ਆਬੂ ਧਾਬੀ: ਸੰਯੁਕਤ ਅਰਬ ਅਮੀਰਾਤ ਦੇ ਰਾਸ ਅਲ ਖਾਈਮਾਹ ਸ਼ਹਿਰ ਵਿੱਚ 35 ਸਾਲਾ ਭਾਰਤੀ ਨੇ ਖ਼ੁਦਕੁਸ਼ੀ ਕਰ ਲਈ। ਉਸ ਦੇ ਘਰੋਂ ਉਸ ਦੀ ਲਾਸ਼ ਲਟਕਦੀ ਹੋਈ ਮਿਲੀ। ਉਸ ਦੇ ਫੋਨ ਤੋਂ ਇੱਕ ਨੋਟ ਵੀ ਮਿਲਿਆ ਹੈ ਜਿਸ ਵਿੱਚ ਉਸ ਨੇ ਲਿਖਿਆ ਹੈ ਕਿ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਕਰਕੇ ਉਸ ਨੇ ਇਹ ਕਦਮ ਚੁੱਕਿਆ ਹੈ।

ਅਧਿਕਾਰੀਆਂ ਮੁਤਾਬਕ ਮ੍ਰਿਤਕ ਰਿਨੋਜ ਰਵੀਂਦਰਨ ਕੇਰਲ ਨਾਲ ਸਬੰਧਤ ਸੀ ਤੇ ਅਲ ਘੈਲ ਉਦਯੋਗਕ ਖੇਤਰ ਵਿੱਚ ਅਕਾਊਂਟੈਂਟ ਵਜੋਂ ਕੰਮ ਕਰ ਰਿਹਾ ਸੀ। ਸ਼ਨੀਵਾਰ ਸ਼ਾਮ ਨੂੰ ਉਸ ਦੇ ਰੂਮਮੇਟ ਨੇ ਉਸ ਦੀ ਲਾਸ਼ ਵੇਖੀ।

ਦੁਬਈ ਵਿੱਚ ਭਾਰਤ ਦੇ ਕਨਸਲਟ ਜਨਰਲ ਦੁਆਰਾ ਬਣਾਈ ਮੈਡੀਕਲ ਕਮੇਟੀ ਨਾਲ ਜੁੜੇ ਇੱਕ ਸੋਸ਼ਲ ਵਰਕਰ ਪ੍ਰਸਾਦ ਸ੍ਰੀਧਰਨ ਨੇ ਦੱਸਿਆ ਕਿ ਰਵੀਂਦਰਨ ਦੇ ਫੋਨ 'ਤੇ ਮਿਲੇ ਨੋਟ ਵਿੱਚ ਕਿਹਾ ਗਿਆ ਹੈ ਕਿ ਉਸ ਨੇ ਸਿਹਤ ਸਮੱਸਿਆਵਾਂ ਕਰਕੇ ਆਪਣੀ ਜਾਨ ਲਈ ਹੈ। ਉਨ੍ਹਾਂ ਕਿਹਾ ਕਿ ਰਵੀਂਦਰਨ ਦਾ ਪੁੱਤਰ ਕੇਰਲਾ ਵਿੱਚ ਪੜ੍ਹਾਈ ਕਰ ਰਿਹਾ ਹੈ।

ਉਨ੍ਹਾਂ ਚਿੰਤਾ ਜਤਾਈ ਕਿ ਲੋਕ ਮਦਦ ਲੈਣ ਦੀ ਬਜਾਏ ਆਪਣੀ ਜ਼ਿੰਦਗੀ ਖ਼ਤਮ ਕਿਉਂ ਕਰ ਲੈਂਦੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਤੰਨ ਮਹੀਨਿਆਂ ਦੌਰਾਨ ਰਾਸ ਅਲ ਖਾਈਮਾਹ ਸ਼ਹਿਰ ਵਿੱਚ ਇਹ 10ਵੇਂ ਭਾਰਤੀ ਦੀ ਖ਼ੁਦਕੁਸ਼ੀ ਦਾ ਮਾਮਲਾ ਸੀ।