ਇੰਡੋਨੇਸ਼ੀਆ ‘ਚ ਜੰਗਲਾਂ ਦੀ ਅੱਗ ਕੋਈ ਨਵੀਂ ਗੱਲ ਨਹੀਂ। ਅਕਸਰ ਸਲੈਸ਼-ਐਂਡ-ਬਰਨ ਖੇਤੀ ਪ੍ਰਥਾਵਾਂ ਕਰਕੇ ਇਹ ਹੁੰਦੀ ਰਹਿੰਦੀ ਹੈ। ਅਸਧਾਰਨ ਹਵਾਵਾਂ ਅਲ-ਨੀਨੋ ਜੋ ਭੂ-ਮੱਧ ਰੇਖਾ ਤੋਂ ਗਰਮ ਸਤ੍ਹਾ ਦੇ ਪਾਣੀ ਨੂੰ ਪੂਰਬ ਵੱਲ ਮੱਧ ਤੇ ਦੱਖਣੀ ਅਮਰੀਕਾ ਲੈ ਜਾਂਦੀਆਂ ਹਨ। ਉਨ੍ਹਾਂ ਕਰਕੇ ਇਹ ਸਥਿਤੀ ਵਧ ਗਈ ਹੈ।
ਜੰਬੀ ਖੇਤਰ ਦੀ ਇੱਕ ਨਿਵਾਸੀ ਸੁਮਾਤ੍ਰਾ ਜਿਨ੍ਹਾਂ ਨੇ ਲਾਲ ਅਸਮਾਨ ਵੇਖਿਆ ਸੀ, ਨੇ ਦੱਸਿਆ ਕਿ ਧੂੰਏ ਨੇ “ਉਨ੍ਹਾਂ ਦੀਆਂ ਅੱਖਾਂ ਤੇ ਗਲ ਨੂੰ ਨੁਕਸਾਨ ਪਹੁੰਚਾਇਆ।” ਸੋਸ਼ਲ ਮੀਡੀਆ ‘ਤੇ ਲੋਕ ਇਸ ਅਸਧਾਰਨ ਘਟਨਾ ਨੂੰ ‘ਬੱਲਡ ਰੈੱਡ ਸਕਾਈ’ ਦੱਸਕੇ ਖੂਬ ਚਰਚਾ ਕਰ ਰਹੇ ਹਨ। ਇੱਥੇ ਅਸਮਾਨ ਮੰਗਲ ਗ੍ਰਹਿ ਦੀ ਤਰ੍ਹਾਂ ਨਜ਼ਰ ਆ ਰਿਹਾ ਹੈ।