Indonesia Earthquake: ਇੰਡੋਨੇਸ਼ੀਆ ਦੇ ਪੂਰਬੀ ਸੂਬੇ ਪਾਪੂਆ 'ਚ ਵੀਰਵਾਰ ਨੂੰ 5.1 ਤੀਬਰਤਾ ਦਾ ਭੂਚਾਲ ਆਇਆ, ਜਿਸ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਇਹ ਇੱਕ ਫਲੋਟਿੰਗ ਰੈਸਟੋਰੈਂਟ 'ਤੇ ਸਨ ਜੋ ਕਿ ਸਮੁੰਦਰ ਵਿੱਚ ਡਿੱਗ ਗਿਆ ਅਤੇ ਉਹ ਬਾਹਰ ਨਹੀਂ ਨਿਕਲ ਸਕੇ।


ਅਮਰੀਕੀ ਭੂ-ਵਿਗਿਆਨਕ ਸਰਵੇਖਣ ਨੇ ਕਿਹਾ ਕਿ ਪਾਪੂਆ ਦੇ ਉੱਤਰੀ ਤੱਟ ਨੇੜੇ ਜੈਪੁਰਾ ਦੇ ਰਿਹਾਇਸ਼ੀ ਖੇਤਰ 'ਚ 5.1 ਤੀਬਰਤਾ ਦਾ ਭੂਚਾਲ ਆਇਆ। ਉਸ ਦੇ ਅਨੁਸਾਰ, ਇਸ ਦਾ ਕੇਂਦਰ 22 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ। ਅਜਿਹੇ ਭੂਚਾਲ ਅਕਸਰ ਧਰਤੀ ਦੀ ਸਤ੍ਹਾ 'ਤੇ ਜ਼ਿਆਦਾ ਨੁਕਸਾਨ ਕਰਦੇ ਹਨ।


ਪਾਪੂਆ ਦੀ ਰਾਜਧਾਨੀ ਜਯਾਪੁਰਾ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਕਿਹਾ, “ਲੋਕ ਦਹਿਸ਼ਤ ਵਿੱਚ ਸਨ। ਮੈਂ ਕਾਰ ਵਿੱਚ ਸੀ ਅਤੇ ਮੈਨੂੰ ਇਦਾਂ ਲੱਗਿਆ ਕਿ ਕਾਰ ਦੇ ਪਹੀਏ ਉੱਠ ਗਏ ਹਨ।"


ਅਧਿਕਾਰੀਆਂ ਨੇ ਦੱਸਿਆ ਕਿ ਭੂਚਾਲ ਕਾਰਨ ਫਲੋਟਿੰਗ ਰੈਸਟੋਰੈਂਟ ਸਮੁੰਦਰ 'ਚ ਡਿੱਗ ਗਿਆ, ਜਿਸ ਕਾਰਨ ਉਸ 'ਤੇ ਸਵਾਰ ਚਾਰ ਲੋਕਾਂ ਦੀ ਮੌਤ ਹੋ ਗਈ।


ਨੈਸ਼ਨਲ ਡਿਜ਼ਾਸਟਰ ਮਿਟੀਗੇਸ਼ਨ ਏਜੰਸੀ ਦੇ ਬੁਲਾਰੇ ਅਬਦੁਲ ਮੁਹਾਰੀ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, “ਚਾਰੇ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਪੀੜਤ ਕੈਫੇ ਦੇ ਮਲਬੇ ਹੇਠ ਦੱਬੇ ਗਏ ਸਨ ਕਿਉਂਕਿ ਉਨ੍ਹਾਂ 'ਤੇ ਛੱਤ ਡਿੱਗ ਗਈ ਸੀ।"


ਗੋਤਾਖੋਰ ਰੈਸਟੋਰੈਂਟ ਦੇ ਆਲੇ-ਦੁਆਲੇ ਦੇ ਖੇਤਰ ਦੀ ਖੋਜ ਕਰ ਰਹੇ ਹਨ ਕਿ ਕੀ ਉੱਥੇ ਕੋਈ ਹੋਰ ਸੀ।


ਇਹ ਵੀ ਪੜ੍ਹੋ: Viral Video: ਗੋਲਗੱਪੇ ਵੇਚਦੇ ਹੋਏ ਦਿਖਾਈ ਦਿੱਤਾ PM ਮੋਦੀ ਦੀ ਦਿੱਖ ਵਾਲਾ ਵਿਅਕਤੀ, ਵੀਡੀਓ ਦੇਖ ਲੋਕਾਂ ਨੇ ਕਿਹਾ- ਜਿਆਦਾ ਫਰਕ ਨਹੀਂ