ਈਰਾਨ ਵਿੱਚ ਮਹਿੰਗਾਈ ਅਤੇ ਡਿੱਗਦੀ ਮੁਦਰਾ ਨੂੰ ਲੈ ਕੇ ਪਿਛਲੇ ਦੋ ਹਫ਼ਤਿਆਂ ਤੋਂ ਲਗਾਤਾਰ ਵਿਰੋਧ ਪ੍ਰਦਰਸ਼ਨ ਚੱਲ ਰਹੇ ਹਨ। ਵੀਰਵਾਰ ਯਾਨੀਕਿ 8 ਜਨਵਰੀ ਦੀ ਰਾਤ ਇਹ ਪ੍ਰਦਰਸ਼ਨ ਹੋਰ ਵੀ ਉਗਰ ਹੋ ਗਏ, ਜਦੋਂ ਈਰਾਨ ਤੋਂ ਨਿਰਵਾਸਿਤ ਕ੍ਰਾਊਨ ਪ੍ਰਿੰਸ ਰੇਜ਼ਾ ਪਹਲਵੀ ਨੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲ ਕੇ ਇਸਲਾਮਿਕ ਸ਼ਾਸਨ ਦੇ ਖ਼ਿਲਾਫ਼ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ।

Continues below advertisement

ਲੋਕ ਸੜਕਾਂ ‘ਤੇ ਉਤਰ ਆਏ

ਰੇਜ਼ਾ ਪਹਲਵੀ ਦੀ ਅਪੀਲ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕ ਸੜਕਾਂ ‘ਤੇ ਉਤਰ ਆਏ। ਇਸ ਦਰਮਿਆਨ ਈਰਾਨੀ ਸਰਕਾਰ ਨੇ ਸੜਕਾਂ ਖਾਲੀ ਕਰਵਾਉਣ ਲਈ ਸੁਰੱਖਿਆ ਬਲ ਤੈਨਾਤ ਕਰ ਦਿੱਤੇ ਹਨ। ਜਾਣਕਾਰੀ ਮੁਤਾਬਕ ਈਰਾਨ ਦੇ ਘੱਟੋ-ਘੱਟ 50 ਸ਼ਹਿਰਾਂ ਵਿੱਚ ਵੱਡੇ ਪੱਧਰ ‘ਤੇ ਪ੍ਰਦਰਸ਼ਨ ਹੋ ਰਹੇ ਹਨ ਅਤੇ ਲੋਕ ਸੜਕਾਂ ‘ਤੇ ਨਿਕਲ ਕੇ ਈਰਾਨੀ ਸ਼ਾਸਨ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰ ਰਹੇ ਹਨ।

Continues below advertisement

ਰੇਜ਼ਾ ਪਹਲਵੀ ਦੇ ਸਮਰਥਨ ਵਿੱਚ ਨਾਅਰੇ

ਸਭ ਤੋਂ ਖ਼ਾਸ ਗੱਲ ਇਹ ਹੈ ਕਿ ਪ੍ਰਦਰਸ਼ਨਾਂ ਦੌਰਾਨ ਰੇਜ਼ਾ ਪਹਲਵੀ ਦੇ ਸਮਰਥਨ ਵਿੱਚ ਨਾਅਰੇ ਲਗਾਏ ਜਾ ਰਹੇ ਹਨ, ਜਦਕਿ ਇਸ ਤੋਂ ਪਹਿਲਾਂ ਇੱਥੇ ਸ਼ਾਹ ਦੇ ਸਮਰਥਨ ਵਿੱਚ ਨਾਅਰੇਬਾਜ਼ੀ ਕਰਨ ‘ਤੇ ਮੌਤ ਦੀ ਸਜ਼ਾ ਤੱਕ ਦਿੱਤੀ ਜਾਂਦੀ ਸੀ। ਅਮਰੀਕਾ ਸਥਿਤ ਹਿਊਮਨ ਰਾਈਟਸ ਐਕਟਿਵਿਸਟਸ ਨਿਊਜ਼ ਏਜੰਸੀ ਮੁਤਾਬਕ ਹੁਣ ਤੱਕ ਪ੍ਰਦਰਸ਼ਨਾਂ ਦੌਰਾਨ ਹੋਈ ਹਿੰਸਾ ਵਿੱਚ 39 ਲੋਕਾਂ ਦੀ ਜਾਨ ਜਾ ਚੁੱਕੀ ਹੈ, ਜਦਕਿ 2,260 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

 

 

ਡੋਨਾਲਡ ਟਰੰਪ ਨੇ ਕੀ ਕਿਹਾ

ਇਸ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨੀ ਲੋਕਾਂ ਦਾ ਸਮਰਥਨ ਕਰਦਿਆਂ ਕਿਹਾ ਕਿ ਜੇ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਅਸੀਂ ਛੱਡਾਂਗੇ ਨਹੀਂ। 1979 ਦੀ ਇਸਲਾਮਿਕ ਕ੍ਰਾਂਤੀ ਤੋਂ ਠੀਕ ਪਹਿਲਾਂ ਈਰਾਨ ਦੇ ਤਤਕਾਲੀਨ ਸ਼ਾਹ ਮੁਹੰਮਦ ਰੇਜ਼ਾ ਪਹਲਵੀ ਅਮਰੀਕਾ ਭੱਜ ਗਏ ਸਨ। ਉਨ੍ਹਾਂ ਦੇ ਪੁੱਤਰ ਅਤੇ ਕ੍ਰਾਊਨ ਪ੍ਰਿੰਸ ਰੇਜ਼ਾ ਪਹਲਵੀ ਅਜੇ ਵੀ ਅਮਰੀਕਾ ਵਿੱਚ ਨਿਰਵਾਸਿਤ ਜੀਵਨ ਬਿਤਾ ਰਹੇ ਹਨ।

ਰੇਜ਼ਾ ਪਹਲਵੀ ਨੇ ਕੀ ਕਿਹਾ

ਨਿਰਵਾਸਿਤ ਕ੍ਰਾਊਨ ਪ੍ਰਿੰਸ ਰੇਜ਼ਾ ਪਹਲਵੀ ਨੇ ਲੋਕਾਂ ਨੂੰ ਸੜਕਾਂ ‘ਤੇ ਉਤਰ ਕੇ ਇਸਲਾਮਿਕ ਰਿਪਬਲਿਕ ਦੇ ਖ਼ਿਲਾਫ਼ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ। ਪਹਲਵੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਪੂਰੀ ਦੁਨੀਆ ਦੀ ਨਜ਼ਰ ਈਰਾਨ ‘ਤੇ ਟਿਕੀ ਹੋਈ ਹੈ। ਲੋਕ ਸੜਕਾਂ ‘ਤੇ ਨਿਕਲ ਕੇ ਇਕਜੁੱਟ ਹੋਣ ਅਤੇ ਆਪਣੀਆਂ ਮੰਗਾਂ ਨੂੰ ਉੱਚੀ ਆਵਾਜ਼ ਵਿੱਚ ਉਠਾਉਣ।

ਉਨ੍ਹਾਂ ਨੇ ਇਸਲਾਮਿਕ ਰਿਪਬਲਿਕ, ਉਸ ਦੇ ਨੇਤਾਵਾਂ ਅਤੇ ਰਿਵੋਲਿਊਸ਼ਨਰੀ ਗਾਰਡ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਦੁਨੀਆ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੁਹਾਡੇ ‘ਤੇ ਨਜ਼ਦੀਕੀ ਨਜ਼ਰ ਰੱਖ ਰਹੇ ਹਨ। ਲੋਕਾਂ ‘ਤੇ ਹੋ ਰਹੇ ਜ਼ੁਲਮ ਦਾ ਜਵਾਬ ਜ਼ਰੂਰ ਦਿੱਤਾ ਜਾਵੇਗਾ।

ਸਥਾਨਕ ਲੋਕਾਂ ਦੇ ਮੁਤਾਬਕ, ਪਹਲਵੀ ਦੀ ਅਪੀਲ ਤੋਂ ਬਾਅਦ ਵੀਰਵਾਰ ਰਾਤ ਕਰੀਬ 8 ਵਜੇ ਜਿਵੇਂ ਹੀ ਲੋਕ ਸੜਕਾਂ ‘ਤੇ ਉਤਰਏ, ਪ੍ਰਦਰਸ਼ਨਕਾਰੀਆਂ ਨੇ “ਇਸਲਾਮਿਕ ਰਿਪਬਲਿਕ ਮੁਰਦਾਬਾਦ” ਦੇ ਨਾਅਰੇ ਲਗਾਉਣ ਸ਼ੁਰੂ ਕਰ ਦਿੱਤੇ। ਇਸ ਦੇ ਨਾਲ ਹੀ ਸ਼ਾਹ ਦੇ ਸਮਰਥਨ ਵਿੱਚ “ਇਹ ਆਖ਼ਰੀ ਲੜਾਈ ਹੈ” ਅਤੇ “ਪਹਲਵੀ ਵਾਪਸ ਆਉਣਗੇ” ਵਰਗੇ ਨਾਅਰੇ ਵੀ ਗੂੰਜੇ।

ਇੰਟਰਨੈੱਟ ਸੇਵਾ ਬੰਦ

ਸਥਿਤੀ ਬੇਕਾਬੂ ਹੁੰਦੀ ਦੇਖ ਕੇ ਈਰਾਨ ਸਰਕਾਰ ਨੇ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ ਅਤੇ ਟੈਲੀਫੋਨ ਲਾਈਨਾਂ ਵੀ ਕੱਟ ਦਿੱਤੀਆਂ ਹਨ। ਇੰਟਰਨੈੱਟ ਨਿਗਰਾਨੀ ਸਮੂਹ ਨੈੱਟ ਬਲਾਕਸ ਨੇ ਕਿਹਾ ਕਿ ਲਾਈਵ ਡਾਟਾ ਦਰਸਾਉਂਦਾ ਹੈ ਕਿ ਬਹੁਤ ਸਾਰੇ ਸੇਵਾ ਪ੍ਰਦਾਤਾਵਾਂ 'ਤੇ ਕਨੈਕਟੀਵਿਟੀ ਵਿਘਨ ਪਈ ਸੀ, ਜਿਸ ਨਾਲ ਦੇਸ਼ ਦੇ ਕਈ ਖੇਤਰ ਆਫਲਾਈਨ ਹੋ ਗਏ।