ਪ੍ਰਵਾਸੀ ਭਾਰਤੀਆਂ ਦੇ ਢਿੱਡ 'ਤੇ ਵੱਜੀ 'ਅਮਰੀਕੀ ਲੱਤ'
ਏਬੀਪੀ ਸਾਂਝਾ | 25 May 2018 01:20 PM (IST)
ਸੰਕੇਤਕ ਤਸਵੀਰ
ਵਾਸ਼ਿੰਗਟਨ: ਟਰੰਪ ਪ੍ਰਸ਼ਾਸਨ ਨੇ ਅਮਰੀਕੀ ਅਦਾਲਤ ਨੂੰ ਦੱਸਿਆ ਹੈ ਕਿ H-4 ਵੀਜ਼ਾ ਧਾਰਕਾਂ ਦੀਆਂ ਕੁਝ ਸ਼੍ਰੇਣੀਆਂ ਨੂੰ ਖ਼ਤਮ ਕਰਨ ਦੀ ਪ੍ਰਕਿਰਿਆ ਅੰਤਮ ਪੜਾਅ 'ਤੇ ਪੁੱਜ ਗਈ ਹੈ। ਇਹ ਵੀਜ਼ਾ H-1B ਵੀਜ਼ਾ ਧਾਰਕਾਂ ਦੇ ਪਤੀ ਜਾਂ ਪਤਨੀ ਨੂੰ ਆਪਣੀ ਰੋਜ਼ੀ ਕਮਾਉਣ ਲਈ ਕਾਨੂੰਨੀ ਤੌਰ 'ਤੇ ਕੰਮ ਕਰਨ ਦੀ ਖੁੱਲ੍ਹ ਦਿੰਦਾ ਹੈ। ਜਿਵੇਂ H-1B ਵੀਜ਼ਾ ਭਾਰਤੀਆਂ ਦੀ ਲਾਈਫ਼ਲਾਈਨ ਹੈ, ਤਾਂ ਇਹ ਤਹਿਤ ਮਿਲਦੇ H-4 ਵੀਜ਼ਾ ਨੂੰ ਬੰਦ ਕਰਨ ਨਾਲ ਵੱਡੀ ਗਿਣਤੀ ਵਿੱਚ ਭਾਰਤੀਆਂ ਉੱਤੇ ਅਸਰ ਹੋਵੇਗਾ। ਯਾਦ ਰਹੇ ਕਿ H-1B ਵੀਜ਼ਾ ਧਾਰਕਾਂ ਦੀਆਂ ਪਤੀ ਜਾਂ ਪਤਨੀ ਨੂੰ H-4 ਵੀਜ਼ਾ ਦਿੱਤਾ ਜਾਂਦਾ ਹੈ ਜਿਸ ਤਹਿਤ ਉਹ ਅਮਰੀਕਾ ’ਚ ਰਹਿ ਤਾਂ ਸਕਦੀਆਂ ਹਨ ਪਰ ਉੱਥੇ ਕੰਮ ਨਹੀਂ ਕਰ ਸਕਦੀਆਂ। ਇਸ ਪਿੱਛੋਂ ਓਬਾਮਾ ਪ੍ਰਸ਼ਾਸਨ ਦਾ ਨਵੀਂ ਨੀਤੀ ਨਾਲ ਗਰੀਨ ਕਾਰਡ ਜ਼ਰੀਏ H-1B ਧਾਰਕਾਂ ਦੀਆਂ ਪਤਨੀਆਂ ਨੂੰ ‘ਈਏਡੀ’ (Employment Authorization Document) ਦਿੱਤੀ ਜਾਣ ਲੱਗੀ ਜੋ ਅਮਰੀਕਾ ’ਚ ਕੰਮ ਕਰਨ ਦੇ ਅਧਿਕਾਰ ਦੇਣ ਵਾਲਾ ਇੱਕ ਦਸਤਾਵਾਜ਼ ਹੁੰਦਾ ਹੈ ਤੇ ਹੁਣ ਟਰੰਪ ਪ੍ਰਸ਼ਾਸਨ ਦਸਤਾਵੇਜ਼ ਵਿੱਚ ਬਦਲਾਅ ਕਰਨ ਜਾ ਰਿਹਾ ਹੈ। ਹਾਲ ਹੀ ਵਿੱਚ ਮਿਲੀ ਜਾਣਕਾਰੀ ਮੁਤਾਬਕ H-4 ਵੀਜ਼ਾ ਧਾਰਕਾਂ ਵਿੱਚ 93 ਫ਼ੀਸਦੀ ਭਾਰਤੀ ਹਨ। ਇਸ ਵੀਜ਼ਾ ਨੂੰ ਖ਼ਤਮ ਕਰਨ ਸਬੰਧੀ ਅੰਤਮ ਨੋਟੀਫਿਕੇਸ਼ਨ ਜੂਨ ਵਿੱਚ ਆਉਣ ਦੀ ਸੰਭਾਵਨਾ ਹੈ। ਭਾਰਤੀ ਮੂਲ ਦੀ ਅਮਰੀਕੀ ਕਾਂਗਰਸ ਮੈਂਬਰ ਪ੍ਰਮਿਲਾ ਜੈਪਾਲ ਨੇ ਟਰੰਪ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਕਦਮ ਨੂੰ ਵਾਪਸ ਲੈ ਲਵੇ। ਉਨ੍ਹਂ ਇਸ ਸਬੰਧੀ ਕੈਨੇਡਾ ਤੇ ਆਸਟ੍ਰੇਲੀਆ ਵਰਗੇ ਮੁਲਕਾਂ ਦੀ ਉਦਾਹਰਣ ਦਿੰਦਿਆਂ ਅਪੀਲ ਕੀਤੀ ਕਿ ਇਸ ਵੀਜ਼ਾ ਤਹਿਤ ਅਮਰੀਕੀ ਨੌਕਰੀਦਾਤਾਵਾਂ ਨੂੰ ਉੱਚ ਯੋਗਤਾ ਵਾਲੇ ਕਾਮਿਆਂ ਦੀ ਜ਼ਰੂਰਤ ਪੂਰੀ ਹੁੰਦੀ ਰਹਿੰਦੀ ਹੈ।