ਕਾਹਲੀ ਅੱਗੇ ਟੋਏ! ਭਾਰਤ ਨੇ ਪਾਕਿਸਤਾਨ ਨੂੰ ਦਿੱਤੀ ਸਲਾਹ ਕੂਟਨੀਤਕ ਸਬੰਧਾਂ ਬਾਰੇ ਮੁੜ ਕਰੋ ਵਿਚਾਰ
ਏਬੀਪੀ ਸਾਂਝਾ | 08 Aug 2019 03:18 PM (IST)
ਭਾਰਤ ਸਰਕਾਰ ਨੇ ਕਿਹਾ ਹੈ ਕਿ ਅਸੀਂ ਰਿਪੋਰਟ ਦੇਖੀ ਹੈ ਕਿ ਪਾਕਿਸਤਾਨ ਨੇ ਭਾਰਤ ਨਾਲ ਆਪਣੇ ਦੁਵੱਲੇ ਸਬੰਧਾਂ ਬਾਰੇ ਇੱਕਪਾਸੜ ਕਾਰਵਾਈ ਦਾ ਫੈਸਲਾ ਕੀਤਾ ਹੈ। ਪਾਕਿਸਤਾਨ ਦੀ ਮਨਸ਼ਾ ਦੁਨੀਆ ਸਾਹਮਣੇ ਚਿੰਤਾਜਨਕ ਤਸਵੀਰ ਪੇਸ਼ ਕਰਨ ਦੀ ਹੈ। ਕੂਟਨੀਤਕ ਸਬੰਧਾਂ ਨੂੰ ਘਟਾਉਣ ਦਾ ਫੈਸਲਾ ਅਫਸੋਸਜਨਕ ਹੈ।
ਨਵੀਂ ਦਿੱਲੀ: ਭਾਰਤ ਵੱਲੋਂ ਜੰਮੂ-ਕਸ਼ਮੀਰ ਵਿੱਚ ਆਰਟੀਕਲ 370 ਬੇਅਸਰ ਕਰਨ ਮਗਰੋਂ ਪਾਕਿਸਤਾਨ ਖਿਝਿਆ ਹੋਇਆ ਜਾਪਦਾ ਹੈ। ਇਸੇ ਲਈ ਉਸ ਨੇ ਭਾਰਤ ਨਾਲ ਕੂਟਨੀਤਕ ਰਿਸ਼ਤੇ ਘਟਾਉਣ ਦਾ ਫੈਸਲਾ ਕਰ ਲਿਆ ਹੈ। ਹੁਣ ਭਾਰਤ ਨੇ ਪਾਕਿਸਤਾਨ ਨੂੰ ਆਪਣਾ ਇਹ ਫੈਸਲਾ ਮੁੜ ਵਿਚਾਰਨ ਲਈ ਕਿਹਾ ਹੈ। ਭਾਰਤ ਸਰਕਾਰ ਨੇ ਕਿਹਾ ਹੈ ਕਿ ਅਸੀਂ ਰਿਪੋਰਟ ਦੇਖੀ ਹੈ ਕਿ ਪਾਕਿਸਤਾਨ ਨੇ ਭਾਰਤ ਨਾਲ ਆਪਣੇ ਦੁਵੱਲੇ ਸਬੰਧਾਂ ਬਾਰੇ ਇੱਕਪਾਸੜ ਕਾਰਵਾਈ ਦਾ ਫੈਸਲਾ ਕੀਤਾ ਹੈ। ਪਾਕਿਸਤਾਨ ਦੀ ਮਨਸ਼ਾ ਦੁਨੀਆ ਸਾਹਮਣੇ ਚਿੰਤਾਜਨਕ ਤਸਵੀਰ ਪੇਸ਼ ਕਰਨ ਦੀ ਹੈ। ਕੂਟਨੀਤਕ ਸਬੰਧਾਂ ਨੂੰ ਘਟਾਉਣ ਦਾ ਫੈਸਲਾ ਅਫਸੋਸਜਨਕ ਹੈ। ਸਰਕਾਰ ਨੇ ਕਿਹਾ ਹੈ ਕਿ ਜੰਮੂ-ਕਸ਼ਮੀਰ ਸਬੰਧੀ ਹਾਲ ਹੀ ਵਿੱਚ ਜੋ ਵੀ ਕਦਮ ਚੁੱਕੇ ਗਏ ਹਨ, ਉਹ ਪੂਰੀ ਤਰ੍ਹਾਂ ਨਾਲ ਭਾਰਤ ਦਾ ਅੰਦਰੂਨੀ ਮਾਮਲਾ ਹੈ। ਭਾਰਤ ਦਾ ਸੰਵਿਧਾਨ ਹਮੇਸ਼ਾ ਹੀ ਸਰਬਉੱਚ ਸੀ ਤੇ ਰਹੇਗਾ। ਭਾਰਤ ਨੇ ਪਾਕਿਸਤਾਨ ਵੱਲੋਂ ਬੀਤੇ ਕੱਲ੍ਹ ਚੁੱਕੇ ਗਏ ਕਦਮਾਂ 'ਤੇ ਖੇਦ ਪ੍ਰਗਟ ਕਰਦਿਆਂ ਕਿਹਾ ਕਿ ਪਾਕਿ ਆਪਣੇ ਫੈਸਲੇ 'ਤੇ ਮੁੜ ਵਿਚਾਰ ਕਰੇ ਤਾਂ ਜੋ ਕੂਟਨੀਤਕ ਸਬੰਧ ਬਰਕਰਾਰ ਰਹਿਣ।