Israel Gaza war: ਪਿਛਲੇ ਇੱਕ ਸਾਲ ਤੋਂ ਚੱਲ ਰਹੀ ਇਜ਼ਰਾਈਲ-ਹਮਾਸ ਜੰਗ ਵਿੱਚ ਇਜ਼ਰਾਇਲੀ ਫੌਜ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਅਤੇ 17 ਅਕਤੂਬਰ ਨੂੰ ਇੱਕ ਹਵਾਈ ਹਮਲੇ ਵਿੱਚ ਹਮਾਸ ਦੇ ਨੇਤਾ ਯਾਹਿਆ ਸਿਨਵਾਰ ਨੂੰ ਮਾਰ ਦਿੱਤਾ। ਇਸ ਗੱਲ ਦੀ ਪੁਸ਼ਟੀ ਖੁਦ ਦੇਸ਼ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕੀਤੀ ਹੈ। ਉਨ੍ਹਾਂ ਨੇ ਹਮਾਸ ਦੇ ਸਭ ਤੋਂ ਖੌਫਨਾਕ ਨੇਤਾ ਦੀ ਮੌਤ ਦੀ ਜਾਣਕਾਰੀ ਦਿੰਦਿਆਂ ਹੋਇਆਂ ਦੇਸ਼ ਨੂੰ ਸੰਬੋਧਿਤ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਬੁਰਾਈ ਨੂੰ ਖ਼ਤਮ ਕਰ ਦਿੱਤਾ ਹੈ, ਪਰ ਕੰਮ ਅਜੇ ਪੂਰਾ ਨਹੀਂ ਹੋਇਆ। ਅਸੀਂ ਜਿਵੇਂ ਵਾਅਦਾ ਕੀਤਾ ਸੀ, ਹਮਾਸ ਦੇ ਨੇਤਾ ਨੂੰ ਮਾਰ ਦੇਵਾਂਗੇ, ਬਸ ਉਵੇਂ ਹੀ ਕੀਤਾ। ਲੜਾਈ ਦੌਰਾਨ ਇਹ ਸਾਡੇ ਲਈ ਮਹੱਤਵਪੂਰਨ ਪਲ ਹੈ।
ਆਪਣੇ ਸੰਬੋਧਨ ਵਿੱਚ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਬੰਧਕਾਂ ਦੀ ਰਿਹਾਈ ਨੂੰ ਆਪਣੀ ਸਰਵਉੱਚ ਵਚਨਬੱਧਤਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਦੀ ਘਰ ਵਾਪਸੀ ਤੱਕ ਪੂਰੀ ਤਾਕਤ ਨਾਲ ਕੰਮ ਕਰਦੇ ਰਹਾਂਗੇ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਗਾਜ਼ਾ ਦੇ ਲੋਕਾਂ ਨੂੰ ਸੰਦੇਸ਼ ਵੀ ਦਿੱਤਾ।
ਇਹ ਵੀ ਪੜ੍ਹੋ: ਪੀਰੀਅਡਸ ਦੇ ਰੰਗ ਤੋਂ ਪਤਾ ਲੱਗੇਗਾ ਤੁਸੀਂ ਕੰਸੀਵ ਕਰਨਾ ਜਾਂ ਨਹੀਂ? ਜਾਣੋ ਪੂਰਾ ਪ੍ਰੋਸੈਸ
ਨੇਤਨਯਾਹੂ ਨੇ ਕਿਹਾ ਕਿ ਸਿਨਵਾਰ ਨੇ ਤੁਹਾਡੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ। ਉਸ ਨੇ ਤੁਹਾਨੂੰ ਦੱਸਿਆ ਕਿ ਉਹ ਇੱਕ ਸ਼ੇਰ ਸੀ, ਪਰ ਅਸਲ ਵਿੱਚ ਉਹ ਇੱਕ ਗੁਫਾ ਵਿੱਚ ਛੁਪਿਆ ਹੋਇਆ ਸੀ ਅਤੇ ਜਦੋਂ ਉਹ ਡਰ ਗਿਆ ਅਤੇ ਸਾਡੇ ਕੋਲੋਂ ਭੱਜ ਗਿਆ ਤਾਂ ਉਸਨੂੰ ਸਿਪਾਹੀਆਂ ਨੇ ਮਾਰ ਦਿੱਤਾ। ਯਹੂਦੀ ਆਗੂ ਨੇ ਸਿਨਵਾਰ ਦੀ ਮੌਤ ਨੂੰ ਹਮਾਸ ਦੇ ਮਾੜੇ ਸ਼ਾਸਨ ਦਾ ਪਤਨ ਕਰਾਰ ਦਿੱਤਾ ਅਤੇ ਇਸ ਨੂੰ ਇਜ਼ਰਾਈਲ ਲਈ ਮਹੱਤਵਪੂਰਨ ਮੀਲ ਪੱਥਰ ਦੱਸਿਆ।
ਯਾਹਿਆ ਸਿਨਵਾਰ ਨੂੰ ਪਿਛਲੇ ਸਾਲ 7 ਅਕਤੂਬਰ 2023 ਨੂੰ ਹਮਾਸ ਦੁਆਰਾ ਇਜ਼ਰਾਈਲ 'ਤੇ ਕੀਤੇ ਗਏ ਹਮਲੇ ਦਾ ਮਾਸਟਰਮਾਈਂਡ ਮੰਨਿਆ ਜਾਂਦਾ ਹੈ। ਇਸ ਸਬੰਧ ਵਿਚ 17 ਅਕਤੂਬਰ ਨੂੰ ਇਜ਼ਰਾਈਲ ਨੇ ਇਕ ਸਿਨਵਾਰ ਸਮੇਤ ਤਿੰਨ ਲੋਕਾਂ ਦੀ ਹੱਤਿਆ ਕਰ ਦਿੱਤੀ ਸੀ। ਇਸ ਗੱਲ ਦੀ ਪੁਸ਼ਟੀ ਉਦੋਂ ਹੋਈ ਜਦੋਂ ਇਜ਼ਰਾਇਲੀ ਫੌਜ ਨੇ ਹਮਾਸ ਨੇਤਾ ਦੇ ਡੀਐਨਏ ਨਾਲ ਮੇਲ ਖਾਂਦਾ ਹੈ। ਯਾਹਿਆ ਸਿਨਵਾਰ ਅੱਤਵਾਦੀ ਸੰਗਠਨ ਹਮਾਸ ਦਾ ਮੁਖੀ ਸੀ। ਇਜ਼ਰਾਈਲ ਨਾਲ ਯੁੱਧ ਦੌਰਾਨ ਈਰਾਨ ਵਿਚ ਹੋਏ ਧਮਾਕੇ ਵਿਚ ਹਮਾਸ ਦੇ ਮੁਖੀ ਇਸਮਾਈਲ ਹਨੀਹ ਦੇ ਮਾਰੇ ਜਾਣ ਤੋਂ ਬਾਅਦ ਉਸ ਨੇ ਹਮਾਸ ਦੇ ਮੁਖੀ ਦਾ ਅਹੁਦਾ ਸੰਭਾਲਿਆ ਸੀ। ਸਿਨਵਾਰ ਦਾ ਜਨਮ 1962 ਵਿੱਚ ਗਾਜ਼ਾ ਸ਼ਰਨਾਰਥੀ ਕੈਂਪ ਵਿੱਚ ਹੋਇਆ ਸੀ। ਉਹ ਸ਼ੁਰੂਆਤੀ ਦਿਨਾਂ ਤੋਂ ਹੀ ਹਮਾਸ ਨਾਲ ਜੁੜਿਆ ਹੋਇਆ ਸੀ।
ਇਹ ਵੀ ਪੜ੍ਹੋ: ਕਰਵਾ ਚੌਥ 'ਤੇ ਨਹੀਂ ਲੱਗੇਗੀ ਪਿਆਸ, ਵਰਤ ਰੱਖਣ ਤੋਂ ਪਹਿਲਾਂ ਖੁਦ ਨੂੰ ਹਾਈਡ੍ਰੇਟ ਰੱਖਣ ਲਈ ਕਰ ਲਓ ਆਹ ਕੰਮ