ਚੰਡੀਗੜ੍ਹ: ਬ੍ਰਿਟੇਨ ਵਿੱਚ ਭਾਰਤੀ ਵਿਦਿਆਰਥੀਆਂ ਦੇ ਸਮੂਹ ਨੇ ਫਰਜ਼ੀ ਕਾਲ ਘਪਲੇ ਵਿੱਚ ਪੀੜਤ ਭਾਰਤੀ ਵਿਦਿਆਰਥੀਆਂ ਦਾ ਸਮਰਥਨ ਕਰਦਿਆਂ ਕਾਰਵਾਈ ਦੀ ਮੰਗ ਕੀਤੀ ਹੈ। ਵਿਦਿਆਰਥੀ ਸੰਗਠਨ ਇੰਡੀਅਨ ਨੈਸ਼ਨਲ ਸਟੂਡੈਂਟਸ ਐਸੋਸੀਏਸ਼ਨ (INSA), ਯੂਕੇ ਨੇ ਘਪਲੇ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਕਰਨ ਲਈ ਲੰਦਨ ਵਿੱਚ ਕਰਾਈ ਆਪਣੀ ਕਾਰਜਕਾਰਨੀ ਦੀ ਸਾਲਾਨਾ ਬੈਠਕ ਵਿੱਚ ਇਹ ਮੁੱਦਾ ਉਠਾਇਆ ਹੈ।


ਵੇਸਟਮਿੰਸਟਰ ਯੂਨੀਵਰਸਿਟੀ ਦੇ ਹਾਰਦਿਕ ਸੋਮਾਨੀ ਦੇ ਮਾਮਲੇ ਨੂੰ ਕੇਸ ਸਟੱਡੀ ਦੇ ਰੂਪ ਵਿੱਚ ਰੱਖਿਆ ਗਿਆ ਹੈ। ਸੋਮਾਨੀ ਨੂੰ ‘ਬ੍ਰਿਟੇਨ ਦੇ ਗ੍ਰਹਿ ਵਿਭਾਗ ਦੇ ਦਫਤਰ’ ਦੇ ਹਵਾਲੇ ਫਰਜ਼ੀ ਫੋਨ ਕਰਕੇ ਜ਼ੁਰਮਾਨੇ ਦਾ ਭੁਗਤਾਨ ਕਰਨ ਜਾਂ ਨੰਗਾ ਹੋਣ ਲਈ ਤਿਆਰ ਰਹਿਣ ਦੀ ਧਮਕੀ ਦਿੱਤੀ ਗਈ ਸੀ। ਸੋਮਾਨੀ ਨੂੰ ਕਾਗਜ਼ੀ ਪ੍ਰਕਿਰਿਆ ਦਾ ਸਹੀ ਢੰਗ ਨਾਲ ਪਾਲਣ ਨਾ ਕਰਨ ’ਤੇ ਨੰਗਾ ਕਰਨ ਤੇ 10 ਸਾਲਾਂ ਲਈ ਬ੍ਰਿਟੇਨ ਤੋਂ ਪਾਬੰਧਤ ਕਰਨ ਦੀ ਧਮਕੀ ਦਿੱਤੀ ਗਈ ਸੀ। ਇਸ ਤੋਂ ਬਚਣ ਲਈ ਉਸ ਨੂੰ 6,500 ਪਾਊਂਡ ਦੀ ਭੁਗਤਾਨ ਕਰਨ ਲਈ ਕਿਹਾ ਗਿਆ ਸੀ।

ਸੰਗਠਨ ਦੀ ਪ੍ਰਧਾਨ ਸ਼ਵੇਤਾ ਕੁਲਕਰਨੀ ਨੇ ਕਿਹਾ ਕਿ INSA ਦੀ ਸਥਾਪਨਾ ਭਾਰਤੀ ਵਿਦਿਆਰਥੀਆਂ ਦਾ ਪੱਖ ਰੱਖਣ ਲਈ ਕੀਤੀ ਗਈ ਸੀ ਤੇ ਉਹ ਵਿਦਿਆਰਥੀਆਂ ਦੀਆਂ ਇਸ ਤਰ੍ਹਾਂ ਦੇ ਫਰਜ਼ੀ ਕਾਲ ਮਾਮਲੇ ਤੇ ਵੀਜ਼ਾ ਨਾਲ ਸਬੰਧਤ ਮੁਸ਼ਕਲਾਂ ਦੂਰ ਕਰਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਅਧਿਕਾਰੀਆਂ ਨਾਲ ਧੋਖੇਬਾਜ਼ਾਂ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।

ਗ੍ਰਹਿ ਵਿਭਾਗ ਦੇ ਇੱਕ ਬੁਲਾਰੇ ਨੇ ਇਸ ਸਬੰਧੀ ਕਿਹਾ ਕਿ ਵਿਭਾਗ ਦੇ ਅਧਿਕਾਰੀ ਕਦੀ ਕਿਸੇ ਨੂੰ ਫੋਨ ’ਤੇ ਵੀਜ਼ਾ ਫੀਸ ਤਾਂ ਜ਼ੁਰਮਾਨੇ ਦਾ ਭੁਗਤਾਨ ਕਰਨ ਲਈ ਸੰਪਰਕ ਨਹੀਂ ਕਰਦੇ।