ਲੰਡਨ: ਸ਼ੁਕਰਵਾਰ ਨੂੰ ਬ੍ਰਿਟੇਨ ਦੀਆਂ ਆਮ ਚੋਣਾਂ ਦੇ ਆਏ ਨਤੀਜਿਆਂ 'ਚ ਕੰਜਰਵੇਟੀਵੇ ਅਤੇ ਲੇਬਰ ਪਾਰਟੀ ਦੇ ਭਾਰਤੀ ਮੂਲ ਦੇ ਉਮੀਦਵਾਰਾਂ ਨੇ ਆਪਣੀ ਮਜ਼ਬੂਤ ਜਿੱਤ ਦਰਜ ਕੀਤੀ ਹੈ।ਪਿਛਲੀ ਸੰਸਦ ਦੇ ਸਾਰੇ ਭਾਰਤੀ ਮੂਲ ਦੇ ਸੰਸਦ ਮੈਂਬਰ ਆਪਣੀਆਂ ਸੀਟਾਂ 'ਤੇ ਕਾਬਜ਼ ਹੋਣ ਵਿਚ ਸਫਲ ਰਹੇ, ਕੰਜ਼ਰਵੇਟਿਵ ਪਾਰਟੀ ਲਈ ਗਗਨ ਮੋਹਿੰਦਰਾ ਅਤੇ ਕਲੇਰੀ ਕੌਟੀਨਹੋ ਅਤੇ ਲੇਬਰ ਪਾਰਟੀ ਲਈ ਨਵੇਂਦਰੂ ਮਿਸ਼ਰਾ ਪਹਿਲੇ ਵਾਰ ਚੁਣੇ ਗਏ।
ਕੰਜ਼ਰਵੇਟਿਵ ਪਾਰਟੀ ਦੀ ਕਲੇਰੀ ਕੌਟੀਨਹੋ ਨੇ ਸਰੀ ਈਸਟ ਟੋਰੀ -ਸੀਟ 'ਤੇ 35,624 ਵੋਟਾਂ ਨਾਲ ਪਾਰਟੀ ਲਈ 24,040 ਦੀ ਪ੍ਰਭਾਵਸ਼ਾਲੀ ਬਹੁਮਤ ਨਾਲ ਜਿੱਤ ਹਾਸਲ ਕੀਤੀ। ਉਧਰ ਮਹਿੰਦਰਾ ਨੇ ਆਪਣੀ ਹਰਟਫੋਰਡਸ਼ਾਇਰ ਦੱਖਣੀ ਪੱਛਮ ਸੀਟ ਨੂੰ 30,327 ਵੋਟਾਂ ਅਤੇ 14,408 ਦੇ ਬਹੁਮਤ ਨਾਲ ਜਿੱਤਿਆ।
ਬ੍ਰਿਟੇਨ ਦੀ ਸਾਬਕਾ ਗ੍ਰਹਿ ਸਕੱਤਰ ਰਹਿ ਚੁੱਕੀ ਪ੍ਰੀਤਿ ਪਟੇਲ ਨੇ ਏਸੇਕਸ ਦੇ ਵਿਥਮ ਹਲਕੇ ਤੋਂ 32,876 ਵੋਟਾਂ ਨਾਲ 'ਤੇ 24,082 ਦੀ ਬਹੁਮਤ ਨਾਲ ਜਿੱਤ ਹਾਸਲ ਕੀਤੀ।
ਪਿਛਲੀ ਜੌਹਨਸਨ ਦੀ ਅਗਵਾਈ ਵਾਲੀ ਸਰਕਾਰ ਵਿਚ ਉਸ ਦੇ ਕੈਬਨਿਟ ਦੇ ਸਹਿਯੋਗੀਆਂ ਨੇ ਵੀ ਆਪਣੀ ਜਿੱਤ ਦੇ ਝੰਡੇ ਗੱਡੇ, ਇੰਫੋਸਿਸ ਦੇ ਸਹਿ-ਸੰਸਥਾਪਕ, ਨਾਰਾਇਣ ਮੂਰਤੀ ਦੇ ਜਵਾਈ ਰਿਸ਼ੀ ਸੁਨਕ ਨੇ 36,693 ਵੋਟਾਂ ਪ੍ਰਾਪਤ ਕੀਤੀਆਂ, ਅਤੇ ਟੋਰੀਆਂ ਲਈ 27,210 ਦੇ ਬਹੁਮਤ ਪ੍ਰਾਪਤ ਕੀਤੇ। ਅਲੋਕ ਸ਼ਰਮਾ ਸਾਬਕਾ ਅੰਤਰਰਾਸ਼ਟਰੀ ਵਿਕਾਸ ਮੰਤਰੀ, ਨੇ ਰੀਡਿੰਗ ਵੈਸਟ ਤੋਂ 24,393 ਵੋਟਾਂ ਨਾਲ ਜਿੱਤ ਹਾਸਲ ਕੀਤੀ।
ਸ਼ੈਲੇਸ਼ ਵਾਰਾ ਨੇ ਆਪਣੀ ਉੱਤਰ ਪੱਛਮੀ ਕੈਮਬ੍ਰਿਜਸ਼ਾਇਰ ਸੀਟ 'ਤੇ 40,307 ਵੋਟਿੰਗ ਤੇ 25,983 ਦੀ ਬਹੁਮਤ ਵਾਲੀ ਜਿੱਤ ਪ੍ਰਾਪਤ ਕੀਤੀ। ਇਸ ਦੇ ਨਾਲ ਹੀ ਗੋਆਨ ਦੀ ਮੂਲ ਸੁਈਲਾ ਬ੍ਰਾਵਰਮਨ ਨੇ ਫਰੀਹੈਮ ਨੂੰ 36,459 ਵੋਟਾਂ ਨਾਲ ਹਰਾਇਆ।
ਹਾਲਾਂਕਿ ਵਿਰੋਧੀ ਧਿਰ ਲੇਬਰ ਪਾਰਟੀ ਨੇ ਮਹੱਤਵਪੂਰਨ ਸੀਟਾਂ ਗੁਆ ਦਿੱਤੀਆਂ, ਪਰ ਭਾਰਤੀ ਮੂਲ ਦੇ ਨਵੇਂਦਰੂ ਮਿਸ਼ਰਾ ਨੇ 21,695 ਵੋਟਾਂ ਹਾਸਲ ਕਰਕੇ ਸਟਾਕਪੋਰਟ ਦੀ ਸੀਟ ਜਿੱਤੀ ਅਤੇ ਪਾਰਟੀ ਲਈ ਪਹਿਲੀ ਵਾਰ ਸੰਸਦ ਮੈਂਬਰ ਬਣਿਆ। ਪ੍ਰੀਤ ਕੌਰ ਗਿੱਲ, ਜਿਸ ਨੇ ਪਿਛਲੀ ਚੋਣ ਵਿਚ ਪਹਿਲੀ ਬ੍ਰਿਟਿਸ਼ ਸਿੱਖ ਮਹਿਲਾ ਸੰਸਦ ਮੈਂਬਰ ਵਜੋਂ ਇਤਿਹਾਸ ਰਚਿਆ ਸੀ, ਨੂੰ 21,217 ਵੋਟਾਂ ਨਾਲ ਬਰਮਿੰਘਮ ਐਜਬੈਸਟਨ ਤੋਂ ਦੁਬਾਰਾ ਚੁਣਿਆ ਗਿਆ।
ਪਹਿਲਾ ਪਗੜੀਧਾਰੀ ਸਿੱਖ ਸੰਸਦ ਮੈਂਬਰ, ਤਨਮਨਜੀਤ ਸਿੰਘ ਢੇਸੀ, 13,640 ਦੇ ਪ੍ਰਭਾਵਸ਼ਾਲੀ ਬਹੁਮਤ ਨਾਲ ਆਪਣੀ ਜਿੱਤ ਦਰਜ ਕੀਤੀ।
ਅਨੁਭਵੀ ਸੰਸਦ ਮੈਂਬਰ ਵਰਿੰਦਰ ਸ਼ਰਮਾ, ਏਲਿੰਗ ਸਾਊਥਹਾਲ ਤੋਂ 25,678 ਵੋਟਾਂ ਨਾਲ ਆਰਾਮਦਾਇਕ ਜਿੱਤ ਮਿਲੀ। ਇਸ ਤੋਂ ਇਲਾਵਾ ਲੀਜ਼ਾ ਨੰਦੀ ਵੀ ਸ਼ਾਮਲ ਹਨ ਜਿਨ੍ਹਾਂ ਨੇ ਵਿਗਨ ਨੂੰ 21,042 ਵੋਟਾਂ ਨਾਲ ਜਿੱਤਿਆ ਅਤੇ ਸੀਮਾ ਮਲਹੋਤਰਾ ਨੇ ਫੈਲਥੈਮ ਅਤੇ ਹੇਸਟਨ ਨੂੰ 24,876 ਵੋਟਾਂ ਨਾਲ ਹਰਾਇਆ।
Election Results 2024
(Source: ECI/ABP News/ABP Majha)
ਭਾਰਤੀ ਮੂਲ ਦੇ ਉਮੀਦਵਾਰਾਂ ਨੇ ਬ੍ਰਿਟੇਨ ਆਮ ਚੋਣਾਂ 'ਚ ਦਰਜ ਕੀਤੀ ਮਜ਼ਬੂਤ ਜਿੱਤ
ਏਬੀਪੀ ਸਾਂਝਾ
Updated at:
14 Dec 2019 05:03 PM (IST)
ਸ਼ੁਕਰਵਾਰ ਨੂੰ ਬ੍ਰਿਟੇਨ ਦੀਆਂ ਆਮ ਚੋਣਾਂ ਦੇ ਆਏ ਨਤੀਜਿਆਂ 'ਚ ਕੰਜਰਵੇਟੀਵੇ ਅਤੇ ਲੇਬਰ ਪਾਰਟੀ ਦੇ ਭਾਰਤੀ ਮੂਲ ਦੇ ਉਮੀਦਵਾਰਾਂ ਨੇ ਆਪਣੀ ਮਜ਼ਬੂਤ ਜਿੱਤ ਦਰਜ ਕੀਤੀ ਹੈ।ਪਿਛਲੀ ਸੰਸਦ ਦੇ ਸਾਰੇ ਭਾਰਤੀ ਮੂਲ ਦੇ ਸੰਸਦ ਮੈਂਬਰ ਆਪਣੀਆਂ ਸੀਟਾਂ 'ਤੇ ਕਾਬਜ਼ ਹੋਣ ਵਿਚ ਸਫਲ ਰਹੇ, ਕੰਜ਼ਰਵੇਟਿਵ ਪਾਰਟੀ ਲਈ ਗਗਨ ਮੋਹਿੰਦਰਾ ਅਤੇ ਕਲੇਰੀ ਕੌਟੀਨਹੋ ਅਤੇ ਲੇਬਰ ਪਾਰਟੀ ਲਈ ਨਵੇਂਦਰੂ ਮਿਸ਼ਰਾ ਪਹਿਲੇ ਵਾਰ ਚੁਣੇ ਗਏ।
- - - - - - - - - Advertisement - - - - - - - - -