ਵਾਸ਼ਿੰਗਟਨ: ਅਮਰੀਕਾ ਵਿੱਚ ਪਨਾਹ ਲੈਣ ਲਈ ਪੰਜ ਭਾਰਤੀ ਪਿਛਲੇ ਤਿੰਨ ਮਹੀਨਿਆਂ ਤੋਂ ਭੁੱਖ ਹੜਤਾਲ ’ਤੇ ਬੈਠ ਹੋਏ ਹਨ। ਇਨ੍ਹਾਂ ਵਿੱਚ ਚਾਰ ਹਿੰਦੂ ਤੇ ਇੱਕ ਸਿੱਖ ਸ਼ਾਮਲ ਹੈ। ਇਹ ਪੰਜੇ ਜਾਣੇ ਅਮਰੀਕਾ ਦੇ ਲੂਸੀਆਨਾ ਸੂਬੇ ਦੇ ਹਿਰਾਸਤੀ ਕੇਂਦਰ ਵਿੱਚ ਪਿਛਲੇ 90 ਦਿਨਾਂ ਤੋਂ ਭੁੱਖ ਹੜਤਾਲ ’ਤੇ ਹਨ।

ਅਮੈਰੀਕਨ ਬਾਜ਼ਾਰ ਦੀ ਰਿਪੋਰਟ ਮੁਤਾਬਕ ਪਿਛਲੇ ਤਿੰਨ ਮਹੀਨਿਆਂ ਤੋਂ ਫਾਕੇ ਕੱਟ ਰਹੇ ਇਨ੍ਹਾਂ ਪੰਜਾਂ ਭਾਰਤੀਆਂ ਨੇ ਅਮਰੀਕਾ ਵਿੱਚ ਪਨਾਹ ਲੈਣ ਲਈ ਵੱਖ-ਵੱਖ ਕਾਰਨ ਬਿਆਨ ਕੀਤੇ ਹਨ ਤੇ ਉਨ੍ਹਾਂ ਦੇ ਕਾਨੂੰਨੀ ਹਾਲਾਤ ਵੀ ਬਿਲਕੁਲ ਵੱਖਰੇ ਹਨ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਪੰਜਾਂ ਨੂੰ ਹਿਰਾਸਤੀ ਕੇਂਦਰ ਵਿੱਚ ਜਬਰੀ ਪਾਣੀ ਤੇ ਖਾਣਾ ਖੁਆਇਆ ਜਾ ਰਿਹਾ ਹੈ। ਸਾਂ ਫਰਾਂਸਿਸਕੋ ਅਧਾਰਤ ਐਨਜੀਓ ‘ਫਰੀਡਮ ਫਾਰ ਇੰਮੀਗਰੈਂਟਸ’ ਦੀ ਵਲੰਟੀਅਰ ਮਿਸ਼ੇਲ ਗਰੈਫੀਓ ਨੇ ਕਿਹਾ ਕਿ ਉਹ ਇਨ੍ਹਾਂ ਵਿਅਕਤੀਆਂ ਨਾਲ ਨਿਯਮਤ ਸੰਪਰਕ ਵਿੱਚ ਹੈ।