ਨਵੀਂ ਦਿੱਲੀ: ਐਪਲ ਦੇ ਸਟੋਰਾਂ ਦੀਆਂ ਚੋਰੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਕੰਪਨੀ ਦੇ ਤਿੰਨ ਸਟੋਰਾਂ ਵਿੱਚ ਲੱਖਾਂ ਦੀਆਂ ਚੋਰੀਆਂ ਬਾਅਦ ਹੁਣ ਚੌਥੇ ਐਪਲ ਸਟੋਰ ’ਤੇ ਵੀ ਚੋਰਾਂ ਨੇ ਸਫਾਇਆ ਕਰ ਦਿੱਤਾ। ਸੋਮਵਾਰ ਨੂੰ ਪੰਜ ਚੋਰਾਂ ਨੇ ਲਗਪਗ 20 ਲੱਖ ਦੇ ਆਈਫੋਨ ਤੇ ਆਈਪੈਡ ਚੋਰੀ ਕਰ ਲਏ। ਇਹ ਘਟਨਾ ਸਾਊਥ ਕੈਲੀਫੋਰਨੀਆ ਵਿੱਚ ਵਾਪਰੀ। ਚੋਰੀ ਦੀ ਘਟਨਾ ਦਾ ਖੁਲਾਸਾ ਸੀਸੀਟੀਵੀ ਫੁਟੇਜ ਰਾਹੀਂ ਹੋਇਆ। ਵੀਡੀਓ ਵਿੱਚ ਸਾਫ ਵੇਖਿਆ ਜਾ ਸਕਦਾ ਹੈ ਕਿ ਪੰਜ ਚੋਰਾਂ ਵਿੱਚੋਂ ਦੋ ਜਣੇ ਲੋਕਾਂ ’ਤੇ ਹਮਲਾ ਕਰ ਰਹੇ ਹਨ, ਜੋ ਉਨ੍ਹਾਂ ਨੂੰ ਚੋਰੀ ਕਰਨੋਂ ਰੋਕ ਰਹੇ ਸੀ। ਦੱਸਿਆ ਜਾਂਦਾ ਹੈ ਕਿ ਦੁਕਾਨ ਬੰਦ ਹੋਣ ਦੇ 20 ਮਿੰਟ ਪਹਿਲਾਂ ਹੀ ਚੋਰਾਂ ਨੇ ਘਟਨਾ ਨੂੰ ਅੰਜਾਮ ਦਿੱਤਾ। ਚੋਰੀ ਕਰਨ ਬਾਅਦ ਪੰਜੇ ਚੋਰ ਸਿਲਵਰ ਰੰਗ ਦੀ ਸਿਡਾਨ ਵਿੱਚ ਬੈਠ ਕੇ ਚਲੇ ਗਏ। ਐਪਲ ਸਟੋਰਾਂ ਵਿੱਚ ਲਗਾਤਾਰ ਹੋ ਰਹੀਆਂ ਚੋਰੀ ਦੀਆਂ ਘਟਨਾਵਾਂ ਨਾ ਸਿਰਫ ਸਟੋਰ ਦੀ ਸੁਰੱਖਿਆ ’ਤੇ ਸਵਾਲ ਖੜ੍ਹੇ ਕਰਦੀਆਂ ਹਨ ਬਲਕਿ ਸਟੋਰ ਦੇ ਡਿਜ਼ਾਈਨ ਸਬੰਧੀ ਵੀ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਲੋਕ ਵਿੱਚ ਕੰਪਨੀ ਦੇ ਉਤਪਾਦਾਂ ਦੇ ਸਕਿਉਰਟੀ ਲਾਕ ਨੂੰ ਖੋਲ੍ਹ ਕੇ ਰੱਖਣ ਪ੍ਰਤੀ ਵੀ ਸ਼ੰਕੇ ਪੈਦਾ ਹੋ ਗਏ ਹਨ। ਚੋਰੀ ਦੀ ਇਹ ਸਾਰੀ ਵਾਰਦਾਤ ਸਟੋਰ ਦੇ ਸਕਿਉਰਟੀ ਕੈਮਰੇ ਵਿੱਚ ਕੈਦ ਹੋ ਗਈ ਹੈ। ਪੁਲਿਸ ਇਸ ਮਾਮਲੇ ਦੀ ਕਾਰਵਾਈ ਕਰ ਰਹੀ ਹੈ। [embed]