ਚੇਨਈ: ਹਿੰਦ ਮਹਾਂਸਾਗਰ ਵਿੱਚ ਚੀਨ ਦੇ ਸੱਤ ਜੰਗੀ ਬੇੜੇ ਨਜ਼ਰ ਆਏ ਹਨ। ਇਨ੍ਹਾਂ ਨੂੰ ਇੰਡੀਅਨ ਨੇਵੀ ਦੇ ਜਹਾਜ਼ਾਂ ਪੀ-8ਆਈ ਨੇ ਟਰੈਕ ਕੀਤਾ ਤੇ ਤਸਵੀਰਾਂ ਵੀ ਲਈਆਂ। ਯੂਐਸ ਵੱਲੋਂ ਬਣਾਏ ਪੀ-8ਆਈ ਜਹਾਜ਼ ਐਂਟੀ-ਪਣਡੁੱਬੀ ਖੁਫੀਆ ਪ੍ਰਣਾਲੀਆਂ ਨਾਲ ਲੈਸ ਹਨ। ਕਈ ਜਹਾਜ਼ਾਂ ਦੀ ਸਮਰਥਾ ਵਾਲੇ ਚੀਨ ਦੇ 27,000 ਟਨ ਦੇ ਜੰਗੀ ਬੇੜੇ ਜ਼ਿਆਨ-32 ਨੂੰ ਸਤੰਬਰ ਦੇ ਸ਼ੁਰੂ ਵਿੱਚ ਦੱਖਣੀ ਹਿੰਦ ਮਹਾਂਸਾਗਰ ਵਿੱਚ ਸ਼੍ਰੀਲੰਕਾ ਦੇ ਨੇੜੇ ਦੇਖਿਆ ਗਿਆ ਸੀ।


ਪੀ-8ਆਈ ਨੇ ਜੰਗੀ ਜਹਾਜ਼ਾਂ ਤੋਂ ਇਲਾਵਾ ਇੱਕ ਚੀਨੀ ਕਿਸ਼ਤੀ ਨੂੰ ਵੀ ਟਰੈਕ ਕੀਤਾ ਹੈ। ਇਹ ਕਿਸ਼ਤੀ ਚੀਨ ਦੀ ਐਂਟੀ-ਪਾਇਰੇਸੀ ਟਾਸਕ ਫੋਰਸ ਦਾ ਹਿੱਸਾ ਹੈ। ਕਿਸ਼ਤੀ ਨੂੰ ਸੋਮਾਲੀਅਨ ਸਮੁੰਦਰੀ ਡਾਕੂਆਂ ਤੋਂ ਬਚਾਉਣ ਲਈ ਚੀਨ ਦੇ ਵਪਾਰਕ ਜਹਾਜ਼ਾਂ ਰਾਹੀਂ ਅਦਨ ਦੀ ਖਾੜੀ ਵਿੱਚ ਭੇਜਿਆ ਗਿਆ ਸੀ। ਪੀ-8ਆਈ ਨੇ ਇਸ ਕਿਸ਼ਤੀ ਦੀ ਤਸਵੀਰ ਉਦੋਂ ਖਿੱਚੀ ਜਦੋਂ ਇਹ ਹਿੰਦ ਮਹਾਂਸਾਗਰ ਦੇ ਵਿੱਚੋਂ ਦੀ ਲੰਘ ਰਹੀ ਸੀ।


ਭਾਰਤੀ ਜਲ ਸੈਨਾ ਦੇ ਅਧਿਕਾਰੀਆਂ ਦੇ ਅਨੁਸਾਰ, ਭਾਰਤ ਹਿੰਦ ਮਹਾਂਸਾਗਰ ਵਿੱਚ ਚੀਨੀ ਜੰਗੀ ਜਹਾਜ਼ਾਂ ਦੀ ਮੌਜੂਦਗੀ ਉੱਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਇਹ ਜਹਾਜ਼ ਭਾਰਤੀ ਆਰਥਿਕ ਖੇਤਰ ਤੇ ਸਮੁੰਦਰੀ ਸੀਮਾ ਦੇ ਨਜ਼ਦੀਕ ਤੋਂ ਲੰਘੇ ਸਨ। ਅਧਿਕਾਰੀਆਂ ਨੂੰ ਡਰ ਸੀ ਕਿ ਚੀਨ ਕਿਸੇ ਵੀ ਸਮੇਂ ਅਦਨ ਦੀ ਖਾੜੀ ਵਿੱਚ ਸਮੁੰਦਰੀ ਡਕੈਤਾਂ ਨੂੰ ਰੋਕਣ ਲਈ ਐਂਟੀ-ਪਾਇਰੇਸੀ ਡਰਿੱਲ ਦੇ ਨਾਂ 'ਤੇ ਹਿੰਦ ਮਹਾਂਸਾਗਰ ਦੇ ਖੇਤਰ ਵਿੱਚ 6 ਤੋਂ 7 ਜੰਗੀ ਜਹਾਜ਼ ਉਤਾਰ ਸਕਦਾ ਹੈ।


ਸੂਤਰਾਂ ਨੇ ਇਹ ਵੀ ਦੱਸਿਆ ਕਿ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਦੇ ਨਿਯੰਤਰਣ ਵਾਲੀ ਜਲ ਸੈਨਾ ਦਾ ਮੁੱਖ ਉਦੇਸ਼ ਹਿੰਦ ਮਹਾਂਸਾਗਰ ਦੇ ਖੇਤਰ ਵਿੱਚ ਆਪਣੀ ਤਾਕਤ ਦਿਖਾਉਣਾ ਹੈ। ਚੀਨ ਇੱਥੇ ਆਪਣਾ ਪ੍ਰਭਾਵ ਇਸ ਲਈ ਵੀ ਬਣਾਈ ਰੱਖਣਾ ਚਾਹੁੰਦੇ ਹਨ ਕਿਉਂਕਿ ਜ਼ਿਆਦਾਤਰ ਸਮੁੰਦਰੀ ਵਪਾਰ ਇਸ ਖਿੱਤੇ ਵਿੱਚ ਹੀ ਹੁੰਦਾ ਹੈ।