ਨਵੀਂ ਦਿੱਲੀ: ਭਾਰਤ ਤੇ ਚੀਨ ਦੇ ਵਿਚ ਹੋਏ ਸਮਝੌਤੇ ਤੋਂ ਬਾਅਦ ਦੋਵੇਂ ਦੇਸ਼ਾਂ ਦੀਆਂ ਫੌਜਾਂ ਨੇ ਪੂਰਬੀ ਲੱਦਾਖ ਦੇ ਨਾਲ ਲੱਗਦੀ ਐਲਏਸੀ ਤੋਂ ਡਿਸਇੰਗੇਂਜਮੈਂਟ ਸ਼ੁਰੂ ਕਰ ਦਿੱਤਾ ਹੈ। ਸ਼ੁਰੂਆਤੀ ਦੌਰ 'ਚ ਪੈਂਗੋਂਗ-ਤਸੋ ਲੇਕ ਦੇ ਉੱਤਰ ਤੇ ਦੱਖਣ ਤੋਂ ਦੋਵਾਂ ਦੇਸ਼ਾਂ ਦੀਆਂ ਫੌਜਾਂ ਨੇ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ ਹੈ। 


ਇਸ ਦਰਮਿਆਨ ਪੈਂਗੋਗ-ਤਸੋ ਝੀਲ ਦੇ ਦੱਖਣੀ ਤੋਂ ਚੀਨੀ ਫੌਜ ਦੇ ਟੈਂਕ ਪਿੱਛੇ ਜਾਣ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਇਸ ਵੀਡੀਓ 'ਚ ਦੋਵਾਂ ਦੇਸ਼ਾਂ ਦੇ ਫੌਜੀ ਕਮਾਂਡਰ ਸਮਝੌਤੇ ਦੀ ਮੇਜ 'ਤੇ ਵੀ ਦਿਖਾਈ ਦੇ ਰਹੇ ਹਨ। ਸ਼ੁੱਕਰਵਾਰ ਦੋਵਾਂ ਦੇਸ਼ਾਂ ਦੇ ਕਮਾਂਡਰ ਪਿਛਲੇ 48 ਘੰਟਿਆਂ ਦੌਰਾਨ ਹੋਈ ਡਿਸਇੰਗੇਂਜਮੇਂਟ ਦੀ ਸਮੀਖਿਆ ਕਰਨਗੇ।


ਕਰੀਬ ਇਕ ਮਿੰਟ ਚੌਦਾ ਸਕਿੰਟ ਦੇ ਇਸ ਵੀਡੀਓ ਚੀਨੀ ਟੈਂਕ ਪਿੱਛੇ ਜਾਂਦੇ ਦਿਖਾਈ ਜੇ ਰਹੇ ਹਨ। ਜਾਣਕਾਰੀ ਮੁਤਾਬਕ ਇਹ ਵੀਡੀਏ ਪੈਂਗੋਂਗ-ਤਸੋ ਲੇਕ ਦੇ ਦੱਖਣ 'ਚ ਰੇਚਿਨਲਾ ਦੱਰੇ ਦਾ ਹੈ। ਜਿੱਥੇ ਬੁੱਧਵਾਰ ਸਭ ਤੋਂ ਪਹਿਲਾਂ ਚੀਨੀ ਫੌਜ ਦੇ ਟੈਂਕ ਪਿੱਛੇ ਆਪਣੀ ਸਰਹੱਦ ਵੱਲ ਜਾਂਦੇ ਦਿਖਾਈ ਦੇ ਰਹੇ ਹਨ। ਇਹ ਚੀਨ ਦੀ ਪੀਐਲਏ ਫੌਜ ਦੇ ਟੀ-96 ਟੈਂਕ ਹਨ। ਇਸ ਵੀਡੀਓ 'ਚ ਇਕ ਤੋਂ ਬਾਅਦ ਇਕ ਚੀਨ ਦੇ ਤਿੰਨ ਟੀ-96 ਟੈਂਕ ਮੁੜ ਕੇ ਪਿੱਛੇ ਜਾਂਦੇ ਦਿਖ ਰਹੇ ਹਨ। ਇਸ ਤੋਂ ਬਾਅਦ ਭਾਰਤੀ ਫੌਜ ਦਾ ਇਕ ਟੀ-90 ਟੈਂਕ ਵੀ ਪਿੱਛੇ ਪਰਤਦਾ ਦਿਖਾਈ ਦੇ ਰਿਹਾ ਹੈ।




ਵੀਡੀਓ 'ਚ ਸਾਫ ਹੋ ਜਾਂਦਾ ਹੈ ਕਿ ਐਲਏਸੀ ਦੇ ਇਸ ਇਲਾਕੇ 'ਚ ਦੋਵਾਂ ਹੀ ਫੌਜਾਂ ਦੇ ਟੈਂਕ ਤੇ ਆਰਮਡ ਕਰੀਅਰ ਵਹੀਕਲਸ ਦਾ ਵੱਡਾ ਇਕੱਠ ਹੈ। ਸੂਤਰਾਂ ਮੁਤਾਬਕ ਪੈਂਗੋਂਗ-ਤਸੋ ਲੇਕ ਦੇ ਦੱਖਣ ਯਾਨੀ ਕੈਲਾਸ਼ ਹਿਲ ਰੇਂਜ ਦੇ ਰਚਿਨ ਲਾਅ ਦੱਰੇ ਆਦਿ ਤੇ ਵੱਡੀ ਤਾਦਾਦ 'ਚ ਟੈਂਕ, ਆਰਮਡ ਵਹੀਕਲਸ ਹਨ। ਇਸ ਲਈ ਉੱਥੇ ਪੂਰੀ ਤਰ੍ਹਾਂ ਡਿਸਇੰਗੇਂਜਮੇਂਟ 'ਚ 10-15 ਦਿਨ ਦਾ ਸਮਾਂ ਲੱਗ ਸਕਦਾ ਹੈ।


<blockquote class="twitter-tweet"><p lang="en" dir="ltr"><a rel='nofollow'>#WATCH</a>: Indian Army video of ongoing disengagement process in Ladakh. <a rel='nofollow'>pic.twitter.com/kXjr0SiPN2</a></p>&mdash; ANI (@ANI) <a rel='nofollow'>February 11, 2021</a></blockquote> <script async src="https://platform.twitter.com/widgets.js" charset="utf-8"></script>