27 ਸਿੱਖਾਂ ਦਾ ਹੱਤਿਆਰਾ ਆਇਆ ਅੜਿੱਕੇ
ਏਬੀਪੀ ਸਾਂਝਾ | 06 Apr 2020 12:06 PM (IST)
ਅਫ਼ਗਾਨਿਸਤਾਨ ਦੀ ਖ਼ੁਫ਼ੀਆ ਏਜੰਸੀ ਨੇ ਆਈਐਸਆਈ ਨਾਲ ਜੁੜੇ ਪਾਕਿਤਸਾਨ ਦੇ ਆਈਐਸਆਈਐਸ ਅਤਿਵਾਦੀ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਪਿਛਲੇ ਮਹੀਨੇ ਕਾਬੁਲ ਵਿੱਚ ਹੋਏ ਅੱਤਵਾਦੀ ਹਮਲੇ ਦਾ ਮਾਸਟਰਮਾਈਂਡ ਸੀ। ਇਸ ਹਮਲੇ ਵਿੱਚ ਭਾਰਤੀ ਨਾਗਰਿਕ ਸਣੇ 27 ਵਿਅਕਤੀਆਂ ਦੀ ਮੌਤ ਹੋ ਗਈ ਸੀ।
ਕਾਬੁਲ: ਅਫ਼ਗਾਨਿਸਤਾਨ ਦੀ ਖ਼ੁਫ਼ੀਆ ਏਜੰਸੀ ਨੇ ਆਈਐਸਆਈ ਨਾਲ ਜੁੜੇ ਪਾਕਿਤਸਾਨ ਦੇ ਆਈਐਸਆਈਐਸ ਅਤਿਵਾਦੀ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਪਿਛਲੇ ਮਹੀਨੇ ਕਾਬੁਲ ਵਿੱਚ ਹੋਏ ਅੱਤਵਾਦੀ ਹਮਲੇ ਦਾ ਮਾਸਟਰਮਾਈਂਡ ਸੀ। ਇਸ ਹਮਲੇ ਵਿੱਚ ਭਾਰਤੀ ਨਾਗਰਿਕ ਸਣੇ 27 ਵਿਅਕਤੀਆਂ ਦੀ ਮੌਤ ਹੋ ਗਈ ਸੀ। ਟੋਲੋ ਨਿਊਜ਼ ਦੀ ਰਿਪੋਰਟ ਅਨੁਸਾਰ ਕੌਮੀ ਸੁਰੱਖਿਆ ਡਾਇਰੈਕਟੋਰੇਟ (ਐਨਡੀਐਸ) ਦੀ ਮੁਸ਼ਕਲ ਕਾਰਵਾਈ ਦੌਰਾਨ ਆਈਐਸਆਈਐਸ ਦੇ ਪ੍ਰਮੁੱਖ ਆਗੂ ਅਬਦੁੱਲਾ ਓੜਕਜ਼ਈ ਨੂੰ ਉਸ ਦੇ 19 ਸਾਥੀਆਂ ਸਣੇ ਦੇਸ਼ ਦੇ ਦੱਖਣੀ ਸੂਬੇ ਕੰਧਾਰ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ। ਓੜਕਜ਼ਈ ਆਈਐਸਆਈਐਸ ਦੀ ਖੋਰਾਸਾਨ ਸ਼ਾਖਾ ਦਾ ਪ੍ਰਮੁੱਖ ਆਗੂ ਸੀ। ਐਨਡੀਐਸ ਨੇ ਬਿਆਨ ਜਾਰੀ ਕਰ ਕੇ ਦੱਸਿਆ ਕਿ ਅਬਦੁੱਲਾ ਓੜਕਜ਼ਈ ਉਰਫ਼ ਅਸਲਮ ਫਾਰੂਕੀ ਪਾਕਿਸਤਾਨ ਦੇ ਅਸ਼ਾਂਤ ਉੱਤਰ-ਪੱਛਮੀ ਏਜੰਸੀ ਓੜਕਜ਼ਈ ਦਾ ਵਸਨੀਕ ਹੈ। ਉਸ ਦੇ ਪਾਕਿਸਤਾਨ ਆਧਾਰਤ ਅੱਤਵਾਦੀ ਸੰਗਠਨਾਂ ਜਿਵੇਂ ਕਿ ਹੱਕਾਨੀ ਨੈੱਟਵਰਕ ਤੇ ਲਸ਼ਕਰ-ਏ-ਤੋਇਬਾ ਨਾਲ ਗੂੜੇ ਸਬੰਧ ਸਨ। ਅਬੂ ਸਈਦ ਬਜਾਵਰੀ ਦੀ ਹੱਤਿਆ ਤੋਂ ਬਾਅਦ ਉਸ ਨੂੰ ਅਫ਼ਗਾਨਿਸਤਾਨ ਵਿੱਚ ਆਈਐਸਆਈਐਸ ਦਾ ਆਰਜ਼ੀ ਗਵਰਨਰ ਨਿਯੁਕਤ ਕੀਤਾ ਗਿਆ ਸੀ। ਉਹ ਪੇਸ਼ਾਵਰ ਵਿੱਚ ਆਈਐਸਆਈਐਸ ਦੇ ਮਿਲਟਰੀ ਵਿੰਗ ਦੇ ਕਮਾਂਡਰ ਵਜੋਂ ਕੰਮ ਕਰ ਰਿਹਾ ਸੀ।