ਇਸਤਾਨਬੁਲ: ਤੁਰਕੀ ਦੀ ਸੈਨਾ ਨੇ ਕਿਹਾ ਕਿ ਉੱਤਰੀ ਸੀਰੀਆ ਵਿੱਚ ਉਸ ਦੇ ਫਾਈਟਰ ਪਲੇਨ ਦੇ ਹਮਲੇ ਵਿੱਚ ਇਸਲਾਮਿਕ ਸਟੇਟ ਸਮੂਹ ਦੇ 20 ਅੱਤਵਾਦੀ ਮਾਰੇ ਦਿੱਤੇ ਹਨ। ਉੱਥੇ ਹੀ ਦੇਸ਼ ਦੇ ਰਾਸ਼ਟਰਪਤੀ ਨੇ ਸਮੂਹ ਨੂੰ ਖਤਮ ਕਰਨ ਦੀ ਸਹੁੰ ਖਾਧੀ ਹੈ।
ਸੈਨਾ ਦੇ ਇੱਕ ਸੀਨੀਅਰ ਅਫਸਰ ਨੇ ਬਿਆਨ ਵਿੱਚ ਕਿਹਾ ਕਿ ਫਾਈਟਰ ਪਲੇਨ ਨੇ ਆਈ.ਐਸ. ਨਾਲ ਜੁੜੀਆਂ ਤਿੰਨ ਇਮਾਰਤਾਂ ਦੀ ਪਛਾਣ ਕੀਤੇ ਜਾਣ ਤੋਂ ਬਾਅਦ ਹਮਲਾ ਕੀਤਾ ਹੈ। ਇਸ ਵਿੱਚ ਇੱਕ ਹੋਰ ਹਮਲੇ ਵਿੱਚ ਤੁਰਕੀ ਦੇ ਜਹਾਜ਼ਾਂ ਨੇ ਉੱਤਰੀ ਇਰਾਕ ਵਿੱਚ ਵਿਦਰੋਹੀ ਕੁਰਦਾਂ ਨੂੰ ਨਿਸ਼ਾਨਾ ਬਣਾਇਆ ਜਿਸ ਨਾਲ 13 ਅੱਤਵਾਦੀ ਮਾਰੇ ਗਏ।