ਭਾਰਤੀ ਵਿਅਕਤੀ ਨੇ ਦੁਬਈ 'ਚ ਜਿੱਤਿਆ 3 ਮਿਲੀਅਨ ਦਾ ਇਨਾਮ
ਏਬੀਪੀ ਸਾਂਝਾ | 04 Dec 2020 05:39 PM (IST)
ਦੁਬਈ ਵਿੱਚ ਇੱਕ 51 ਸਾਲਾ ਭਾਰਤੀ ਨੇ ਇੱਕ ਰੈਫਲ ਡਰਾਅ ਲਾਟਰੀ ਵਿੱਚ ਕੁੱਲ੍ਹ 3 ਮਿਲੀਅਨ ਜਿੱਤੇ ਹਨ।
ਦੁਬਈ: ਦੁਬਈ ਵਿੱਚ ਇੱਕ 51 ਸਾਲਾ ਭਾਰਤੀ ਨੇ ਇੱਕ ਰੈਫਲ ਡਰਾਅ ਲਾਟਰੀ ਵਿੱਚ ਕੁੱਲ੍ਹ 3 ਮਿਲੀਅਨ ਜਿੱਤੇ ਹਨ। ਖਲੀਜ ਟਾਈਮਜ਼ ਦੀ ਰਿਪੋਰਟ ਮੁਤਾਬਕ ਮੈਡੀਕਲ ਉਪਕਰਣ ਵਿਕਰੇਤਾ, ਜਾਰਜ ਜੈਕਬ, ਨੂੰ ਵੀਰਵਾਰ ਨੂੰ ਅਬੂ ਧਾਬੀ ਵਿੱਚ ਬਿੱਗ ਟਿਕਟ ਡਰਾਅ ਵਿੱਚ ਜੇਤੂ ਐਲਾਨਿਆ ਗਿਆ ਹੈ। ਜੈਕਬ ਆਪਣੀ ਪਤਨੀ, ਧੀ ਤੇ ਬੇਟੇ ਨਾਲ ਦੁਬਈ ਵਿੱਚ ਰਹਿੰਦਾ ਹੈ।ਉਸ ਨੇ ਕਿਹਾ ਕਿ ਉਹ ਇਸ ਪੈਸੇ ਨਾਲ ਆਪਣੀਆਂ ਵਿੱਤੀ ਮੁਸ਼ਕਲਾਂ ਨੂੰ ਦੂਰ ਕਰੇਗਾ।ਉਸਨੇ ਦੱਸਿਆ ਕਿ ਉਹ ਭਾਰੀ ਵਿੱਤੀ ਸੰਕਟ ਵਿੱਚ ਸੀ ਅਤੇ ਇਹ ਲਾਟਰੀ ਉਸਦੇ ਲਈ ਇੱਕ ਵੱਡੀ ਬਰਕਤ ਵਜੋਂ ਸਾਹਮਣੇ ਆਈ ਹੈ।