Indian student murder in USA: ਅਮਰੀਕਾ ਤੋਂ ਇੱਕ ਹੋਰ ਮਾੜੀ ਖਬਰ ਆਈ ਹੈ। ਇੱਥੋ ਦੀ ਇੱਕ ਯੂਨੀਵਰਸਿਟੀ ਵਿੱਚ ਭਾਰਤੀ ਵਿਦਿਆਰਥੀ ਦਾ ਕਤਲ ਕਰ ਦਿੱਤਾ ਗਿਆ ਹੈ। ਹਾਸਲ ਜਾਣਕਾਰੀ ਮੁਤਾਬਕ ਇੰਡੀਆਨਾ ਸੂਬੇ ਦੀ ਯੂਨੀਵਰਸਿਟੀ ਕੈਂਪਸ ਦੇ ਹੋਸਟਲ ਵਿੱਚ ਭਾਰਤੀ ਮੂਲ ਦੇ 20 ਸਾਲਾ ਵਿਦਿਆਰਥੀ ਦੀ ਮੌਤ ਹੋ ਗਈ ਤੇ ਉਸ ਦੇ ਨਾਲ ਰਹਿਣ ਵਾਲੇ ਕੋਰਿਆਈ ਵਿਦਿਆਰਥੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ। 



ਪੁਲਿਸ ਨੇ ਦੱਸਿਆ ਕਿ ਇੰਡੀਆਨਾਪੋਲਿਸ ਨਿਵਾਸੀ ਵਰੁਣ ਮਨੀਸ਼ ਛੇੜਾ ਪਰਡਿਊ ਯੂਨੀਵਰਸਿਟੀ ਕੈਂਪਸ ਦੇ ਪੱਛਮੀ ਸਿਰੇ 'ਤੇ ਸਥਿਤ ਮੈਕਚੀਅਨ ਹਾਲ 'ਚ ਮ੍ਰਿਤਕ ਮਿਲਿਆ। ਸਾਈਬਰ ਸੁਰੱਖਿਆ ਦੀ ਪੜ੍ਹਾਈ ਕਰ ਰਹੇ ਸਿਓਲ ਦੇ ਰਹਿਣ ਵਾਲੇ ਕੋਰਿਆਈ ਵਿਦਿਆਰਥੀ ਜੀ ਮਿਨ 'ਜਿੰਮੀ' ਸ਼ਾ ਨੇ ਮੰਗਲਵਾਰ ਬਾਅਦ ਦੇਰ ਰਾਤ 12.45 'ਤੇ 911 ਸੇਵਾ 'ਤੇ ਕਾਲ ਕੀਤੀ ਤੇ ਪੁਲਿਸ ਨੂੰ ਵਰੁਣ ਦੀ ਮੌਤ ਦੀ ਸੂਚਨਾ ਦਿੱਤੀ। 


ਇਹ ਵੀ ਪੜ੍ਹੋ- Punjab Breaking News LIVE: ਪੰਜਾਬੀ ਪਰਿਵਾਰ ਦਾ ਅਮਰੀਕਾ 'ਚ ਕਤਲ, ਗੈਂਗਸਟਰ ਦੀਪਕ ਟੀਨੂੰ ਦੇ ਫਰਾਰ ਹੋਣ ਮਗਰੋਂ ਪੰਜਾਬ ਪੁਲਿਸ ਨੇ ਬਦਲੀ ਕਾਰਜਪ੍ਰਣਾਲੀ, ਵਿਧਾਇਕ ਨਰਿੰਦਰ ਕੌਰ ਭਰਾਜ ਦਾ ਭਲਕੇ ਹੋਵੇਗਾ ਵਿਆਹ, ਮੋਗਾ 'ਚ ਕਾਂਗਰਸ ਦੀ ਮਹਿਲਾ ਸਰਪੰਚ ਚੜ੍ਹੀ ਟੈਂਕੀ 'ਤੇ


ਵਰੁਣ ਪਰਡਿਊ ਯੂਨੀਵਰਸਿਟੀ 'ਚ ਡਾਟਾ ਸਾਇੰਸ ਦੀ ਪੜ੍ਹਾਈ ਕਰ ਰਿਹਾ ਸੀ। ਮੁਢਲੀ ਪੋਸਟਮਾਰਟਮ ਰਿਪੋਰਟ ਅਨੁਸਾਰ, ਵਰੁਣ ਦੀ ਮੌਤ ਕਈ ਘਾਤਕ ਸੱਟਾਂ ਕਾਰਨ ਹੋਈ ਹੈ ਤੇ ਸ਼ੱਕ ਹੈ ਕਿ ਉਸ ਦੀ ਹੱਤਿਆ ਕੀਤੀ ਗਈ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।