ਵਾਸ਼ਿੰਗਟਨ: ਦੁਨੀਆ ਵਿੱਚ ਨਸ਼ੀਲੀਆਂ ਦਵਾਈਆਂ ਦੇ ਉਤਪਾਦਕ 21 ਦੇਸ਼ਾਂ ਵਿੱਚ ਭਾਰਤ ਦਾ ਨਾਮ ਵੀ ਸ਼ਾਮਲ ਹੋ ਗਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਨਸ਼ੀਲੀਆਂ ਦਵਾਈਆਂ ਦੇ ਉਤਪਾਦਕ ਦੇਸ਼ਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿੱਚ ਸ਼ਾਮਲ ਹੋਰ ਦੇਸ਼ਾਂ ਵਿੱਚ ਅਫ਼ਗ਼ਾਨਿਸਤਾਨ, ਬਹਾਮਾਸ, ਬੇਲੀਜ, ਬੋਲੀਵੀਆ, ਮਿਆਂਮਾਰ, ਕੋਲੰਬੀਆ, ਕੋਸਟ, ਰਿਕਾਸ ਡੈਮਿਨਿਕਨ ਰਿਪਬਲਿਕ, ਐਕਵਾਡੋਰ, ਅੱਲ ਸਲਵਾਡੋਰ, ਗਵਾਟੇਮਾਲਾ,ਹੈਤੀ, ਜਮੈਕਾ, ਲਾਓਸ,ਮੈਕਸੀਕੋ, ਪਾਕਿਸਤਾਨ, ਪਨਾਮਾ, ਪੇਰੂ, ਵੈਨਜੇਏਲਾ ਤੇ ਭਾਰਤ ਹਨ।
ਆਪਣੇ ਬਿਆਨ ਵਿੱਚ ਰਾਸ਼ਟਰਪਤੀ ਓਬਾਮਾ ਨੇ ਆਖਿਆ ਹੈ ਕਿ ਕੌਮਾਂਤਰੀ ਪੱਧਰ ਉੱਤੇ ਸਹਿਮਤੀ ਬਣ ਰਹੀ ਹੈ ਕਿ ਨਸ਼ੀਲੀਆਂ ਦਵਾਈਆਂ ਦੀ ਰੋਕਥਾਮ ਲਈ ਪ੍ਰੋਗਰਾਮ ਤਿਆਰ ਹੋਣਾ ਚਾਹੀਦਾ ਹੈ। ਓਬਾਮਾ ਅਨੁਸਾਰ ਅਮਰੀਕਾ ਵਿੱਚ ਹੀਰੋਇਨ ਵਿੱਚ ਸਸਤੇ ਓਲਪੀਅਡ ਵਿਸ਼ੇਸ਼ ਤੌਰ ਉੱਤੇ ਫੇਂਟਾਨਿਲ ਜ਼ਿਆਦਾ ਮਿਕਸ ਕੀਤਾ ਜਾ ਰਿਹਾ ਹੈ।
ਓਬਾਮਾ ਨੇ ਆਖਿਆ ਹੈ ਕਿ ਸੋਧ ਤੋਂ ਪਤਾ ਲੱਗਦਾ ਹੈ ਕਿ ਫੇਂਟਾਨਿਲ ਤੇ ਇਸ ਤੋਂ ਜੁੜੀਆਂ ਦਵਾਈਆਂ ਵਿੱਚ 25-30 ਗੁਣਾਂ ਜ਼ਿਆਦਾ ਅਸਰਦਾਰ ਹੋ ਸਕਦਾ ਹੈ। ਯਾਦ ਰਹੇ ਕਿ ਭਾਰਤ ਅਸਲ ਵਿੱਚ ਕੌਮਾਂਤਰੀ ਡਰੱਗਜ਼ ਸਪਲਾਈ ਦਾ ਇੱਕ ਰੂਟ ਹੈ। ਅਫ਼ਗ਼ਾਨਿਸਤਾਨ ਤੋਂ ਡਰੱਗਜ਼ ਸਪਲਾਈ ਹੋ ਕੇ ਪਾਕਿਸਤਾਨ ਆਉਂਦੀ ਹੈ ਤੇ ਫਿਰ ਪਾਕਿਸਤਾਨ ਤੋਂ ਭਾਰਤ। ਭਾਰਤ ਤੋਂ ਡਰੱਗਜ਼ ਯੂਰਪ, ਅਮਰੀਕਾ, ਕੈਨੇਡਾ ਭੇਜੀ ਜਾਂਦੀ ਹੈ।