Israel News: ਇਜ਼ਰਾਈਲ (Israel ) ਨੇ ਐਤਵਾਰ (6 ਅਕਤੂਬਰ) ਨੂੰ ਗਾਜ਼ਾ ਮਸਜਿਦ 'ਤੇ ਹਵਾਈ ਹਮਲਾ ਕੀਤਾ। ਇਸ ਹਮਲੇ 'ਚ ਘੱਟੋ-ਘੱਟ 24 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 93 ਲੋਕ ਜ਼ਖ਼ਮੀ ਹੋਏ ਹਨ। ਇਹ ਜਾਣਕਾਰੀ ਫਲਸਤੀਨੀ ਨਿਊਜ਼ ਏਜੰਸੀ ਵਫਾ ਨੇ ਦਿੱਤੀ। ਇਹ ਹਮਲਾ ਮੱਧ ਗਾਜ਼ਾ ਪੱਟੀ ਦੇ ਦੀਰ ਅਲ-ਬਲਾਹ ਵਿੱਚ ਅਲ-ਅਕਸਾ ਹਸਪਤਾਲ ਨੇੜੇ ਇੱਕ ਮਸਜਿਦ ਉੱਤੇ ਹੋਇਆ। ਚਸ਼ਮਦੀਦਾਂ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ ਉਜਾੜੇ ਗਏ ਲੋਕ ਵੀ ਮਸਜਿਦ ਵਿੱਚ ਰਹਿ ਰਹੇ ਸਨ।



ਇਜ਼ਰਾਇਲੀ ਫੌਜ ਨੇ ਹਵਾਈ ਹਮਲੇ ਦੇ ਸਬੰਧ 'ਚ ਜਾਰੀ ਇੱਕ ਬਿਆਨ 'ਚ ਕਿਹਾ, ''ਦੇਰ ਅਲ-ਬਲਾਹ ਇਲਾਕੇ 'ਚ 'ਸ਼ੁਹਾਦਾ ਅਲ-ਅਕਸਾ' ਮਸਜਿਦ 'ਚ ਮੌਜੂਦ ਹਮਾਸ ਦੇ ਅੱਤਵਾਦੀਆਂ 'ਤੇ ਸਟੀਕ ਹਮਲਾ ਕੀਤਾ ਗਿਆ। ਇਹ ਅੱਤਵਾਦੀ ਦਾ ਕੰਟਰੋਲ ਸੈਂਟਰ ਸੀ ਤੇ ਇੱਥੋਂ ਹੀ ਕਮਾਂਡ ਚਲਾ ਰਹੇ ਸਨ।


ਗਾਜ਼ਾ ਵਿੱਚ ਧਾਰਮਿਕ ਮਾਮਲਿਆਂ ਦੇ ਮੰਤਰਾਲੇ ਦੇ ਅਨੁਸਾਰ, "ਇਜ਼ਰਾਇਲੀ ਹਮਲਿਆਂ ਵਿੱਚ ਗਾਜ਼ਾ ਦੀਆਂ 1,245 ਮਸਜਿਦਾਂ ਵਿੱਚੋਂ 814 ਨੂੰ ਗੰਭੀਰ ਨੁਕਸਾਨ ਪਹੁੰਚਿਆ ਹੈ। ਮਸਜਿਦਾਂ ਦੇ ਨਾਲ-ਨਾਲ 19 ਚਰਚ ਵੀ ਤਬਾਹ ਹੋ ਗਏ ਹਨ 60 ਕਬਰਸਤਾਨਾਂ ਨੂੰ ਵੀ ਜਾਣ ਬੁੱਝ ਕੇ ਨਿਸ਼ਾਨਾ ਬਣਾਇਆ ਗਿਆ ਹੈ, ਮੰਤਰਾਲੇ ਦੀਆਂ ਸੰਪਤੀਆਂ ਨੂੰ ਨੁਕਸਾਨ ਦੀ ਅਨੁਮਾਨਿਤ ਵਿੱਤੀ ਲਾਗਤ $350 ਮਿਲੀਅਨ ਹੈ।


ਗਾਜ਼ਾ ਦੇ ਧਾਰਮਿਕ ਮਾਮਲਿਆਂ ਦੇ ਮੰਤਰਾਲੇ ਨੇ ਇਜ਼ਰਾਈਲ 'ਤੇ ਕਬਰਾਂ ਦੀ ਬੇਅਦਬੀ ਕਰਨ, ਲਾਸ਼ਾਂ ਨੂੰ ਖੋਦਣ ਅਤੇ ਮ੍ਰਿਤਕਾਂ ਵਿਰੁੱਧ ਹਿੰਸਾ ਕਰਨ ਦਾ ਦੋਸ਼ ਲਗਾਇਆ ਹੈ। ਇਸ ਤੋਂ ਇਲਾਵਾ ਉਹ ਉਨ੍ਹਾਂ ਦੇ ਅਵਸ਼ੇਸ਼ ਚੋਰੀ ਕਰ ਰਹੇ ਹਨ। ਮੰਤਰਾਲੇ ਨੇ ਅੱਗੇ ਕਿਹਾ ਕਿ ਇਜ਼ਰਾਇਲੀ ਬਲਾਂ ਨੇ ਖੇਤਰ ਵਿੱਚ ਜ਼ਮੀਨੀ ਹਮਲਿਆਂ ਦੌਰਾਨ ਉਸਦੇ 238 ਕਰਮਚਾਰੀਆਂ ਨੂੰ ਮਾਰ ਦਿੱਤਾ। ਇਸ ਤੋਂ ਇਲਾਵਾ 19 ਹੋਰਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ।



ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।