ਰੈਸਟੋਰੈਂਟਾਂ ’ਚ ਰੋਬੋਟ ਸਿਸਟਮ ਨਾਲ ਗਾਹਕ ਮਾਲੋਮਾਲ, 75 ਫੀਸਦੀ ਫਾਇਦਾ
ਏਬੀਪੀ ਸਾਂਝਾ | 06 Aug 2018 01:55 PM (IST)
ਸ਼ੰਘਾਈ: ਚੀਨੀ ਰੇਸਤਰਾਂ ਵਿੱਚ ਆਰਡਰ ਲੈਣ, ਖਾਣਾ ਸਰਵ ਕਰਨ ਤੇ ਬਿੱਲ ਦੇਣ ਦਾ ਕੰਮ ਰੋਬੋਟਾਂ ਤੋਂ ਲਿਆ ਜਾਂਦਾ ਹੈ, ਜਿਸ ਦਾ ਗਾਹਕ ਖੂਬ ਫਾਇਦਾ ਕਮਾ ਰਹੇ ਹਨ। ਗਾਹਕਾਂ ਦੇ ਖਰਚ ਵਿੱਚ ਲਗਪਗ 75 ਫੀਸਦੀ ਦੀ ਕਮੀ ਆ ਗਈ ਹੈ। ਰੋਬੋਟ ਸਿਸਟਮ ਲਾਗੂ ਹੋਣ ਬਾਅਦ ਰੈਸਟੋਰੈਂਟ 344-400 ਦੀ ਥਾਂ ਸਿਰਫ 100 ਯੂਆਨ (3300-4400 ਰੁਪਏ) ਚਾਰਜ ਕਰਦੇ ਹਨ। ਚੀਨ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਅਲੀਬਾਬਾ ਨੇ ਭਵਿੱਖ ਵਿੱਚ ਇਸ ਤਰ੍ਹਾਂ ਦੇ ਰੇਸਤਰਾਂ ਬਣਾਉਣ ਲਈ ਇਹ ਕੰਸੈਪਟ ਤਿਆਰ ਕੀਤਾ ਹੈ। ਕੰਪਨੀ ਦਾ ਪਲਾਨ ਰੋਬੋਟ ਤੇ ਆਰਟੀਫਿਸ਼ਲ ਇੰਟੈਲੀਜੈਂਸ ਦੀ ਮਦਦ ਨਾਲ ਸਾਰੇ ਸੈਕਟਰਾਂ ਵਿੱਚ ਬਦਲਾਅ ਕਰਨਾ ਹੈ। ਫਿਲਹਾਲ ਕੰਪਨੀ ਨੇ ਲੇਬਰ ਕੌਸਟ ਘਟਾਉਣ ਲਈ ਰੋਬੋਟ ਦੀ ਕਾਰਜਕੁਸ਼ਲਤਾ ਵਧਾਈ ਹੈ। ਵੇਟਰ ਦੀ ਥਾਂ ਓਵਨ ਦੇ ਆਕਾਰ ਦੇ ਰੋਬੋਟ ਕੰਮ ਕਰ ਰਹੇ ਹਨ। ਉੱਧਰ ਅਲੀਬਾਬਾ ਦੀ ਵਿਰੋਧੀ ਕੰਪਨੀ ਜੇਡੀ ਡਾਟ ਕਾਮ ਨੇ ਵੀ 2020 ਤਕ ਅਜਿਹੇ ਹੀ ਇੱਕ ਹਜ਼ਾਰ ਰੈਸਟੋਰੈਂਟ ਖੋਲ੍ਹਣ ਦਾ ਦਾਅਵਾ ਕੀਤਾ ਹੈ ਜਦਕਿ ਹੋਰ ਕੰਪਨੀਆਂ ਰੋਬੋਟ ਦੀ ਥਾਂ ਡਰੋਨ ਨਾਲ ਗਾਹਕਾਂ ਤਕ ਸਾਮਾਨ ਪਹੁੰਚਾਉਣ ਦਾ ਨੈੱਟਵਰਕ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।