ਕੋਰੋਨਾ ਵਾਇਰਸ ਦੇ ਚੱਲਦਿਆਂ ਚੀਨ 'ਚ ਛੇ ਮਹੀਨੇ ਬਾਅਦ ਵੀਰਵਾਰ ਤੋਂ ਅੰਤਰ ਰਾਸ਼ਟਰੀ ਉਡਾਣਾਂ ਦੀ ਇਜਾਜ਼ਤ ਹੋਵੇਗੀ। ਅਧਿਕਾਰਤ ਹੁਕਮਾਂ ਮੁਤਾਬਕ ਚੀਨ ਦੇ ਸਭ ਤੋਂ ਭਰੋਸੇਯੋਗ ਮਿੱਤਰ ਦੇਸ਼ ਪਾਕਿਸਤਾਨ ਸਮੇਤ ਅੱਠ ਦੇਸ਼ਾਂ ਤੋਂ ਉਡਾਣਾਂ ਨੂੰ ਮਨਜੂਰੀ ਦਿੱਤੀ ਗਈ ਹੈ।


 ਉਡਾਣਾਂ ਫਿਰ ਤੋਂ ਸ਼ੁਰੂ ਕਰਨਾ ਸ਼ਹਿਰ 'ਚ ਵਾਇਰਸ ਦੇ ਸੀਮਤ ਹੋਣ ਦਾ ਸੰਕੇਤ ਹੈ।


ਏਸ਼ੀਆ 'ਚ ਥਾਇਲੈਂਡ, ਕੰਬੋਡੀਆ ਅਤੇ ਪਾਕਿਸਤਾਨ, ਯੂਰਪ 'ਚ ਯੂਨਾਨ, ਡੈਨਮਾਰਕ, ਆਸਟਰੀਆ ਅਤੇ ਸਵੀਡਨ, ਉੱਤਰੀ ਅਮਰੀਕਾ 'ਚ ਕੈਨੇਡਾ ਤੋਂ ਬੀਜਿੰਗ ਲਈ ਉਡਾਣਾਂ ਮੁੜ ਤੋਂ ਸ਼ੁਰੂ ਕੀਤੀਆਂ ਗਈਆਂ ਹਨ। ਇਨ੍ਹਾਂ ਦੇਸ਼ਾਂ 'ਚ ਬਾਕੀਆਂ ਦੇ ਮੁਕਾਬਲੇ ਕੋਰੋਨਾ ਵਾਇਰਸ ਪੀੜਤਾਂ ਦੀ ਸੰਖਿਆ ਘੱਟ ਹੈ। ਵੀਰਵਾਰ ਪਹਿਲੀ ਸਿੱਧੀ ਉਡਾਣ ਏਅਰ ਚਾਇਨਾ ਕੰਬੋਡੀਆ ਦੀ ਰਾਜਧਾਨੀ ਨੋਮਪੇਨਹ ਤੋਂ ਬੀਜਿੰਗ ਲਈ ਚਲਾਈ ਜਾਵੇਗੀ।


ਬੀਜਿੰਗ 'ਚ ਜਨ ਜੀਵਨ ਕਾਫੀ ਆ ਵਾਂਗ ਹੋ ਗਿਆ ਹੈ। ਹਾਲਾਂਕਿ ਕਿਸੇ ਵੀ ਇਮਾਰਤ 'ਚ ਦਾਖਲ ਹੋਣ ਤੋਂ ਪਹਿਲਾਂ ਤਾਪਮਾਨ ਟੈਸਟ ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਕੁਝ ਥਾਵਾਂ 'ਤੇ ਲੋਕਾਂ ਨੂੰ ਇਕ ਸਰਵਵਿਆਪੀ ਸਿਹਤ ਐਪ 'ਤੇ ਆਪਣੀ ਯਾਤਰਾ ਨੂੰ ਲੌਗ ਇਨ ਕਰਦਿਆਂ ਇਕ ਕਿਊਆਰ ਕੋਡ ਨੂੰ ਸੈਨ ਕਰਾਉਣ ਦੀ ਲੋੜ ਹੁੰਦੀ ਹੈ।


ਓਧਰ ਭਾਰਤ 'ਚ ਫਿਲਹਾਲ ਅੰਤਰ ਰਾਸ਼ਟਰੀ ਉਡਾਣਾਂ 'ਤੇ ਪਾਬੰਦੀ ਹੈ। ਪਰ ਬੁੱਧਵਾਰ ਭਾਰਤ ਨੇ ਚੀਨ ਤੋਂ ਆਪਣੀ ਚੌਥੀ ਵੰਦੇ ਭਾਰਤ ਉਡਾਣ ਚਲਾਈ।


Corona virus: ਦੁਨੀਆਂ ਭਰ 'ਚ ਕੋਰੋਨਾ ਨਾਲ 8.66 ਲੱਖ ਮੌਤਾਂ, 24 ਘੰਟਿਆਂ 'ਚ ਗਈ 6,283 ਲੋਕਾਂ ਦੀ ਜਾਨ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ