ਇਮਰਾਨ ਖਾਨ ਦੀ ਪਹਿਲੀ ਪਤਨੀ ਨੂੰ ਚੜ੍ਹਿਆ ਚਾਅ, ਦਿੱਤੀਆਂ ਵਧਾਈਆਂ
ਏਬੀਪੀ ਸਾਂਝਾ | 26 Jul 2018 04:58 PM (IST)
ਚੰਡੀਗੜ੍ਹ: ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਚੇਅਰਮੈਨ ਇਮਰਾਨ ਖਾਨ ਦੀ ਪਹਿਲੀ ਪਤਨੀ ਜੇਮਿਮਾ ਖਾਨ ਗੋਲਡਸਮਿਥ ਨੇ ਪੀਟੀਆਈ ਦੀ ਕਾਮਯਾਬੀ ’ਤੇ ਆਪਣੇ ਸਾਬਕਾ ਪਤੀ ਨੂੰ ਵਧਾਈ ਦਿੱਤੀ ਹੈ। ਸੋਸ਼ਲ ਮੀਡੀਆ ’ਤੇ ਜੇਮਿਮਾ ਨੇ ਕਿਹਾ ਕਿ 22 ਸਾਲਾਂ ਦੀ ਲਗਾਤਾਰ ਕੋਸ਼ਿਸ਼ ਤੇ ਕੁਰਬਾਨੀਆਂ ਬਾਅਦ ਮੇਰੇ ਮੁੰਡਿਆਂ ਦੇ ਪਿਤਾ ਪਾਕਿਸਤਾਨ ਦੇ ਅਗਲੇ ਪ੍ਰਧਾਨ ਮੰਤਰੀ ਹਨ। ਜੇਮਿਮਾ ਨੇ ਲਿਖਿਆ ਕਿ ਇਮਰਾਨ ਖਾਨ ਲਈ ਚੁਣੌਤੀ ਇਹ ਹੈ ਕਿ ਉਹ ਹਮੇਸ਼ਾ ਯਾਦ ਰੱਖਣ ਕਿ ਆਖਰ ਉਹ ਸਿਆਸਤ ’ਚ ਕਿਉਂ ਆਏ ਸੀ। ਆਪਣੇ ਟਵੀਟ ਵਿੱਚ ਉਨ੍ਹਾਂ ਲਿਖਿਆ ਕਿ ਇਮਰਾਨ ਖਾਨ ਵੱਲੋਂ 1997 ਵਿੱਚ ਪਹਿਲੀ ਵਾਰ ਲੜੀਆਂ ਚੋਣਾਂ ਯਾਦ ਹਨ ਜਦੋਂ ਉਹ ਨਵੇਂ-ਨਵੇਂ ਸਿਆਸਤ ’ਚ ਆਏ ਸੀ। 1997 ਵਿੱਚ ਚੋਣਾਂ ਬਾਅਦ ਇਮਰਾਨ ਨੇ ਫੋਨ ਕੀਤਾ ਸੀ ਕਿ ਉਨ੍ਹਾਂ ਹਾਰ ਵਿੱਚ ਕਲੀਨ ਸਵੀਪ ਕੀਤਾ ਹੈ। ਇਸ ਤੋਂ ਪਹਿਲਾਂ ਵੀ ਜੇਮਿਮਾ ਗੋਲਡਸਮਿਥ ਨੇ ਟਵੀਟ ਕਰਦਿਆਂ ਪਾਕਿਸਤਾਨ ਨੂੰ ਚੋਣਾਂ ਲਈ ਮੁਬਾਰਕਬਾਦ ਦਿੱਤੀ ਸੀ। ਇਮਰਾਨ ਖਾਨ ਨੂੰ ਖੂਬਸੂਰਤ, ਪਗਲੇ, ਪਿਆਰੇ ਤੇ ਪੁਰਾਣੇ ਦੋਸਤ ਦੱਸਿਆ ਸੀ।