ਨਵੀਂ ਦਿੱਲੀ: ਕੈਨੇਡਾ ‘ਚ ਅਕਤੂਬਰ ਮਹੀਨੇ ਚੋਣਾਂ ਹੋਣੀਆਂ ਹਨ। ਅਜਿਹੇ ‘ਚ ਵੋਟਾਂ ਨੂੰ ਲੈ ਸਿਆਸੀ ਮਾਹੌਲ ਗਰਮ ਹੈ। ਹਰ ਪਾਰਟੀ ਆਪਣੀ ਚੋਣ ਮੁਹਿੰਮ ‘ਚ ਲੱਗੀ ਹੋਈ ਹੈ। ਇਸ ਦੇ ਨਾਲ ਹੀ ਟਰੂਡੋ ਸਰਕਾਰ ਦੀ ਪੰਜਾਬੀ ਮੈਂਬਰ ਪਾਰਲੀਮੈਂਟ ਕਮਲ ਖਹਿਰਾ ਜਲਦੀ ਹੀ ਵਿਆਹ ਦੇ ਬੰਧਨ ‘ਚ ਬੱਝਣ ਵਾਲੀ ਹੈ। ਜੀ ਹਾਂ, ਕਮਲ ਨੇ ਆਪਣੇ ਵਿਆਹ ਦੀ ਜਾਣਕਾਰੀ ਇੰਸਟਾਗ੍ਰਾਮ ‘ਤੇ ਸਾਂਝੀ ਕਰਦੇ ਹੋਏ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।
ਤਸਵੀਰਾਂ ਸ਼ੇਅਰ ਕਰਦੇ ਹੋਏ ਕਮਲ ਨੇ ਲਿਖਿਆ ਕਿ ਉਹ ਆਪਣੇ ਹੋਣ ਵਾਲੇ ਜੀਵਨ ਸਾਥੀ ਜਸਪ੍ਰੀਤ ਨਾਲ ਕਾਫੀ ਖੁਸ਼ ਹੈ। ਉਸ ਦਾ ਹੋਣ ਵਾਲਾ ਪਤੀ, ਉਸ ਦਾ ਦੋਸਤ ਹੈ। ਉਹ ਬੇਹੱਦ ਖੁਸ਼ੀ ਮਹਿਸੂਸ ਕਰ ਰਹੀ ਹੈ ਕਿਉਂਕਿ ਉਹ ਜਸਪ੍ਰੀਤ ਨਾਲ ਆਪਣਾ ਸਾਰਾ ਜੀਵਨ ਬਿਤਾਉਣ ਦਾ ਇਰਾਦਾ ਕਰ ਚੁੱਕੀ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਜਸਪ੍ਰੀਤ ਸਾਲ 2015 ਦੀਆਂ ਚੋਣਾਂ ‘ਚ ਕਮਲ ਖਹਿਰਾ ਦਾ ਫਾਈਨੈਂਸ਼ੀਅਲ ਏਜੰਟ ਵੀ ਰਹਿ ਚੁੱਕਿਆ ਹੈ।
ਕਮਲ ਤੇ ਜਸਪ੍ਰੀਤ ਅਗਲੇ ਸਾਲ ਮਾਰਚ ਮਹੀਨੇ ‘ਚ ਵਿਆਹ ਕਰ ਰਹੇ ਹਨ। ਇਸ ਮੌਕੇ ਜਸਟਿਨ ਟਰੂਡੋ ਨੇ ਦੋਵਾਂ ਨੂੰ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਲਈ ਵਧਾਈ ਦਿੱਤੀ ਹੈ। ਕਮਲਪ੍ਰੀਤ ਖਹਿਰਾ ਹਾਊਸ ਆਫ਼ ਕੈਨੇਡਾ ‘ਚ ਬਰੈਂਪਟਨ ਵੈਸਟ ਤੋਂ ਐਮਪੀ ਚੁਣੀ ਗਈ ਸੀ। ਖਹਿਰਾ ਭਾਰਤ ਦੀ ਜਮਪਲ ਹੈ। ਦਿੱਲੀ ‘ਚ ਪੈਦਾ ਹੋਈ ਕਮਲ ਛੋਟੀ ਉਮਰ ‘ਚ ਹੀ ਕੈਨੇਡਾ ਆ ਗਈ ਸੀ ਜਿੱਥੇ ਉਸ ਨੇ ਮਨੋਵਿਗਿਆਨ ਤੇ ਨਰਸਿੰਗ ‘ਚ ਡਿਗਰੀ ਕੀਤੀ। ਕੈਨੇਡਾ ‘ਚ ਇੱਕ ਰਜਿਸਟਰਡ ਨਰਸ ਬਣ ਗਈ।
ਟਰੂਡੋ ਦੀ ਪੰਜਾਬੀ ਸੰਸਦ ਮੈਂਬਰ ਕਮਲ ਖਹਿਰਾ ਜਲਦ ਕਰ ਰਹੀ ਵਿਆਹ, ਟਰੂਡੋ ਨੇ ਦਿੱਤੀ ਵਧਾਈ
ਏਬੀਪੀ ਸਾਂਝਾ
Updated at:
17 Sep 2019 11:44 AM (IST)
ਕੈਨੇਡਾ ‘ਚ ਅਕਤੂਬਰ ਮਹੀਨੇ ਚੋਣਾਂ ਹੋਣੀਆਂ ਹਨ। ਅਜਿਹੇ ‘ਚ ਵੋਟਾਂ ਨੂੰ ਲੈ ਸਿਆਸੀ ਮਾਹੌਲ ਗਰਮ ਹੈ। ਹਰ ਪਾਰਟੀ ਆਪਣੀ ਚੋਣ ਮੁਹਿੰਮ ‘ਚ ਲੱਗੀ ਹੋਈ ਹੈ। ਇਸ ਦੇ ਨਾਲ ਹੀ ਟਰੂਡੋ ਸਰਕਾਰ ਦੀ ਪੰਜਾਬੀ ਮੈਂਬਰ ਪਾਰਲੀਮੈਂਟ ਕਮਲ ਖਹਿਰਾ ਜਲਦੀ ਹੀ ਵਿਆਹ ਦੇ ਬੰਧਨ ‘ਚ ਬੱਝਣ ਵਾਲੀ ਹੈ।
- - - - - - - - - Advertisement - - - - - - - - -