Hardeep Singh Nijjar killing: ਖਾਲਿਸਤਾਨੀ ਲੀਡਰ ਹਰਦੀਪ ਸਿੰਘ ਨਿੱਝਰ ਦੇ ਕਤਲ ਪਿੱਛੇ ਕਿਸ ਦਾ ਹੱਥ ਹੈ ? ਇਹ ਚਰਚਾ ਦੁਨੀਆ ਭਰ ਵਿੱਚ ਹੈ। ਕੈਨੇਡਾ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਭਾਰਤੀ ਏਜੰਸੀਆਂ ਇਸ ਦੇ ਪਿੱਛੇ ਹਨ। ਇੱਕ ਹੋਰ ਦਾਅਵਾ ਸਾਹਮਣੇ ਆਇਆ ਸੀ ਕਿ ਪਾਕਿਸਤਾਨ ਦੀ ਖੂਫ਼ੀਆ ਏਜੰਸੀ ISI ਨੇ ਹੀ ਇਹ ਸਾਰੀ ਪਲਾਨਿੰਗ ਕੀਤੀ ਸੀ ਪਰ ਹੁਣ ਇੱਕ ਹੋਰ ਵੱਡਾ ਦਾਅਵਾ ਸਾਹਮਣੇ ਆਇਆ ਹੈ ਕਿ ਹਰਦੀਪ ਸਿੰਘ ਨਿੱਝਰ ਦੀ ਮੌਤ ਪਿੱਛੇ ਚੀਨ ਦਾ ਹੱਥ ਹੈ। ਇਹ ਦਾਅਵਾ ਸੁਤੰਤਰ ਬਲੌਗਰ ਜੈਨੀਫਰ ਜ਼ੇਂਗ ਨੇ ਕੀਤਾ ਹੈ।  


 


ਦੱਸ ਦਈਏ ਕਿ ਜੈਨੀਫਰ ਜ਼ੇਂਗ ਚੀਨੀ ਮੂਲ ਦੀ ਪੱਤਰਕਾਰ ਹੈ ਜੋ ਵਰਤਮਾਨ 'ਚ ਅਮਰੀਕਾ 'ਚ ਰਹਿ ਰਹੀ ਹੈ। ਜੈਨੀਫਰ ਜ਼ੇਂਗ ਨੇ ਇੱਕ ਚੀਨੀ ਲੇਖਕ ਤੇ ਯੂਟਿਊਬਰ ਲਾਓ ਡੇਂਗ ਦਾ ਵੀ ਜ਼ਿਕਰ ਕੀਤਾ, ਜਿਸ ਦੇ ਹਵਾਲੇ ਨਾਲ ਉਸ ਨੇ ਇਹ ਜਾਣਕਾਰੀ ਦਿੱਤੀ ਹੈ। ਬਲੌਗਰ ਜੈਨੀਫਰ ਜ਼ੇਂਗ ਨੇ ਦਾਅਵਾ ਕੀਤਾ ਹੈ ਕਿ ਕੈਨੇਡਾ 'ਚ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੇ ਕਤਲ ਪਿੱਛੇ ਚੀਨੀ ਕਮਿਊਨਿਸਟ ਪਾਰਟੀ (CCP) ਦਾ ਹੱਥ ਹੈ। ਚੀਨੀ ਸਰਕਾਰ ਦੇ ਏਜੰਟ ਹਰਦੀਪ ਸਿੰਘ ਨਿੱਝਰ ਦੇ ਕਤਲ 'ਚ ਸ਼ਾਮਲ ਸਨ। ਇਸ ਕਤਲ ਜ਼ਰੀਏ ਚੀਨ, ਭਾਰਤ ਤੇ ਪੱਛਮੀ ਦੇਸ਼ਾਂ ਵਿਚਾਲੇ ਦਰਾਰ ਪੈਦਾ ਕਰਨਾ ਚਾਹੁੰਦਾ ਸੀ।


ਯਾਦ ਰਹੇ 18 ਜੂਨ 2023 ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰੇ ਦੀ ਪਾਰਕਿੰਗ 'ਚ ਹਰਦੀਪ ਨਿੱਝਰ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਹ ਹਮਲੇ ਵਿੱਚ 6 ਲੋਕ ਸ਼ਾਮਲ ਸਨ। ਇਨ੍ਹਾਂ ਵਿਚੋਂ ਦੋ ਜਣਿਆਂ ਨੇ ਫਾਇਰਿੰਗ ਕੀਤੀ ਸੀ। ਹਲਾਂਕਿ ਪੁਲਿਸ ਹਾਲੇ ਤੱਕ ਇਹਨਾਂ ਹਮਲਾਵਰਾਂ ਤੱਕ ਨਹੀਂ ਪਹੁੰਚ ਸਕੀ। ਇਸ ਘਟਨਾ ਸਬੰਧੀ ਬਲੌਗਰ ਜੈਨੀਫਰ ਨੇ ਦਾਅਵਾ ਕੀਤਾ ਕਿ ਹਮਲਾਵਾਰਾਂ ਦੇ ਰੂਪ 'ਚ ਆਏ ਚੀਨੀ ਏਜੰਟਾਂ ਨੇ ਪਹਿਲਾਂ ਹਰਦੀਪ ਸਿੰਘ ਨਿੱਝਰ ਦਾ ਪਿੱਛਾ ਕੀਤਾ। ਫਿਰ ਮੌਕੇ ਦੇਖ ਕੇ ਗੋਲੀਆਂ ਚਲਾ ਦਿੱਤੀਆਂ। ਕੋਈ ਸਬੂਤ ਨਾ ਰਹਿ ਜਾਵੇ ਇਸ ਲਈ ਇਹਨਾਂ ਏਜੰਟਾਂ ਨੇ ਹਰਦੀਪ ਨਿੱਝਰ ਦੀ ਕਾਰ 'ਚ ਲੱਗੇ ਡੈਸ਼ਕੈਮ ਨੂੰ ਵੀ ਤੋੜ ਦਿੱਤਾ ਸੀ। 


 


ਨੋਟ  :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


Join Our Official Telegram Channel : - 
https://t.me/abpsanjhaofficial