ਨਵੀਂ ਦਿੱਲੀ: ਚੀਨ ਦੇ ਗੁਈਝੋਊ ਸੂਬੇ ਦੇ ਇੱਕ ਸ਼ਹਿਰ ਅੰਸ਼ੁ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਬੱਸ ਚਾਲਕ ਨੇ ਯਾਤਰੀਆਂ ਨਾਲ ਭਰੀ ਬੱਸ ਨੂੰ ਝੀਲ ਵਿੱਚ ਸੁੱਟ ਦਿੱਤਾ। ਡਰਾਈਵਰ ਵੱਲੋਂ ਜਾਣਬੁੱਝ ਕੇ ਚੁੱਕੇ ਇਸ ਕਦਮ ਕਾਰਨ 21 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਇਸ ਹਾਦਸੇ ਵਿੱਚ 15 ਹੋਰ ਜ਼ਖਮੀ ਹੋਏ।


ਇਸ ਕੇਸ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਡਰਾਈਵਰ ਗੁੱਸੇ ਵਿੱਚ ਸੀ। ਇਸ ਲਈ ਉਸ ਨੇ ਇਹ ਕਦਮ ਚੁੱਕਿਆ। ਹਾਦਸੇ ਵਿੱਚ ਬੱਸ ਚਾਲਕ ਦੀ ਵੀ ਮੌਤ ਹੋ ਗਈ। ਮੰਗਲਵਾਰ ਨੂੰ ਚੀਨ ਵਿੱਚ ਹੋਏ ਹਾਦਸੇ ਦੀ ਜਾਂਚ ਕਰ ਰਹੀ ਪੁਲਿਸ ਟੀਮ ਨੇ ਬੱਸ ਚਾਲਕ ਨੂੰ ਦੋਸ਼ੀ ਠਹਿਰਾਇਆ ਹੈ। ਪੁਲਿਸ ਦਾ ਕਹਿਣਾ ਹੈ ਕਿ 52 ਸਾਲਾ ਡਰਾਈਵਰ ਦੀ ਪਛਾਣ ਝਾਂਗ ਨਾਂ ਦੇ ਵਿਅਕਤੀ ਵਜੋਂ ਹੋਈ ਹੈ। ਉਹ ਅੱਜ ਸਵੇਰੇ ਆਪਣੇ ਘਰ ਢਾਹੁਣ ‘ਤੇ ਦੁਖੀ ਸੀ ਜਿਸ ਕਾਰਨ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ।

ਘਰ ਦੇ ਢਹਿ ਜਾਣ ਤੋਂ ਬਾਅਦ ਡਰਾਈਵਰ ਨੇ ਆਪਣੇ ਇੱਕ ਸਾਥੀ ਨਾਲ ਸ਼ਿਫਟ ਬਦਲੀ। ਇਸ ਤੋਂ ਬਾਅਦ ਉਸ ਨੇ ਪਾਣੀ ਦੀ ਬੋਤਲ ਵਿੱਚ ਸ਼ਰਾਬ ਪਾਈ ਤੇ ਡਿਊਟੀ ‘ਤੇ ਉਸ ਨੇ ਨਸ਼ਾ ਕੀਤਾ। ਪੁਲਿਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਸ ਨੇ ਆਪਣੀ ਪ੍ਰੇਮਿਕਾ ਲਈ ਵੀਚੈਟ 'ਤੇ ਕੁਝ ਆਡੀਓ ਸੰਦੇਸ਼ ਛੱਡੇ ਸੀ। ਇਨ੍ਹਾਂ ਆਡੀਓ ਸੰਦੇਸ਼ਾਂ ਵਿੱਚ ਉਹ ਆਪਣੀ ਪ੍ਰੇਮਿਕਾ ਨੂੰ ਦੁਨੀਆ ਨਾਲ ਆਪਣੀ ਨਫ਼ਰਤ ਬਾਰੇ ਦੱਸਦਾ ਹੈ ਜਿਸ ਤੋਂ ਬਾਅਦ ਉਹ ਨਸ਼ੇ ‘ਚ ਆਪਣੇ ਕੰਮ 'ਤੇ ਚਲਾ ਗਿਆ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904