ਕੌਮਾਂਤਰੀ ਪੱਧਰ 'ਤੇ ਹੁਣ ਤਕ ਦੋ ਕਰੋੜ, 61 ਲੱਖ, 212 ਹਜ਼ਾਰ ਲੋਕ ਕੋਰੋਨਾ ਇਨਫੈਕਟਡ ਹੋ ਚੁੱਕੇ ਹਨ। ਇਨ੍ਹਾਂ 'ਚੋਂ 8 ਲੱਖ, 66 ਹਜ਼ਾਰ, 581 ਲੋਕਾਂ ਨੇ ਆਪਣੀ ਜਾਨ ਗਵਾਈ। ਜਦਕਿ ਇਕ ਕਰੋੜ, 84 ਲੱਖ ਲੋਕ ਠੀਕ ਹੋ ਚੁੱਕੇ ਹਨ।
ਕੋਰੋਨਾ ਦੇ ਅੰਕੜਿਆਂ ਦਾ ਹਿਸਾਬ ਰੱਖਣ ਵਾਲੀ ਵੈਬਸਾਈਟ ਵਰਲਡੋਮੀਟਰ ਮੁਤਾਬਕ ਅਮਰੀਕਾ ਅਜੇ ਵੀ ਦੁਨੀਆਂ ਭਰ 'ਚ ਕੋਰੋਨਾ ਪ੍ਰਭਾਵਿਤ ਮੁਲਕਾਂ 'ਚੋਂ ਪਹਿਲੇ ਨੰਬਰ 'ਤੇ ਹੈ। ਇੱਥੇ ਹੁਣ ਤਕ 63 ਲੱਖ ਤੋਂ ਜ਼ਿਆਦਾ ਲੋਕ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਹਨ। ਅਮਰੀਕਾ 'ਚ ਪਿਛਲੇ 24 ਘੰਟਿਆਂ 'ਚ 40 ਹਜ਼ਾਰ ਤੋਂ ਜ਼ਿਆਦਾ ਨਵੇਂ ਕੇਸ ਆਏ ਹਨ।
ਬ੍ਰਾਜ਼ੀਲ 'ਚ ਵੀ ਪਿਛਲੇ 24 ਘੰਟਿਆਂ 'ਚ 48 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ ਇਨੀਂ ਦਿਨੀਂ ਦੁਨੀਆਂ 'ਚ ਰੋਜ਼ਾਨਾ ਸਭ ਤੋਂ ਜ਼ਿਆਦਾ ਕੋਰੋਨਾ ਕੇਸ ਭਾਰਤ 'ਚ ਆ ਰਹੇ ਹਨ।
ਵੱਖ-ਵੱਖ ਦੇਸ਼ਾਂ 'ਚ ਅੰਕੜੇ:
ਅਮਰੀਕਾ: ਕੇਸ - 6,290,425, ਮੌਤਾਂ - 189,941
ਬ੍ਰਾਜ਼ੀਲ: ਕੇਸ - 4,001,422, ਮੌਤਾਂ - 123,899
ਭਾਰਤ: ਕੇਸ- 3,848,968, ਮੌਤਾਂ- 67,486
ਰੂਸ: ਕੇਸ - 1,005,000, ਮੌਤਾਂ - 17,414
ਦੱਖਣੀ ਅਫਰੀਕਾ: ਕੇਸ - 630,595, ਮੌਤਾਂ - 14,389
ਪੇਰੂ: ਕੇਸ - 663,437, ਮੌਤਾਂ - 29,259
ਕੋਲੰਬੀਆ: ਕੇਸ - 633,339, ਮੌਤਾਂ - 20,348
ਮੈਕਸੀਕੋ: ਕੇਸ - 606,036, ਮੌਤਾਂ - 65,241
ਸਪੇਨ: ਕੇਸ - 479,554, ਮੌਤਾਂ - 29,194
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ