Gaza refugee camp blast: ਹਮਾਸ ਵਿਰੁੱਧ ਇਜ਼ਰਾਈਲ ਦੀ ਫੌਜੀ ਮੁਹਿੰਮ ਲਗਾਤਾਰ ਜਾਰੀ ਹੈ। ਇਸ ਯੁੱਧ ਨੂੰ ਲੈ ਕੇ ਦੁਨੀਆ ਭਰ ਦੇ ਲੋਕ ਚਿੰਤਤ ਹਨ। ਸਮਾਚਾਰ ਏਜੰਸੀ ਏਐਫਪੀ ਮੁਤਾਬਕ ਮੰਗਲਵਾਰ (31 ਅਕਤੂਬਰ) ਨੂੰ ਹਮਾਸ ਦੁਆਰਾ ਚਲਾਏ ਜਾ ਰਹੇ ਸਿਹਤ ਮੰਤਰਾਲੇ ਨੇ ਕਿਹਾ ਕਿ ਇਕ ਸ਼ਰਨਾਰਥੀ ਕੈਂਪ 'ਤੇ ਇਜ਼ਰਾਇਲੀ ਹਮਲੇ 'ਚ ਘੱਟੋ-ਘੱਟ 50 ਲੋਕ ਮਾਰੇ ਗਏ ਅਤੇ 150 ਦੇ ਕਰੀਬ ਜ਼ਖਮੀ ਹੋ ਗਏ, ਜਦਕਿ ਦਰਜਨਾਂ ਲੋਕ ਮਲਬੇ ਹੇਠਾਂ ਦੱਬ ਹੋਏ ਹਨ।
ਇਜ਼ਰਾਈਲ ਵੱਲੋਂ ਅਜੇ ਤੱਕ ਕੋਈ ਟਿੱਪਣੀ ਨਹੀਂ
ਕਥਿਤ ਹਮਲੇ ਬਾਰੇ ਇਜ਼ਰਾਈਲ ਵੱਲੋਂ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ। ਜਜ਼ੀਰਾ ਦੀ ਰਿਪੋਰਟ ਦੇ ਅਨੁਸਾਰ, ਗਾਜ਼ਾ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਇਜ਼ਰਾਈਲੀ ਹਵਾਈ ਹਮਲਿਆਂ ਨੇ ਉੱਤਰੀ ਗਾਜ਼ਾ ਵਿੱਚ ਜਬਲੀਆ ਸ਼ਰਨਾਰਥੀ ਕੈਂਪ ਦੇ ਇੱਕ ਰਿਹਾਇਸ਼ੀ ਖੇਤਰ ਵਿੱਚ ਅਪਾਰਟਮੈਂਟ ਬਲਾਕਾਂ ਨੂੰ ਨਿਸ਼ਾਨਾ ਬਣਾਇਆ, ਜਿਸ ਵਿੱਚ ਸੈਂਕੜੇ ਲੋਕ ਮਾਰੇ ਗਏ ਅਤੇ ਜ਼ਖਮੀ ਹੋਏ, ਇਸ ਦੇ ਨਾਲ ਹੀ ਨੇੜੇ ਦੇ ਇੰਡੋਨੇਸ਼ੀਆਈ ਹਸਪਤਾਲ ਦੇ ਡਾਇਰੈਕਟਰ ਨੇ ਵੀ ਕਿਹਾ ਹੈ ਕਿ 50 ਲੋਕਾਂ ਦੀ ਮੌਤ ਹੋ ਗਈ ਹੈ।
ਬੀਬੀਸੀ ਦੀ ਰਿਪੋਰਟ ਮੁਤਾਬਕ ਗਾਜ਼ਾ ਸ਼ਹਿਰ ਦੇ ਉੱਤਰ ਵਿੱਚ ਸਥਿਤ ਜਬਲੀਆ ਕੈਂਪ ਅੱਠ ਸ਼ਰਨਾਰਥੀ ਕੈਂਪਾਂ ਵਿੱਚੋਂ ਸਭ ਤੋਂ ਵੱਡਾ ਹੈ। ਜੁਲਾਈ 2023 ਤੱਕ, ਸੰਯੁਕਤ ਰਾਸ਼ਟਰ ਨੇ ਉੱਥੇ 116,000 ਤੋਂ ਵੱਧ ਸ਼ਰਨਾਰਥੀਆਂ ਨੂੰ ਰਜਿਸਟਰ ਕੀਤਾ ਸੀ। ਸ਼ਰਨਾਰਥੀ 1948 ਦੀ ਜੰਗ ਤੋਂ ਬਾਅਦ ਇੱਥੇ ਕੈਂਪਾਂ ਵਿੱਚ ਵਸਣ ਲੱਗੇ। ਇਹ ਖੇਤਰ ਛੋਟਾ ਹੈ ਪਰ ਸੰਘਣੀ ਆਬਾਦੀ ਵਾਲਾ ਹੈ, ਸਿਰਫ 1.4 ਵਰਗ ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ। ਇਸ ਵਿੱਚ ਵੱਡੇ ਪੱਧਰ 'ਤੇ ਰਿਹਾਇਸ਼ੀ ਇਮਾਰਤਾਂ ਹਨ। ਜਬਲੀਆ ਉਸ ਖੇਤਰ ਵਿੱਚ ਹੈ ਜਿਸ ਨੂੰ ਇਜ਼ਰਾਈਲ ਨੇ ਨਿਕਾਸੀ ਖੇਤਰ ਘੋਸ਼ਿਤ ਕੀਤਾ ਹੈ। ਸੰਘਣੀ ਆਬਾਦੀ ਵਾਲੇ ਕੈਂਪ 'ਤੇ ਹਮਲੇ ਦੇ ਮਲਬੇ ਤੋਂ ਘੱਟੋ-ਘੱਟ 47 ਲਾਸ਼ਾਂ ਬਰਾਮਦ ਕੀਤੀਆਂ ਗਈਆਂ, ਏਐਫਪੀ ਵੀਡੀਓ ਫੁਟੇਜ ਦਿਖਾਉਂਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।