ਲਾਹੌਰ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਸਵੈ-ਅਲੱਗ-ਥਲੱਗ ਹੋ ਗਏ ਹਨ। ਬੀਤੀ ਰਾਤ ਇਮਰਾਨ ਖਾਨ ਦਾ ਕੋਰੋਨਾ ਟੈਸਟ ਹੋਇਆ। ਦਰਅਸਲ, ਈਦੀ ਫਾਊਂਡੇਸ਼ਨ ਦੇ ਮੁਖੀ ਨੇ ਇਮਰਾਨ ਨੂੰ ਕੋਰੋਨਾ ਦੀ ਸਹਾਇਤਾ ਲਈ ਚੈਕ ਭੇਟ ਕੀਤਾ ਸੀ। ਬਾਅਦ 'ਚ ਈਦੀ ਫਾਊਂਡੇਸ਼ਨ ਦਾ ਮੁਖੀ ਕੋਰੋਨਾ ਪੌਜ਼ੇਟਿਵ ਪਾਇਆ ਗਿਆ।


ਇਸ ਤੋਂ ਬਾਅਦ, ਸਾਵਧਾਨੀ ਦੇ ਤੌਰ 'ਤੇ ਪਾਕਿਸਤਾਨੀ ਵਜ਼ੀਰ-ਏ-ਆਜ਼ਮ ਇਮਰਾਨ ਖਾਨ ਦਾ ਵੀ ਕੋਰੋਨਾ ਟੈਸਟ ਕਰਵਾਇਆ ਗਿਆ, ਜਿਸ ਦੀ ਰਿਪੋਰਟ 24 ਘੰਟਿਆਂ ਦੇ ਅੰਦਰ ਆ ਜਾਵੇਗੀ। ਇਸ ਤੋਂ ਬਾਅਦ ਹੁਣ ਇਮਰਾਨ ਖਾਨ ਸੈਲਫ ਆਈਸੋਲੇਸ਼ਨ ਵਿੱਚ ਚਲੇ ਗਏ ਹਨ।