ਨਿਊਯਾਰਕ: ਇਸ ਸਾਲ ਅਮਰੀਕਾ ਦੇ ਇੱਕ ਗਰੁੱਪ ਨੇ 15 ਅਗਸਤ ਮੌਕੇ ਟਾਈਮਜ਼ ਸਕੁਏਅਰ 'ਤੇ ਭਾਰਤੀ ਕੌਮੀ ਝੰਡਾ ਲਹਿਰਾਉਣ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਇਹ ਪਹਿਲੀ ਵਾਰ ਹੈ ਜਦੋਂ ਨਿਊਯਾਰਕ ਸ਼ਹਿਰ ਦੇ ਇਸ ਖਾਸ ਥਾਂ 'ਤੇ ਤਿਰੰਗਾ ਲਹਿਰਾਇਆ ਜਾਏਗਾ। ਇਸ ਦੇ ਨਾਲ ਹੀ ਨਿਊਯਾਰਕ ਵਿੱਚ ਝੰਡਾ ਲਹਿਰਾਉਣ ਦੀ ਰਸਮ ਦੌਰਾਨ ਕੌਂਸਲ ਜਨਰਲ ਆਫ ਇੰਡੀਆ ਰਣਧੀਰ ਜੈਸਵਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ।
ਦੱਸ ਦਈਏ ਕਿ ਇਸ ਤੋਂ ਪਹਿਲਾਂ 5 ਅਗਸਤ ਨੂੰ ਅਯੁੱਧਿਆ ਦੇ ਰਾਮ ਮੰਦਰ ਦੇ ਭੂਮੀ ਪੂਜਨ ਮੌਕੇ ਵੀ ਨਿਊਯਾਰਕ ਦੇ ਟਾਈਮਜ਼ ਸਕੁਏਅਰ ਵਿੱਚ ਵਿਸ਼ਾਲ ਬਿਲ ਬੋਰਡ 'ਤੇ ਭਗਵਾਨ ਰਾਮ ਤੇ ਸ਼ਾਨਦਾਰ ਰਾਮ ਮੰਦਰ ਦੀਆਂ 3ਡੀ ਤਸਵੀਰਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਸੀ। ਵਿਸ਼ਾਲ ਨੈਸਡੈਕ ਸਕ੍ਰੀਨ ਤੋਂ ਇਲਾਵਾ 17,000 ਵਰਗ ਫੁੱਟ ਦੀ ਐਲਈਡੀ ਸਕ੍ਰੀਨ 'ਤੇ 3 ਡੀ ਤਸਵੀਰਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਸੀ।
ਵ੍ਹਾਈਟ ਹਾਊਸ ਬਾਹਰ ਫਾਇਰਿੰਗ, ਟਰੰਪ ਨੇ ਕਿਹਾ ਹਾਲਾਤ ਕੰਟਰੋਲ 'ਚ
ਦਰਅਸਲ, ਟਾਈਮਜ਼ ਸਕੁਏਅਰ ਦਾ ਇਹ ਬਿਲ ਬੋਰਡ ਦੁਨੀਆ ਦਾ ਸਭ ਤੋਂ ਵੱਡਾ ਤੇ ਆਕਰਸ਼ਕ ਬਿਲ ਬੋਰਡ ਹੈ ਤੇ ਸੈਲਾਨੀਆਂ ਵਿੱਚ ਬਹੁਤ ਮਸ਼ਹੂਰ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Independence day: ਇਸ ਵਾਰ ਹੋਏਗਾ ਕੁਝ ਖਾਸ, ਪਹਿਲੀ ਵਾਰ ਟਾਈਮਜ਼ ਸਕੁਏਅਰ 'ਤੇ ਲਹਿਰਾਏਗਾ ਤਿਰੰਗਾ
ਏਬੀਪੀ ਸਾਂਝਾ
Updated at:
11 Aug 2020 11:44 AM (IST)
ਇਸ ਤੋਂ ਪਹਿਲਾਂ ਟਾਈਮਜ਼ ਸਕੁਏਅਰ 'ਤੇ 5 ਅਗਸਤ ਨੂੰ ਭਗਵਾਨ ਰਾਮ ਦੇ ਨਾਲ ਰਾਮ ਮੰਦਰ ਦੀਆਂ 3ਡੀ ਤਸਵੀਰਾਂ ਪ੍ਰਕਾਸ਼ਤ ਕੀਤੀਆਂ ਗਈਆਂ ਸੀ।
- - - - - - - - - Advertisement - - - - - - - - -