ਆਸਟਰੇਲੀਆ ਵਿੱਚ ਖਾਲਿਸਤਾਨ ਦੇ ਰੈਫਰੈਂਡਮ ਨੂੰ 8 ਜੁਲਾਈ ਨੂੰ ਚੰਗਾ ਹੁਲਾਰਾ ਨਹੀਂ ਮਿਲਿਆ ਤਾਂ ਹੁਣ ਖਾਲਿਸਤਾਨੀਆਂ ਵੱਲੋਂ ਇੱਕ ਭਾਰਤੀ ਵਿਦਿਆਰਥੀ ਦੀ ਕੁੱਟਮਾਰ ਕਰਨ ਦੀ ਖ਼ਬਰ ਸਾਹਮਣੇ ਆਈ ਹੈ।  ਮੈਰੀਲੈਂਡ ਦੇ ਪੱਛਮੀ ਸ਼ਹਿਰ ਸਿਡਨੀ ਵਿਚ ਖਾਲਿਸਤਾਨ ਸਮਰਥਕਾਂ ਨੇ ਇਕ ਭਾਰਤੀ ਵਿਦਿਆਰਥੀ 'ਤੇ ਹਮਲਾ ਕਰ ਦਿੱਤਾ। ਜ਼ਖਮੀ ਵਿਦਿਆਰਥੀ ਦਾ ਵੈਸਟਮੀਡ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।


ਜ਼ਖਮੀ ਵਿਦਿਆਰਥੀ ਨੇ 'ਦਿ ਆਸਟ੍ਰੇਲੀਆ ਟੂਡੇ' ਨੂੰ ਦੱਸਿਆ ਕਿ ਉਹ ਸਵੇਰੇ 5.30 ਵਜੇ ਕੰਮ 'ਤੇ ਜਾ ਰਿਹਾ ਸੀ। ਫਿਰ 4-5 ਖਾਲਿਸਤਾਨ ਸਮਰਥਕਾਂ ਨੇ ਬਿਨਾ ਕੋਈ ਕਾਰਨ ਉਸ 'ਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਹਮਲਾਵਰ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਸਨ।  ਭਾਰਤੀ ਵਿਦਿਆਰਥੀ ਦੇ ਸਿਰ, ਲੱਤ ਅਤੇ ਹੱਥ 'ਤੇ ਗੰਭੀਰ ਸੱਟਾਂ ਲੱਗੀਆਂ ਹਨ।


ਪੀੜਤ ਵਿਦਿਆਰਥੀ ਨੇ ਦੱਸਿਆ ਕੁੱਟਣ ਤੋਂ ਬਾਅਦ ਉਹਨਾਂ ਨੇ ਧਮਕੀ ਦਿੱਤੀ ਕਿ ਜੇਕਰ ਦੁਬਾਰਾ ਖਾਲਿਸਤਾਨ ਦਾ ਵਿਰੋਧ ਕੀਤਾ ਤਾਂ ਇਸ ਤੋਂ ਵੀ ਮਾੜਾ ਹਸ਼ਰ ਹੋਵੇਗਾ। ਪੀੜਤ ਵਿਦਿਆਰਥੀ ਨੇ ਦੱਸਿਆ- ਉਹ ਮੈਨੂੰ ਕੁੱਟਦੇ ਹੋਏ ਵੀਡੀਓ ਵੀ ਬਣਾ ਰਿਹਾ ਸੀ। ਸਭ ਕੁਝ 5 ਮਿੰਟ ਤੱਕ ਚੱਲਿਆ। ਉਨ੍ਹਾਂ ਨੇ ਮੈਨੂੰ ਧਮਕੀ ਦਿੱਤੀ ਕਿ ਇਹ ਮੇਰੇ ਲਈ ਸਬਕ ਹੈ।


'ਆਸਟਰੇਲੀਆ ਟੂਡੇ' ਨਾਲ ਗੱਲਬਾਤ ਕਰਦਿਆਂ ਭਾਰਤੀ ਵਿਦਿਆਰਥੀ ਨੇ ਕਿਹਾ- ਮੈਂ ਸਿਡਨੀ 'ਚ ਡਰਾਈਵਰ ਵਜੋਂ ਕੰਮ ਕਰਦਾ ਹਾਂ। ਜਿੱਥੇ ਮੈਂ ਰਹਿੰਦਾ ਹਾਂ, ਮੇਰੀ ਕਾਰ ਸਿਰਫ਼ 50 ਮੀਟਰ ਦੀ ਦੂਰੀ 'ਤੇ ਖੜ੍ਹੀ ਸੀ। ਜਿਵੇਂ ਹੀ ਮੈਂ ਆਪਣੀ ਡਰਾਈਵਿੰਗ ਸੀਟ 'ਤੇ ਬੈਠਾ ਤਾਂ ਅਚਾਨਕ ਖਾਲਿਸਤਾਨ ਸਮਰਥਕ ਦਿਖਾਈ ਦਿੱਤੇ।


ਉਨ੍ਹਾਂ ਵਿਚੋਂ ਇਕ ਨੇ ਕਾਰ ਦਾ ਦਰਵਾਜ਼ਾ ਖੋਲ੍ਹਿਆ ਅਤੇ ਖੱਬੀ ਅੱਖ ਦੇ ਹੇਠਾਂ ਗਲੇ ਦੀ ਹੱਡੀ 'ਤੇ ਲੋਹੇ ਦੀ ਰਾਡ ਨਾਲ ਮੇਰੇ 'ਤੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਮੈਨੂੰ ਬਾਹਰ ਕੱਢਿਆ ਅਤੇ ਮਾਰਨਾ ਸ਼ੁਰੂ ਕਰ ਦਿੱਤਾ। ਜਦੋਂ ਹਮਲਾਵਰ ਉਥੋਂ ਚਲੇ ਗਏ ਤਾਂ ਆਸ-ਪਾਸ ਦੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ।


ਇਸ ਤੋਂ ਪਹਿਲਾਂ 14 ਮਾਰਚ ਨੂੰ ਆਸਟ੍ਰੇਲੀਆ 'ਚ ਖਾਲਿਸਤਾਨ ਸਮਰਥਕਾਂ ਨੇ ਭਾਰਤੀਆਂ 'ਤੇ ਹਮਲੇ ਦੀ ਧਮਕੀ ਦਿੱਤੀ ਸੀ। ਅਗਲੇ ਦਿਨ, 15 ਮਾਰਚ ਨੂੰ, ਖਾਲਿਸਤਾਨ ਸਮਰਥਕਾਂ ਨੇ ਬ੍ਰਿਸਬੇਨ ਸ਼ਹਿਰ ਵਿੱਚ ਭਾਰਤੀ ਕੌਂਸਲੇਟ ਦੇ ਮੁੱਖ ਗੇਟ ਨੂੰ ਜ਼ਬਰਦਸਤੀ ਬੰਦ ਕਰ ਦਿੱਤਾ। 


 


Join Our Official Telegram Channel : - 
https://t.me/abpsanjhaofficial