Sugunakar Pakala: ਕਤਰ ਵਿੱਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਅੱਠ ਸਾਬਕਾ ਭਾਰਤੀ ਜਲ ਸੈਨਾ ਅਧਿਕਾਰੀਆਂ ਵਿੱਚੋਂ ਇੱਕ ਕਮਾਂਡਰ ਸੁਗੁਨਾਕਰ ਪਕਾਲਾ ਵੀ ਹਨ, ਜਿਨ੍ਹਾਂ ਨੇ ਆਪਣੇ 25 ਸਾਲਾਂ ਦੇ ਸ਼ਾਨਦਾਰ ਕਰੀਅਰ ਵਿੱਚ ਕਈ ਮਹੱਤਵਪੂਰਨ ਉਪਲਬਧੀਆਂ ਹਾਸਲ ਕੀਤੀਆਂ ਹਨ।


ਦਰਅਸਲ, ਉਹ ਦੋ ਵਾਰ ਭੂਮੱਧ ਰੇਖਾ ਤੋਂ ਪਾਰ ਜਲ ਸੈਨਾ ਦੇ ਇਕਲੌਤੇ ਸਮੁੰਦਰੀ ਜਹਾਜ਼ ਆਈਐਨਐਸ ਤਰੰਗਿਨੀ ਨੂੰ ਲੈ ਕੇ ਜਾ ਚੁੱਕੇ ਹਨ। ਵਿਸ਼ਾਖਾਪਟਨਮ ਵਿੱਚ 54 ਸਾਲਾ ਸੁਗੁਨਾਕਰ ਦਾ ਪਰਿਵਾਰ ਅਤੇ ਦੋਸਤ ਕਤਰ ਦੀ ਅਦਾਲਤ ਵਲੋਂ ਸਜ਼ਾ ਸੁਣਾਉਣ ਤੋਂ ਬਾਅਦ ਸਦਮੇ ਵਿੱਚ ਹਨ।


ਕਮਾਂਡਰ ਸੁਗੁਨਾਕਰ ਪਕਾਲਾ ਦੇ ਚਹੇਤਿਆਂ ਨੂੰ ਉਮੀਦ ਹੈ ਕਿ ਭਾਰਤ ਸਰਕਾਰ ਇਸ ਮਾਮਲੇ ਵਿੱਚ ਦਖਲ ਦੇ ਕੇ 18 ਦਸੰਬਰ ਤੋਂ ਪਹਿਲਾਂ ਉਨ੍ਹਾਂ ਦੀ ਰਿਹਾਈ ਕਰਵਾ ਲਏਗੀ। 18 ਦਸੰਬਰ ਦੀ ਤਾਰੀਖ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਇਸ ਦਿਨ ਪਾਕਾਲਾ ਦਾ ਜਨਮ ਦਿਨ ਹੈ। ਕਤਰ ਦੀ ਅਦਾਲਤ ਦੇ ਫੈਸਲੇ ਤੋਂ ਬਾਅਦ ਉਨ੍ਹਾਂ ਦੇ ਘਰ ਰਿਸ਼ਤੇਦਾਰਾਂ ਅਤੇ ਦੋਸਤਾਂ ਦੀ ਭੀੜ  ਲੱਗੀ ਹੋਈ ਹੈ। ਲੋਕ ਉਨ੍ਹਾਂ ਦੀ ਪਤਨੀ, ਪੁੱਤਰ ਅਤੇ ਧੀ ਨੂੰ ਦਿਲਾਸਾ ਦੇਣ ਲਈ ਉਨ੍ਹਾਂ ਦੇ ਘਰ ਆ ਰਹੇ ਹਨ।


ਇਹ ਵੀ ਪੜ੍ਹੋ: Election 2023: ਚੋਣਾਂ ਦੌਰਾਨ ਕਰੋੜਾਂ ਰੁਪਏ ਦੀ ਨਗਦੀ ਹੁੰਦੀ ਹੈ ਜ਼ਬਤ, ਪਰ ਇਹ ਜਾਂਦੀ ਕਿੱਥੇ ਹੈ ?


ਪਕਾਲਾ ਨੇ ਆਪਣੇ ਕਰੀਅਰ ਵਿੱਚ ਕੀਤਾ ਬਹੁਤ ਵਧੀਆ ਕੰਮ


ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਸੁਗੁਨਾਕਰ 18 ਸਾਲ ਦੀ ਉਮਰ ਵਿੱਚ ਜਲ ਸੈਨਾ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਨੇ ਨੇਵਲ ਇੰਜੀਨੀਅਰਿੰਗ ਕੋਰ ਵਿੱਚ ਵੱਖ-ਵੱਖ ਯੂਨਿਟਾਂ ਅਤੇ ਸਮੁੰਦਰੀ ਜਹਾਜ਼ਾਂ ਵਿੱਚ ਸੇਵਾ ਕੀਤੀ ਹੈ। ਉਨ੍ਹਾਂ ਨੇ ਮੁੰਬਈ, ਅੰਡੇਮਾਨ ਅਤੇ ਨਿਕੋਬਾਰ ਟਾਪੂ ਅਤੇ ਵਿਸ਼ਾਖਾਪਟਨਮ ਵਿੱਚ ਤਾਇਨਾਤੀ ਦੌਰਾਨ ਸ਼ਾਨਦਾਰ ਕੰਮ ਕੀਤਾ ਹੈ।


ਸੁਗੁਨਾਕਰ ਨੇ ਸੈਨਿਕਾਂ ਦੇ ਸਕੂਲ ਤੋਂ ਕੀਤੀ ਪੜ੍ਹਾਈ


ਸੁਗੁਨਾਕਰ ਨੇ 1984 ਤੱਕ ਵਿਜ਼ਿਆਨਗਰਮ ਦੇ ਕੋਰੂਕੋਂਡਾ ਸੈਨਿਕ ਸਕੂਲ ਵਿੱਚ ਪੜ੍ਹਾਈ ਕੀਤੀ। ਫਿਰ ਉਨ੍ਹਾਂ ਨੇ ਵਿਸ਼ਾਖਾਪਟਨਮ ਸਟੀਲ ਪਲਾਂਟ ਵਿਖੇ ਕੇਂਦਰੀ ਵਿਦਿਆਲਿਆ ਵਿੱਚ ਦਾਖਲਾ ਲਿਆ, ਜਿੱਥੇ ਉਨ੍ਹਾਂ ਦੇ ਪਿਤਾ ਨੇ ਪ੍ਰਿੰਸੀਪਲ ਵਜੋਂ ਕੰਮ ਕੀਤਾ ਹੈ। ਸੁਗੁਨਾਕਰ ਨੇ ਨੇਵਲ ਕਾਲਜ ਆਫ਼ ਇੰਜੀਨੀਅਰਿੰਗ ਤੋਂ ਬੀ.ਟੈਕ (ਮਕੈਨੀਕਲ) ਦੀ ਡਿਗਰੀ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਡਿਫੈਂਸ ਸਰਵਿਸਿਜ਼ ਸਟਾਫ ਕਾਲਜ, ਵੈਲਿੰਗਟਨ ਤੋਂ ਰੱਖਿਆ ਅਤੇ ਰਣਨੀਤਕ ਅਧਿਐਨ ਵਿੱਚ ਐਮਐਸਸੀ ਕੀਤੀ ਹੈ। ਉਹ 20 ਨਵੰਬਰ 2013 ਨੂੰ ਜਲ ਸੈਨਾ ਤੋਂ ਸੇਵਾਮੁਕਤ ਹੋਏ। ਬਾਅਦ ਵਿੱਚ ਉਹ ਅਲ ਦਹਰਾਹ ਗਲੋਬਲ ਟੈਕਨਾਲੋਜੀਜ਼ ਵਿੱਚ ਸ਼ਾਮਲ ਹੋ ਗਏ, ਜਿਨ੍ਹਾਂ ਨੇ ਕਤਰ ਦੀ ਫੌਜ ਨੂੰ ਸਿਖਲਾਈ ਅਤੇ ਲੌਜਿਸਟਿਕ ਸਹਾਇਤਾ ਪ੍ਰਦਾਨ ਕੀਤੀ।


ਬੇਕਸੂਰ ਹਨ ਸੁਗੁਨਾਕਰ


ਕਮਾਂਡਰ ਸੁਗੁਨਾਕਰ ਪਕਾਲਾ ਨੂੰ ਬਚਪਨ ਤੋਂ ਜਾਣਨ ਵਾਲੇ ਏ ਕ੍ਰਿਸ਼ਣਾ ਬ੍ਰਹਮਮ ਨੇ ਟਾਈਮਜ਼ ਆਫ਼ ਇੰਡੀਆ ਗੱਲ ਕਰਦਿਆਂ ਦੱਸਿਆ ਕਿ ਸੁਗੁਨਾਕਰ ਬੇਕਸੂਰ ਹਨ। ਮੈਂ ਉਨ੍ਹਾਂ ਨੂੰ ਬਚਪਨ ਤੋਂ ਜਾਣਦਾ ਹਾਂ। ਉਹ ਕੇਂਦਰੀ ਵਿਦਿਆਲਿਆ ਵਿੱਚ ਮੇਰੇ ਪੁੱਤਰ ਰਘੂ ਦੇ ਕਲਾਸਮੇਟ ਸਨ। ਉਹ ਇੱਕ ਅਜਿਹੇ ਵਿਅਕਤੀ ਹਨ ਜਿਹੜੇ ਕਦੇ ਵੀ ਕਿਸੇ ਸਮਾਜ ਵਿਰੋਧੀ ਜਾਂ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਨਹੀਂ ਹੁੰਦੇ ਹਨ।


ਇਹ ਵੀ ਪੜ੍ਹੋ: Qatar Airways: ਕਤਰ 'ਚ ਬਲਾਤਕਾਰ ਦੀ ਮਿਲਦੀ ਹੈ ਇੰਨੀ ਭਿਆਨਕ ਸਜ਼ਾ ਕਿ ਦੇਖਣ ਵਾਲੇ ਦੀ ਕੰਬ ਜਾਵੇਗੀ ਰੂਹ !