ਕੋਈ ਹੋਇਆ ਕਾਇਲ