ਵਾਸ਼ਿੰਗਟਨ: ਅਮਰੀਕਾ ਵਿੱਚ ਕੋਰੋਨਾ ਮਹਾਮਾਰੀ ਵਿਚਾਲੇ ਮਾਨਸਿਕ ਰੋਗਾਂ ਦੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਇਲਾਜ ਲਈ ਆਪਣੀ ਵਾਰੀ ਦੀ ਉਡੀਕ ਕਰ ਰਹੇ ਲੋਕਾਂ ਦੀ ਸੂਚੀ ਲੰਮੀ ਹੁੰਦੀ ਜਾ ਰਹੀ ਹੈ ਤੇ ਲੋਕਾਂ ਵਿੱਚ ਉਦਾਸੀ ਤੇ ਚਿੰਤਾ ਦੀਆਂ ਸ਼ਿਕਾਇਤਾਂ ਵਧਦੀਆਂ ਜਾ ਰਹੀਆਂ ਹਨ। ਇਹ ਸਭ ਇੱਕ ਖੋਜ ਵਿੱਚ ਸਾਹਮਣੇ ਆਇਆ ਹੈ।
ਦੱਸ ਦਈਏ ਕਿ ਬੋਸਟਨ ਯੂਨੀਵਰਸਿਟੀ ਦੇ ਖੋਜੀਆਂ ਨੇ ਮੈਡੀਕਲ ਜਨਰਲ ਜੇਏਐਮਏ ਨੈੱਟਵਰਕ ਓਪਨ 'ਚ ਬੁੱਧਵਾਰ ਨੂੰ ਕਿਹਾ ਕਿ ਹਾਲ ਹੀ 'ਚ ਹੋਈ ਖੋਜ 'ਚ ਅਜਿਹੇ ਮਾਮਲਿਆਂ 'ਚ ਵਾਧਾ ਵੇਖਣ ਨੂੰ ਮਿਲਿਆ ਹੈ। ਇਸ ਸਰਵੇ ਦੇ ਦਾਇਰੇ 'ਚ ਅੱਧੇ ਅਮਰੀਕੀ ਬਾਲਗਾਂ 'ਚ ਉਦਾਸੀ ਦੇ ਲੱਛਣ ਵੇਖੇ ਗਏ। ਮੌਜੂਦਾ ਰੇਟ ਦੋ ਸਾਲ ਪਹਿਲਾਂ ਕੀਤੇ ਗਏ ਇਸ ਤਰ੍ਹਾਂ ਦੇ ਸਰਵੇਖਣ ਨਾਲੋਂ ਦੁੱਗਣੀ ਹੈ।
ਇਸ ਦੇ ਨਾਲ ਹੀ ਅਧਿਐਨ ਨੇ ਖੁਲਾਸਾ ਕੀਤਾ ਹੈ ਕਿ ਕੁਝ ਲੋਕ ਮਹਾਮਾਰੀ ਵਿੱਚ ਆਪਣੇ ਅਜ਼ੀਜ਼ਾਂ ਨੂੰ ਗੁਆਉਣ ਤੋਂ ਚਿੰਤਤ ਹਨ ਤੇ ਕੁਝ ਲੋਕਾਂ ਨੂੰ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਸਮਾਜਿਕ ਦੂਰੀਆਂ ਤੋਂ ਵੱਖ ਹੋਣ ਕਾਰਨ ਲੋਕ ਮਾਨਸਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰ ਰਹੇ ਹਨ।
ਮਾਹਰ ਕਹਿੰਦੇ ਹਨ ਕਿ ਇਸ ਤੋਂ ਇਲਾਵਾ ਦੇਸ਼ ਵਿਚ ਨਸਲੀ ਤੇ ਰਾਜਨੀਤਿਕ ਤਣਾਅ ਕਾਰਨ ਲੋਕਾਂ ਵਿਚ ਵੀ ਵਾਧਾ ਹੋਇਆ ਹੈ। ਹਾਲਾਂਕਿ, ਅਧਿਐਨ ਹਾਲ ਹੀ ਵਿੱਚ ਹੋਏ ਰੁਕਾਵਟ ਤੋਂ ਪਹਿਲਾਂ ਹੋ ਚੁੱਕਾ ਸੀ। ਇਸ ਸ਼ੋਧ 'ਚ ਅਪਰੈਲ ਵਿੱਚ ਯੂਐਸ ਵਿੱਚ 1,440 ਬਾਲਗਾਂ ਨੂੰ ਸ਼ਾਮਲ ਕੀਤਾ ਗਿਆ ਸੀ।ਉਨ੍ਹਾਂ ਤੋਂ ਅਪਰੈਲ ਵਿੱਚ ਉਦਾਸੀ ਦੇ ਲੱਛਣਾਂ ਬਾਰੇ ਸਵਾਲ ਪੁੱਛੇ ਗਏ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਕੋਰੋਨਾ ਸੰਕਟ 'ਚ ਅਮਰੀਕੀ ਲੋਕਾਂ 'ਤੇ ਪਈ ਇੱਕ ਹੋਰ ਮਾਰ, ਲੋਕਾਂ 'ਚ ਵਧਿਆ ਤਣਾਅ, ਜਾਣੋ ਕਾਰਨ
ਏਬੀਪੀ ਸਾਂਝਾ
Updated at:
03 Sep 2020 01:40 PM (IST)
ਅੱਧੇ ਅਮਰੀਕੀ ਬਾਲਗਾਂ ਵਿੱਚ ਉਦਾਸੀ ਦੇ ਲੱਛਣ ਵੇਖਣ ਨੂੰ ਮਿਲ ਰਹੇ ਹਨ। ਉਨ੍ਹਾਂ 'ਚ ਵਿੱਚ ਨਿਰਾਸ਼ਾ, ਨਾਕਾਮਯਾਬੀ ਵਾਲਾ ਮੂਡ ਤੇ ਕੰਮ ਕਰਨ ਵਿੱਚ ਬਹੁਤ ਘੱਟ ਖੁਸ਼ੀ ਸ਼ਾਮਲ ਹੈ।
ਸੰਕੇਤਕ ਤਸਵੀਰ
- - - - - - - - - Advertisement - - - - - - - - -