ਵਾਸ਼ਿੰਗਟਨ: ਅਮਰੀਕੀ-ਭਾਰਤੀ ਪਰਿਵਾਰਾਂ ਦੇ ਸਲਾਨਾ ਆਮਦਨ ਦੇ ਮਾਮਲੇ ਚ ਸਥਾਨਕ ਅਮਰੀਕੀਆਂ ਨੂੰ ਪਛਾੜ ਦਿੱਤਾ ਹੈ। ਬਾਰਤੀ-ਅਮਰੀਕੀਆਂ ਦੀ ਸਲਾਨਾ ਔਸਤ ਆਮਦਨ 1.20 ਲੱਖ ਡਾਲਰ ਯਾਨੀ 87 ਲੱਖ ਰੁਪਏ ਤੋਂ ਜ਼ਿਆਦਾ ਹੈ। ਏਸ਼ੀਆ ਪ੍ਰਸ਼ਾਂਤ ਅਮਰੀਕੀ ਭਾਈਚਾਰਾ ਵਿਕਾਸ ਬਾਰੇ ਕੌਮੀ ਗਠਜੋੜ ਨੇ ਆਪਣੀ ਰਿਪੋਰਟ 'ਚ ਵੇਰਵੇ ਦਿੱਤੇ ਹਨ।

ਇਨ੍ਹਾਂ ਵੇਰਵਿਆਂ ਮੁਤਾਬਕ ਅਮਰੀਕਾ 'ਚ ਭਾਰਤੀ ਪਰਿਵਾਰ ਸਭ ਤੋਂ ਜ਼ਿਆਦਾ 1,19,858 ਡਾਲਰ ਸਲਾਨਾ ਕਮਾਈ ਕਰ ਰਹੇ ਹਨ। ਬਰਮਾ ਦੇ ਲੋਕ ਸਾਲਾਨਾ 45,348 ਡਾਲਰ ਤੇ ਲੀਤੀਨੀ ਅਮਰੀਕੀ ਸਾਲਾਨਾ 51,404 ਡਾਲਰ ਕਮਾਈ ਕਰ ਰਹੇ ਹਨ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ