ਆਕਲੈਂਡ: ਨਿਊਜ਼ੀਲੈਂਡ ਕੋਵਿਡ-19 ਮਹਾਂਮਾਰੀ ਦੌਰਾਨ ਰਿਹਾਇਸ਼ੀ ਅਰਜ਼ੀਆਂ ਦੀ ਪ੍ਰਕਿਰਿਆ ਵਿੱਚ ਦੇਰੀ ਦੇ ਬਾਅਦ ਹੁਨਰਮੰਦ ਵਿਦੇਸ਼ੀ ਕਰਮਚਾਰੀਆਂ ਦੇ ਪਲਾਇਨ ਦੀ ਧਮਕੀ ਮਗਰੋਂ 1,65,000 ਪ੍ਰਵਾਸੀਆਂ ਨੂੰ ਇੱਕਲੌਤਾ ਰਿਹਾਇਸ਼ੀ ਵੀਜ਼ਾ ਦੀ ਪੇਸ਼ਕਸ਼ ਕਰੇਗਾ।
ਇਮੀਗ੍ਰੇਸ਼ਨ ਮੰਤਰੀ ਕ੍ਰਿਸ ਫਾਫੋਈ ਨੇ ਵੀਰਵਾਰ ਨੂੰ ਵੈਲਿੰਗਟਨ ਵਿੱਚ ਇੱਕ ਬਿਆਨ ਵਿੱਚ ਕਿਹਾ, “ਅਸੀਂ ਆਪਣੇ ਪ੍ਰਵਾਸੀ ਪਰਿਵਾਰਾਂ ਲਈ ਅੱਗੇ ਵਧਣ ਦਾ ਰਸਤਾ ਪ੍ਰਦਾਨ ਕਰ ਰਹੇ ਹਾਂ ਜੋ ਕੋਵਿਡ-19 ਕਰਕੇ ਲੰਮੇ ਸਮੇਂ ਤੋਂ ਰੁਕੇ ਹੋਏ ਹਨ, ਜਦੋਂਕਿ ਨਿਸ਼ਚਤ ਰੂਪ ਵਿੱਚ ਉਨ੍ਹਾਂ ਨੂੰ ਭਵਿੱਖ ਦੀ ਯੋਜਨਾ ਬਣਾਉਣ ਦੀ ਜ਼ਰੂਰਤ ਹੈ।” ਇੱਕ ਬਿਆਨ ਵਿੱਚ ਕਿਹਾ, “ਕੋਰੋਨਾ ਦਾ ਬੁਰਾ ਪ੍ਰਭਾਵ, ਵਿਛੜੇ ਪਰਿਵਾਰਾਂ ਦਾ ਦਰਦ, ਸਰਹੱਦਾਂ ਨੂੰ ਲੱਗੇ ਤਾਲੇ ਤੇ ਅਰਥਚਾਰੇ ਦੇ ਵਿਕਾਸ ਦਾ ਹਵਾਲਾ ਦਿੰਦਿਆ ਸਰਕਾਰ ਨੇ ਇਹ ਵੱਡਾ ਕਦਮ ਚੁੱਕਿਆ ਹੈ। ”
ਨਿਊਜ਼ੀਲੈਂਡ ਸਰਕਾਰ ਨੇ ਪ੍ਰਵਾਸੀ ਕਾਮਿਆਂ ਤੇ ਵਪਾਰਕ ਅਦਾਰਿਆਂ ਦੇ ਮੌਜੂਦਾ ਤੇ ਭਵਿੱਖ ਦੀ ਆਪਸੀ ਸਾਂਝ ਨੂੰ ਚਿਰਸਥਾਈ ਬਣਾਈ ਰੱਖਣ ਵਾਲੇ ਕਾਮਿਆਂ ਲਈ ਇਹ ਸਕੀਮ ਕੱਢੀ ਹੈ। ‘ਵਨ ਆਫ ਰੈਜੀਡੈਂਸੀ ਵੀਜ਼ਾ’ ਸਕੀਮ ਤਹਿਤ ਸਰਕਾਰ ਨੇ 1,65,000 ਤੱਕ ਪ੍ਰਵਾਸੀਆਂ ਨੂੰ ‘2021 ਰੈਜੀਡੈਂਟ ਵੀਜ਼ਾ’ ਦੇ ਕੇ ਪੱਕਾ ਕਰਨ ਦਾ ਫੈਸਲਾ ਕੀਤਾ ਹੈ। ਇਸ ਕੈਟਾਗਿਰੀ 'ਚ 15,000 ਨਿਰਮਾਣ ਕਾਰਜ ਕਾਮੇ, 12,000 ਉਦਯੋਗਕ ਕਾਮੇ, 5,000 ਸਿਹਤ ਤੇ ਬਜ਼ੁਰਗਾਂ ਦੀ ਦੇਖਭਾਲ ਵਾਲੇ ਕਾਮੇ, 9,000 ਮੁੱਢਲੇ ਉਦਯੋਗ ਵਾਲੇ, 800 ਅਧਿਆਪਕ ਤੇ ਹੋਰ ਕਈ ਲੋਕ ਸ਼ਾਮਲ ਹਨ।
ਇਸ ਲਈ ਯੋਗ ਹੋਣ ਲਈ ਸਰਕਾਰ ਵੱਲੋਂ ਤੈਅ ਸ਼ਰਤਾਂ ਵੀ ਪੂਰੀਆਂ ਕਰਨੀਆਂ ਹੋਣਗੀਆਂ। ਸੁਚਾਰੂ ਅਰਜ਼ੀ ਪ੍ਰਕਿਰਿਆ ਵਿੱਚ ਸਿਹਤ, ਪੁਲਿਸ ਤੇ ਸੁਰੱਖਿਆ ਮਾਪਦੰਡ ਪੂਰੇ ਕੀਤੇ ਜਾਣਗੇ। ਇੱਕ ਸਾਲ ਦੇ ਅੰਦਰ ਬਹੁਤੀਆਂ ਅਰਜ਼ੀਆਂ ਦਾ ਫੈਸਲਾ ਆਵੇਗਾ। ਇਮੀਗ੍ਰੇਸ਼ਨ ਮੰਤਰੀ ਨੇ 2021 ਰੈਜੀਡੈਂਸ ਵੀਜ਼ਾ ਦਾ ਐਲਾਨ ਕਰਦਿਆਂ ਇਸ ਨੂੰ ਆਸਾਨ ਰਾਹ ਦੱਸਿਆ ਹੈ ਜਿਸ ਤਹਿਤ 1 ਲੱਖ 65 ਹਜ਼ਾਰ ਲੋਕ ਪੱਕੇ ਹੋ ਸਕਣਗੇ।
ਹੁਣ ਜਾਣ ਲਿਓ ਇਸ ਸਬੰਧੀ ਕੁਝ ਸ਼ਰਤਾਂ ਜਿਨ੍ਹਾਂ ਨੂੰ ਪੂਰਾ ਕਰਨਾ ਹੋਵੇਗਾ:-
-ਨਿਊਜ਼ੀਲੈਂਡ ਰਹਿੰਦੇ ਨੂੰ ਤਿੰਨ ਸਾਲ ਜਾਂ ਜ਼ਿਆਦਾ ਹੋ ਗਏ ਹੋਣ, ਜਾਂ
- ਪ੍ਰਤੀ ਘੰਟਾ 27 ਡਾਲਰ ਜਾਂ ਇਸ ਤੋਂ ਵੱਧ ਕਮਾ ਰਹੇ ਹੋ ਜਾਂ,
- ਸਕਿੱਲ ਸ਼ਾਰਟੇਜ਼ ਲਿਸਟ (ਹੁਨਰਮੰਦਾਂ ਦੀ ਘਾਟ ਵਾਲੀ ਸ਼੍ਰੇਣੀ) ਵਿੱਚ ਕੰਮ ਕਰਦੇ ਹੋ ਜਾਂ,
- ਆਪਣੇ ਕਿੱਤੇ ਦੀ ਰਜਿਸਟ੍ਰੇਸ਼ਨ ਹੋਈ ਹੋਵੇ ਤੇ ਉਹ ਸਿਹਤ ਤੇ ਸਿੱਖਿਆ ਖੇਤਰ ਵਿੱਚ ਕੰਮ ਕਰਦਾ ਹੋਵੇ ਜਾਂ,
- ਨਿੱਜੀ ਦੇਖਭਾਲ ਖੇਤਰ ਜਾਂ ਨਾਜ਼ੁਕ ਸਿਹਤ ਵਾਲੇ ਵਿਅਕਤੀਆਂ ਲਈ ਸਿਹਤ ਕਰਮਚਾਰੀ ਦੀ ਭੂਮਿਕਾ ਵਿੱਚ ਹੋਵੇ ਜਾਂ
- ਪ੍ਰਾਇਮਰੀ ਉਦਯੋਗ (ਡੇਅਰੀ ਉਦਯੋਗ, ਗਾਂ ਤੇ ਭੇਡ ਫਾਰਮ, ਜੰਗਲਾਤ, ਜਾਨਵਰ ਦੇਖ-ਭਾਲ, ਸਾਇੰਸ ਤੇ ਖੋਜ਼, ਮੱਛੀ ਤੇ ਹਾਰਟੀਕਲਚਰ ਆਦਿ) ਵਿੱਚ ਖਾਸ ਰੋਲ ਅਦਾ ਕਰ ਰਿਹਾ ਹੋਵੇ।
ਇਸ ਵੀਜ਼ੇ ਵਾਸਤੇ ਉਹ ਲੋਕ ਵੀ ਯੋਗ ਹੋਣਗੇ ਜੋ ਇੱਥੇ ਨਾਜ਼ੁਕ ਸਥਿਤੀਆਂ ਲਈ ਕਾਮੇ ਵਜੋਂ 31 ਜੁਲਾਈ 2022 ਤੱਕ ਘੱਟੋ ਘੱਟ 6 ਮਹੀਨਿਆਂ ਲਈ ਆਉਣਗੇ, ਉਨ੍ਹਾਂ ਦੇ ਪਰਿਵਾਰਕ ਮੈਂਬਰ ਸਕੀਮ ਵਿੱਚ ਸ਼ਾਮਲ ਹੋਣਗੇ। ਵੀਜ਼ਾ ਧਾਰਕ ਆਪਣੇ ਪਾਰਟਨਰ ਤੇ ਛੋਟੇ ਬੱਚਿਆਂ (ਜੋ ਉਨ੍ਹਾਂ ’ਤੇ ਅਧਾਰਿਤ ਹਨ) ਨੂੰ ਅਰਜ਼ੀ ਦੇ ਨਾਲ ਸ਼ਾਮਿਲ ਕਰ ਸਕਦਾ ਹੈ।
ਇਹ ਵੀ ਪੜ੍ਹੋ: Punjab Covid Relaxation: ਪੰਜਾਬ ਸਰਕਾਰ ਨੇ ਕੋਰੋਨਾ ਪਾਬੰਦੀਆਂ 'ਚ ਦਿੱਤੀ ਢਿੱਲ, ਜਾਣੋ ਹੁਣ ਕੀ ਨੇ ਸੂਬੇ 'ਚ ਪਾਬੰਦੀਆਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/