ਬਰਤਾਨੀਆ 'ਚ ਭਾਰਤੀ ਮੂਲ ਦੇ ਇਕ ਵਿਦਿਆਰਥੀ ਨੂੰ ਯੂਨੀਵਰਸਿਟੀ ਤੋਂ ਬਾਹਰ ਕੱਢ ਦਿੱਤਾ ਗਿਆ ਹੈ। ਨਰਸਿੰਗ ਦੀ ਵਿਦਿਆਰਥਣ ਨੇ ਲੜਕੇ 'ਤੇ ਪਰੇਸ਼ਾਨ ਕਰਨ ਤੇ ਧਮਕੀ ਦੇਣ ਦੋਸ਼ ਲਾਏ ਹਨ। ਵਿਦਿਆਰਥੀ ਨੇ ਕੋਰਟ 'ਚ ਇਸ ਦੀ ਸ਼ਿਕਾਇਤ ਕੀਤੀ ਸੀ ਜਿੱਥੇ ਕੋਰਟ ਨੇ ਦੋਸ਼ੀ ਨੂੰ ਲ਼ੜਕੀ ਦਾ ਪਿੱਛਾ ਕਰਨ ਦਾ ਦੋਸ਼ੀ ਪਾਇਆ ਤੇ ਉਸ ਨੂੰ ਚਾਰ ਮਹੀਨਿਆਂ ਦੀ ਜੇਲ੍ਹ ਤੇ ਦੋ ਸਾਲ ਲਈ ਯੂਨੀਵਰਸਿਟੀ ਤੋਂ ਸਸਪੈਂਡ ਦੀ ਸਜ਼ਾ ਸੁਣਾਈ ਹੈ।
22 ਸਾਲ ਦੇ ਸਾਹਿਲ ਭਵਨਾਨੀ ਨੂੰ ਅਦਾਲਤ ਵੱਲ਼ੋਂ ਫੈਸਲਾ ਸੁਣਾਏ ਜਾਣ ਤੋਂ ਬਾਅਦ ਯੂਨੀਵਰਸਿਟੀ ਨੇ ਉਸ 'ਤੇ ਪੰਜ ਸਾਲ ਲਈ ਪਾਬੰਦੀ ਲਾ ਦਿੱਤੀ ਹੈ। ਯੂਨੀਵਰਸਿਟੀ ਤੋਂ ਕੱਢੇ ਜਾਣ ਤੋਂ ਬਾਅਦ ਹੁਣ ਉਹ ਹਾਂਗਕਾਂਗ ਜਾਣਾ ਹੈ। ਭਵਨਾਨੀ 'ਤੇ ਆਕਸਫੋਰਡ ਬਰੁਕਸ ਯੂਨੀਵਰਸਿਟੀ ਦੀ ਇਕ ਵਿਦਿਆਰਥਣ ਨੇ ਉਸ 'ਤੇ ਪਿੱਛਾ ਕਰਨ ਤੇ ਪਰੇਸ਼ਾਨ ਕਰਨ ਦਾ ਦੋਸ਼ ਲਾਇਆ ਸੀ।
ਇਹ ਵੀ ਪੜ੍ਹੋ: Farmer Protest : ਦਿੱਲੀ ਨੈਸ਼ਨਲ ਹਾਈਵੇ 'ਤੇ ਦਿੱਲੀ ਬਾਰਡਰਾਂ ਤੋਂ ਵਾਪਸ ਪਰਤ ਰਹੇ ਕਿਸਾਨ ਨੱਚ-ਗਾ ਕੇ ਮਨਾ ਰਹੇ ਜਸ਼ਨ, See Photos
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/