ਖਾਣੇ ਨਾਲ ਪਿਆਰ ਕਈ ਵਾਰ ਤਹਾਨੂੰ ਮੁਸੀਬਤ 'ਚ ਵੀ ਪਾ ਸਕਦਾ ਹੈ। ਜੇਕਰ ਤੁਸੀਂ ਭਗੌੜੇ ਹੋ ਤਾਂ ਤੁਹਾਡੇ ਲਈ ਆਨਲਾਈਨ ਖਾਣਾ ਆਰਡਰ ਕਰਨਾ ਵੱਡੀ ਮੁਸ਼ਕਿਲ ਬਣ ਸਕਦਾ ਹੈ। ਅਜਿਹਾ ਹੀ ਹੋਇਆ ISIS ਦੇ ਤੀਹ ਸਾਲਾ ਅੱਤਵਾਦੀ ਅਬਦੈਲ ਮਾਜਿਦ ਨਾਲ। ਉਹ ISIS 'ਚ ਸ਼ਾਮਿਲ ਹੋ ਗਿਆ ਸੀ ਤੇ ਇਕ ਅਸਾਈਨਮੈਂਟ 'ਤੇ ਸਪੇਨ ਗਿਆ ਸੀ। ਜਿੱਥੇ ਉਸ ਨੂੰ ਕਬਾਬ ਮੰਗਵਾਉਂਦਿਆਂ ਪੁਲਿਸ ਨੇ ਫੜ ਲਿਆ।


ਸਾਬਕਾ ਰੈਪਰ ਅਬਦੈਲ ਮਾਜਿਦ ਅਬਦੈਲ ਬੇਰੀ 2013 ਤੋਂ ਪਹਿਲਾਂ ਸੀਰੀਆ ਭੱਜ ਗਿਆ ਸੀ। ਕੁਝ ਸਾਲਾਂ ਬਾਅਦ ਉਹ ਅਲਮੇਰੀਆ, ਸਪੇਨ ਭੱਜ ਗਿਆ। ਸਪੈਨਿਸ਼ ਪੁਲਿਸ ਇੰਟੈਲੀਜੈਂਸ ਵਿਭਾਗ ਨੂੰ ਸੂਚਿਤ ਕੀਤਾ ਗਿਆ ਸੀ। ਪਰ ਉਹ ਉਦੋਂ ਤਕ ਨਹੀਂ ਫੜਿਆ ਗਿਆ ਜਦੋਂ ਤਕ ਉਸ ਨੇ ਕਬਾਬ ਔਰਡਰ ਨਹੀਂ ਕੀਤਾ।


ਸਪੈਨਿਸ਼ ਅਖ਼ਬਾਰ El Pais ਦੇ ਮੁਤਾਬਕ ਬੈਰੀ ਦੇ ਦੋਸਤ ਐਡਬੇਇਰਜ਼ਕ ਸੇਦਿਕੀ ਨੇ ਗ੍ਰਿਫ਼ਤਾਰੀ ਤੋਂ ਪੰਜ ਦਿਨ ਪਹਿਲਾਂ, 'ਦ ਕਬਾਬ ਸ਼ੌਪ' ਨਾਂਅ ਦੇ ਰੈਸਟੋਰੈਂਟ ਤੋਂ 15 ਅਪ੍ਰੈਸ, 2020 ਨੂੰ ਸਥਾਨਕ ਸਮੇ ਮੁਤਾਬਕ ਰਾਤ 10:46 ਵਜੇ ਬੈਰੀ ਵੱਲੋਂ ਆਰਡਰ ਦਿੱਤਾ ਸੀ।


ਦੂਜਾ ਆਰਡਰ ਅਗਲੇ ਦਿਨ ਰਾਤ 10 ਵਜੇ ਮੈਕਰੋ ਡੋਨਰ ਤੋਂ ਦਿੱਤਾ ਗਿਆ ਸੀ। ਤੀਜਾ ਆਰਡਰ 18 ਅਪ੍ਰੈਲ ਨੂੰ ਦੁਪਹਿਰ 2:48 ਵਜੇ ਉਬੇਰ ਈਟਸ ਡਿਲੀਵਰੀ ਰਾਹੀਂ ਦਿੱਤਾ ਗਿਆ ਸੀ। ਪੁਲਿਸ ਨੇ ਇਸ ਥਾਂ ਦਾ ਪਤਾ ਲਾਇਆ। ਜਿੱਥੇ ਜਾਸੂਸਾਂ 'ਚੋਂ ਇਕ ਨੇ ਉਸ ਦੇ ਕੰਨਾਂ ਦੀ ਪਛਾਣ ਕੀਤੀ। ਉਸ ਦੇ ਦੋ ਸਾਥੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਜਿੰਨ੍ਹਾਂ 'ਤੇ 43 ਹਜ਼ਾਰ ਪੌਂਡ ਦੇ ਬਿਟਕੌਇਨ ਮਿਲੇ ਹਨ। 


ਮੌਜੂਦਾ ਸਮੇਂ ਬੈਰੀ ਨੂੰ ਮੈਡਰਿਡ ਨੇੜੇ ਸੋਤੋ ਡੇਲ ਰੀਅਲ ਜੇਲ੍ਹ (Soto del Real prison) 'ਚ ਰੱਖਿਆ ਗਿਆ ਹੈ। ਅਬਦੈਲ ਬੇਰੀ ਮਸ਼ਹੂਰ ਅੱਤਵਾਦੀ ਅਦੇਲ ਅਬਦੇਲ ਬੇਰੀ ਦਾ ਪੁੱਤ ਹੈ ਜੋ ਅਫਰੀਕਾ 'ਚ ਬੰਬ ਧਮਾਕੇ 'ਚ 200 ਲੋਕਾਂ ਦੀ ਹੱਤਿਆ ਦੇ ਦੋਸ਼ 'ਚ ਜੇਲ੍ਹ 'ਚ ਹੈ।