US-Israel war on Iran : ਅਮਰੀਕਾ-ਇਜ਼ਰਾਈਲ ਖਿਲਾਫ਼ ਜੰਗ ਵਿੱਚ ਈਰਾਨ ਦੇ 3,000 ਤੋਂ ਵੱਧ ਲੋਕ ਮਾਰੇ ਗਏ ਹਨ। ਈਰਾਨ ਨੇ ਖੁਦ ਇਹ ਜਾਣਕਾਰੀ ਦਿੱਤੀ ਹੈ। ਈਰਾਨ ਦਾ ਕਹਿਣਾ ਹੈ ਕਿ ਯੁੱਧ ਵਿੱਚ 3,375 ਲੋਕ ਮਾਰੇ ਗਏ ਹਨ ਅਤੇ ਉਨ੍ਹਾਂ ਦੀਆਂ ਲਾਸ਼ਾਂ ਦੀ ਪਛਾਣ ਕੀਤੀ ਗਈ ਹੈ।

Continues below advertisement

ਕਿਵੇਂ ਬਣਦੀ ਹੈ ਕੱਚੇ ਅੰਬ ਦੀ ਕੜੀ ?

ਈਰਾਨ ਦੇ ਫੋਰੈਂਸਿਕ ਮੈਡੀਸਨ ਸੰਗਠਨ ਦੇ ਮੁਖੀ ਅੱਬਾਸ ਮਸਜੇਦੀ ਅਰਾਨੀ ਨੇ ਕਿਹਾ ਕਿ ਅਧਿਕਾਰੀਆਂ ਨੇ ਈਰਾਨ ਵਿਰੁੱਧ ਅਮਰੀਕਾ-ਇਜ਼ਰਾਈਲ ਜੰਗ ਵਿੱਚ ਮਾਰੇ ਗਏ 3,375 ਲੋਕਾਂ ਦੀਆਂ ਲਾਸ਼ਾਂ ਦੀ ਪਛਾਣ ਕੀਤੀ ਹੈ। ਈਰਾਨੀ ਮੀਡੀਆ ਨੂੰ ਦਿੱਤੇ ਇੱਕ ਬਿਆਨ ਵਿੱਚ ਅਰਾਨੀ ਨੇ ਕਿਹਾ ਕਿ ਮ੍ਰਿਤਕਾਂ ਵਿੱਚ 2,875 ਪੁਰਸ਼ ਅਤੇ ਲਗਭਗ 500 ਔਰਤਾਂ ਸ਼ਾਮਲ ਹਨ।

Continues below advertisement

ਇਸਲਾਮਾਬਾਦ ਵਿੱਚ ਅਮਰੀਕਾ-ਇਰਾਨ ਗੱਲਬਾਤ ਰਹੀ ਅਸਫਲ

ਇਸਲਾਮਾਬਾਦ 'ਚ ਅਮਰੀਕਾ ਅਤੇ ਈਰਾਨ ਵਿਚਕਾਰ ਜੰਗ ਨੂੰ ਰੋਕਣ ਲਈ ਅਤੇ ਸ਼ਾਂਤੀ ਦੀਆਂ ਕੋਸ਼ਿਸ਼ਾਂ ਲਈ ਜੋ ਗੱਲਬਾਤ ਹੋਈ ,ਉਹ ਅਸਫਲ ਰਹੀ ਹੈ। ਨਤੀਜੇ ਵਜੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਭਵਿੱਖ ਵਿੱਚ ਦੋਵਾਂ ਦੇਸ਼ਾਂ ਵਿਚਕਾਰ ਕੁੜੱਤਣ ਹੋਰ ਵਧ ਸਕਦੀ ਹੈ। ਇਸ ਦੌਰਾਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਈਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨਾਲ ਗੱਲ ਕੀਤੀ ਹੈ। ਪੁਤਿਨ ਨੇ ਈਰਾਨੀ ਰਾਸ਼ਟਰਪਤੀ ਨਾਲ ਗੱਲਬਾਤ ਵਿੱਚ ਸ਼ਾਂਤੀ ਯਤਨਾਂ ਵਿੱਚ ਮਦਦ ਕਰਨ ਦੀ ਆਪਣੀ ਤਿਆਰੀ ਜ਼ਾਹਰ ਕੀਤੀ ਹੈ।

ਇੰਟਰਫੈਕਸ ਨਿਊਜ਼ ਏਜੰਸੀ ਨੇ ਦੱਸਿਆ ਕਿ ਪੁਤਿਨ ਨੇ ਕਿਹਾ ਕਿ ਰੂਸ ਮੱਧ ਪੂਰਬ ਸ਼ਾਂਤੀ ਸਮਝੌਤੇ ਵਿੱਚ ਸਹਿਯੋਗ ਜਾਰੀ ਰੱਖਣ ਲਈ ਤਿਆਰ ਹੈ। ਗੱਲਬਾਤ ਦਾ ਵੇਰਵਾ ਦਿੰਦੇ ਹੋਏ ਇੱਕ ਬਿਆਨ ਵਿੱਚ ਕ੍ਰੇਮਲਿਨ ਨੇ ਕਿਹਾ, "ਵਲਾਦੀਮੀਰ ਪੁਤਿਨ ਨੇ ਟਕਰਾਅ ਦੇ ਰਾਜਨੀਤਿਕ ਅਤੇ ਕੂਟਨੀਤਕ ਹੱਲ ਦੀ ਭਾਲ ਵਿੱਚ ਹੋਰ ਸਹਾਇਤਾ ਪ੍ਰਦਾਨ ਕਰਨ ਅਤੇ ਮੱਧ ਪੂਰਬ ਵਿੱਚ ਇੱਕ ਨਿਆਂਪੂਰਨ ਅਤੇ ਸਥਾਈ ਸ਼ਾਂਤੀ ਪ੍ਰਾਪਤ ਕਰਨ ਦੇ ਯਤਨਾਂ ਵਿੱਚ ਵਿਚੋਲਗੀ ਕਰਨ ਦੀ ਆਪਣੀ ਤਿਆਰੀ 'ਤੇ ਜ਼ੋਰ ਦਿੱਤਾ।"

ਇਸ ਤੋਂ ਪਹਿਲਾਂ ਇਸਲਾਮਾਬਾਦ ਸ਼ਾਂਤੀ ਵਾਰਤਾ ਫੇਲ ਹੋਣ ਤੋਂ ਬਾਅਦ ਈਰਾਨੀ ਸੁਰੱਖਿਆ ਮੁਖੀ ਇਬਰਾਹਿਮ ਅਜ਼ੀਜ਼ੀ ਨੇ ਰੂਸੀ ਮੀਡੀਆ RT ਨੂੰ ਇੱਕ ਵਿਸ਼ੇਸ਼ ਇੰਟਰਵਿਊ ਵਿੱਚ ਅਮਰੀਕਾ ਨੂੰ ਚੇਤਾਵਨੀ ਦਿੱਤੀ ਕਿ ਅਮਰੀਕੀਆਂ ਨੂੰ ਇਸ ਸਮਝੌਤੇ ਦੀ ਸਾਡੇ ਨਾਲੋਂ ਵੱਧ ਲੋੜ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਅਮਰੀਕਾ ਈਰਾਨ ਦੀਆਂ ਸ਼ਰਤਾਂ ਨੂੰ ਸਵੀਕਾਰ ਨਹੀਂ ਕਰਦਾ ਹੈ ਤਾਂ ਅਸੀਂ ਆਪਣਾ ਰਸਤਾ ਚੁਣਾਂਗੇ ਅਤੇ ਕੁਝ ਵੀ ਨਹੀਂ ਬਦਲੇਗਾ।