ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ISI) ਦੇ ਇੱਕ ਏਜੰਟ ਨੂੰ ਜ਼ਿੰਦਾ ਸਾੜ ਦਿੱਤਾ ਹੈ। ਮਾਮਲਾ ਕੈਨੇਡਾ ਦਾ ਹੈ। ਇੱਥੇ ISI ਏਜੰਟ ਨੂੰ ਅੱਗ ਲਾ ਦਿੱਤੀ। ਮਾਰੇ ਗਏ ਕਥਿਤ ਏਜੰਟ ਦੀ ਪਛਾਣ ਰਾਹਤ ਰਾਓ ਵਜੋਂ ਹੋਈ ਹੈ। ਰਾਹਤ ਰਾਓ ਕਥਿਤ ਤੌਰ 'ਤੇ ਕੈਨੇਡੀਅਨ-ਪਾਕਿਸਤਾਨੀ ਭਾਈਚਾਰੇ ਨਾਲ ਸਬੰਧਤ ਸੀ।


ਕਿਉਂ ਕੀਤਾ ਗਿਆ ਕਤਲ ?


CNN-News18 ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਰਾਹਤ ਰਾਓ ਦਾ ਸਰੀ ਸੈਂਟਰਲ ਇਲਾਕੇ ਵਿੱਚ ਵਿਦੇਸ਼ੀ ਮੁਦਰਾ ਦਾ ਕਾਰੋਬਾਰ ਸੀ। ਰਿਪੋਰਟ ਦੇ ਅਨੁਸਾਰ, ਘਟਨਾ ਉਦੋਂ ਵਾਪਰੀ ਜਦੋਂ ਇੱਕ ਵਿਅਕਤੀ ਰਾਹਤ ਦੇ ਦਫ਼ਤਰ ਵਿੱਚ "ਪੈਸੇ ਦੇ ਲੈਣ-ਦੇਣ ਦੇ ਕੰਮ" ਲਈ ਆਇਆ ਸੀ। ਇਸ ਤੋਂ ਬਾਅਦ ਵਿਅਕਤੀ ਨੇ ਰਾਓ ਨੂੰ ਅੱਗ ਲਗਾ ਦਿੱਤੀ ਅਤੇ ਭੱਜ ਗਿਆ। ਤੁਹਾਨੂੰ ਦੱਸ ਦੇਈਏ ਕਿ ਸਤੰਬਰ 2023 ਵਿੱਚ ਖਾਲਿਸਤਾਨੀ ਕੱਟੜਪੰਥੀ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਵਿੱਚ ਰਾਹਤ ਰਾਓ ਤੋਂ ਕੈਨੇਡਾ ਦੇ ਸਰੀ ਵਿੱਚ ਵੀ ਪੁੱਛਗਿੱਛ ਕੀਤੀ ਗਈ ਸੀ।


ਇੱਕ ਸੂਤਰ ਨੇ ਕਿਹਾ, "ਆਰਸੀਐਮਪੀ (ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ) ਨੇ ਰਾਹਤ ਰਾਓ ਦੇ ਘਰ ਦਾ ਦੌਰਾ ਕੀਤਾ ਸੀ। ਹਾਲਾਂਕਿ ਪੁਲਿਸ ਨੇ ਉਨ੍ਹਾਂ ਦੇ ਆਉਣ ਦੇ ਕਾਰਨ ਦਾ ਜਨਤਕ ਤੌਰ 'ਤੇ ਖੁਲਾਸਾ ਨਹੀਂ ਕੀਤਾ, ਪਰ ਇਹ ਸੰਭਵ ਤੌਰ 'ਤੇ ਨਿੱਝਰ ਦੇ ਕਤਲ ਬਾਰੇ ਉਨ੍ਹਾਂ ਦੀ ਜਾਣਕਾਰੀ ਨਾਲ ਜੁੜਿਆ ਹੋਇਆ ਸੀ।"  ਰਿਪੋਰਟ ਮੁਤਾਬਕ ਨਿੱਝਰ ਦੇ ਕਤਲ ਪਿੱਛੇ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ISI ਦਾ ਹੱਥ ਹੋਣ ਦਾ ਸ਼ੱਕ ਹੈ।


ਕਦੋਂ ਕੀਤਾ ਗਿਆ ਸੀ ਨਿੱਝਰ ਦਾ ਕਤਲ ?


ਜ਼ਿਕਰ ਕਰ ਦਈਏ ਕਿ ਨਿੱਝਰ ਨੂੰ 2020 ਵਿੱਚ ਭਾਰਤ ਦੀ ਰਾਸ਼ਟਰੀ ਜਾਂਚ ਏਜੰਸੀ ਨੇ ਅੱਤਵਾਦੀ ਘੋਸ਼ਿਤ ਕੀਤਾ ਸੀ। ਪਿਛਲੇ ਸਾਲ ਜੂਨ ਵਿੱਚ ਸਰੀ ਦੇ ਇੱਕ ਗੁਰਦੁਆਰੇ ਦੇ ਬਾਹਰ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਟਾਂ ਦੀ ਕਥਿਤ ਸ਼ਮੂਲੀਅਤ ਦਾ ਦੋਸ਼ ਲਾਇਆ ਸੀ। ਇਸ ਘਟਨਾਕ੍ਰਮ ਨੇ ਭਾਰਤ ਅਤੇ ਕੈਨੇਡਾ ਦੇ ਕੂਟਨੀਤਕ ਸਬੰਧਾਂ ਨੂੰ ਝਟਕਾ ਦਿੱਤਾ ਹੈ।


ਇਹ ਵੀ ਪੜ੍ਹੋ-Hardeep Nijjar: ਟਰੂਡੋ ਦਾ ਦੋਹਰੇ ਚਿਹਰਾ ਹੋਇਆ ਬੇਪਰਦਾ, ਹਰਦੀਪ ਨਿੱਝਰ 'ਤੇ ਕੈਨੇਡਾ ਸਰਕਾਰ ਲਗਾਈਆਂ ਸੀ ਆਹ ਪਾਬੰਦੀਆਂ, ਖੂਫੀਆ ਰਿਪੋਰਟ 'ਚ ਖੁਲਾਸਾ