ਨਵੀਂ ਦਿੱਲੀ: ਪਿਛਲੇ ਪੰਜ ਮਹੀਨੇ ਤੋਂ LAC 'ਤੇ ਚੱਲ ਰਹੀ ਖਿੱਚੋਤਾਣ ਖਤਮ ਕਰਨ ਲਈ ਭਾਰਤ ਤੇ ਚੀਨ ਦੇ ਕੋਰ ਕਮਾਂਡਰ ਇਕ ਵਾਰ ਫਿਰ 12 ਅਕਤੂਬਰ ਯਾਨੀ ਸੋਮਵਾਰ ਨੂੰ ਮਿਲਣ ਜਾ ਰਹੇ ਹਨ। ਦੋਵਾਂ ਦੇਸ਼ਾਂ ਦੇ ਕੋਰ ਕਮਾਂਡਰਸ ਦੀ ਇਹ ਸੱਤਵੀਂ ਬੈਠਕ ਹੈ। ਪਿਛਲੀ ਮੀਟਿੰਗ 'ਚ ਦੋਵੇਂ ਦੇਸ਼ ਐਲਏਸੀ 'ਤੇ ਜ਼ਿਆਦਾ ਫੌਜ ਦੀ ਤਾਇਨਨਾਤੀ ਨਾ ਕਰਨ ਲਈ ਤਿਆਰ ਹੋ ਗਏ ਸਨ। ਪਰ ਇਸਦੇ ਬਾਵਜੂਦ ਅਜੇ ਤਕ ਟਕਰਾਅ ਦੀ ਸਥਿਤੀ ਬਣੀ ਹੋਈ ਹੈ।
ਦੱਸਿਆ ਗਿਆ ਕਿ ਦੋਵਾਂ ਦੇਸ਼ਾਂ ਵਿਚਾਲੇ ਇਹ ਬੈਠਕ ਭਾਰਤ ਵਾਲੇ ਪਾਸੇ ਚੁਸ਼ੂਲ 'ਚ ਹੋਵੇਗੀ। ਭਾਰਤ ਵੱਲੋਂ ਲੇਹ ਸਥਿਤ 14ਵੀਂ ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਦੀ ਇਹ ਆਖਰੀ ਮੀਟਿੰਗ ਹੋਵੇਗੀ। ਕਿਉਂਕਿ 14 ਅਕਤੂਬਰ ਨੂੰ ਉਨ੍ਹਾਂ ਦੀ ਥਾਂ ਲੈਫਟੀਨੈਂਟ ਜਨਰਲ ਪੀਜੀਕੇ ਮੈਨਨ ਲੈ ਰਹੇ ਹਨ। ਹਰਿੰਦਰ ਸਿੰਘ ਦਾ ਕੋਰ ਕਮਾਂਡਰ ਪੱਧਰ ਦਾ ਕਾਰਜਕਾਲ ਖਤਮ ਹੋ ਗਿਆ ਹੈ। ਹੁਣ ਉਹ ਦੇਹਰਾਦੂਨ ਸਥਿਤ ਆਈਐਮਏ ਯਾਨੀ ਇੰਡੀਅਨ ਮਿਲਟਰੀ ਅਕੈਡਮੀ ਦੇ ਕਮਾਂਡੈਂਟ ਨਿਯੁਕਤ ਕਰ ਦਿੱਤੇ ਗਏ ਹਨ।
ਮੀਟਿੰਗ ਨੂੰ ਲੈਕੇ ਏਜੰਡਾ ਫਿਲਹਾਲ ਸਾਹਮਣੇ ਨਹੀਂ ਆਇਆ। ਪਰ ਮੰਨਿਆ ਜਾ ਰਿਹਾ ਕਿ ਭਾਰਤ ਵੱਲੋਂ ਪੂਰੀ ਲੱਦਾਖ ਨਾਲ ਲੱਗਦੀ ਪੂਰੀ 826 ਕਿਲੋਮੀਟਰ ਲੰਬੀ ਐਲਏਸੀ 'ਤੇ ਡਿਸਇੰਗੇਂਜ਼ਮੈਂਟ ਅਤੇ ਡੀ-ਐਸਕਲੇਸ਼ਨ ਦਾ ਖਾਸ ਮੁੱਦਾ ਰਹੇਗਾ। ਪਿਛਲੀ ਮੀਟਿਗ 'ਚ ਚੀਨੀ ਵਫਦ ਇਸ ਗੱਲ 'ਤੇ ਅੜਿਆ ਸੀ ਕਿ ਭਾਰਤੀ ਫੌਜ ਪੈਂਗੋਂਗ-ਤਸੋ ਝੀਲ ਤੋਂ ਦੱਖਣ 'ਚ ਕੈਲਾਸ਼ ਰੇਂਜ ਦੀ ਸੁਰੰਗ ਹਿਲ, ਮਗਰ ਹਿਲ, ਮੁਖਪਰੀ ਤੇ ਰੇਚਿਨ ਲਾ ਤੋਂ ਪਿੱਛੇ ਹਟ ਜਾਵੇ।
ਕਿਸਾਨਾਂ ਨੂੰ ਖੇਤੀ ਕਾਨੂੰਨ ਸਮਝਾਏਗੀ BJP, 10 ਮੰਤਰੀਆਂ ਦੀ ਟੀਮ ਤਿਆਰ
ਭਾਰਤ ਨੇ ਸਪਸ਼ਟ ਕਰ ਦਿੱਤਾ ਕਿ ਡਿਸਇਗੇਂਜਮੈਂਟ ਹੋਇਆ ਤਾਂ ਪੂਰੀ ਐਲਏਸੀ 'ਤੇ ਹੋਵੇਗਾ। ਅਜਿਹੀ ਸਥਿਤੀ 'ਚ ਚੀਨੀ ਫੌਜ ਪੈਂਗੋਂਗ-ਤਸੋ ਲੇਕ ਦੇ ਨਾਲ ਲੱਗਦੀ ਫਿੰਗਰ 4-8 ਤੋਂ ਪਿੱਛੇ ਚਲੀ ਜਾਵੇ। ਪਰ ਚੀਨੀ ਫੌਜ ਇਸ ਲਈ ਤਿਆਰ ਨਹੀਂ। ਅਜਿਹੇ 'ਚ ਮੰਨਿਆ ਜਾ ਰਿਹਾ ਟਕਰਾਅ ਤੇ ਖਿੱਚੋਤਾਣ ਦੀ ਸਥਿਤੀ ਅਜੇ ਹੋਰ ਲੰਬੀ ਚੱਲ ਸਕਦੀ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ