ਲੇਬਨਾਨ 'ਤੇ ਇਜ਼ਰਾਈਲ ਦਾ ਗਰਾਉਂਡ ਅਟੈਕ ਜਾਰੀ ਹੈ ਅਤੇ ਭਾਰਤੀ ਜਵਾਨ ਵੀ ਗਰਾਊਂਡ ਜ਼ੀਰੋ 'ਤੇ ਮੌਜੂਦ ਹਨ। ਇਹ ਭਾਰਤੀ ਸੈਨਿਕ ਸੰਯੁਕਤ ਰਾਸ਼ਟਰ ਸ਼ਾਂਤੀ (UN Peace keeping) ਮਿਸ਼ਨ ਦਾ ਹਿੱਸਾ ਹਨ। ਵੀਰਵਾਰ ਨੂੰ UNIFIL (ਲੇਬਨਾਨ ਵਿੱਚ ਸੰਯੁਕਤ ਰਾਸ਼ਟਰ ਅੰਤਰਿਮ ਫੋਰਸ) ਨੇ ਸਪੱਸ਼ਟ ਕੀਤਾ ਕਿ ਭਾਰਤੀ ਫੌਜ ਦੇ ਜਵਾਨ ਉਥੋਂ ਪਿੱਛੇ ਨਹੀਂ ਹਟਣਗੇ।
ਇਜ਼ਰਾਈਲ ਨੇ ਗਰਾਊਂਡ ਜ਼ੀਰੋ ਕਾਰਵਾਈ ਸ਼ੁਰੂ ਕਰਨ ਤੋਂ ਪੀਸਕੀਪਿੰਗ ਮਿਸ਼ਨ ਸੈਨਾ ਨੂੰ ਪਿੱਛੇ ਹਟਣ ਦੀ ਅਪੀਲ ਕੀਤੀ ਸੀ। ਪੀਸਕੀਪਿੰਗ ਮਿਸ਼ਨ ਦੇ ਜਵਾਨ ਉਥੇ ਤਾਇਨਾਤ ਹਨ ਪਰ ਹਾਲਾਤਾਂ ਕਾਰਨ ਗਸ਼ਤ ਕਰਨ ਦੇ ਸਮਰੱਥ ਨਹੀਂ ਹਨ। ਭਾਰਤ ਸਮੇਤ ਦੁਨੀਆ ਦੇ 50 ਦੇਸ਼ਾਂ ਦੀਆਂ ਫੌਜਾਂ ਦੇ 10 ਹਜ਼ਾਰ ਤੋਂ ਵੱਧ ਸੈਨਿਕ ਬਲੂ ਲਾਈਨ 'ਤੇ ਯੂਨੀਫਿਲ ਤਹਿਤ ਤਾਇਨਾਤ ਹਨ। ਇਸ ਵਿੱਚ 700 ਤੋਂ ਵੱਧ ਭਾਰਤੀ ਸੈਨਿਕ ਹਨ। UNIFIL ਦੇ ਅਧੀਨ ਭਾਰਤੀ ਸੈਨਿਕਾਂ ਦੀ ਤਾਇਨਾਤੀ ਗੋਲਾਨ ਹਾਈਟ ਵੱਲ ਹੈ।
ਫੌਜ ਦੇ ਮੁਤਾਬਕ, ਲਗਾਤਾਰ ਰਾਕੇਟ ਅਤੇ ਹਵਾਈ ਹਮਲਿਆਂ ਦੇ ਵਿਚਕਾਰ ਭਾਰਤੀ ਫੌਜ ਦੇ ਸਾਰੇ ਤਾਇਨਾਤ ਜਵਾਨ ਸੁਰੱਖਿਅਤ ਹਨ। ਇਜ਼ਰਾਈਲ ਅਤੇ ਲੇਬਨਾਨ ਦੇ ਵਿਚਕਾਰ ਦੇ ਖੇਤਰ ਨੂੰ ਬਲੂ ਲਾਈਨ ਵਜੋਂ ਜਾਣਿਆ ਜਾਂਦਾ ਹੈ। ਇਸ ਦੀ ਕੁੱਲ ਲੰਬਾਈ 120 ਕਿਲੋਮੀਟਰ ਹੈ। ਇਹ ਇੱਕ ਬਫਰ ਜ਼ੋਨ ਹੈ ਜਿੱਥੇ ਸੰਯੁਕਤ ਰਾਸ਼ਟਰ ਦੀ ਫੋਰਸ ਤਾਇਨਾਤ ਹੈ, ਜੋ ਕਿ ਪੀਸਕੀਪਿੰਗ ਫੋਰਸ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਕਾਂਗਰਸੀ ਲੀਡਰ ਦੇ ਇਕਲੌਤੇ ਪੁੱਤਰ ਦਾ ਕਤਲ, ਦੋਸਤਾਂ ਨੇ ਹੀ ਮਾਰਿਆ ਆਪਣਾ ਯਾਰ!
ਦੱਸ ਦਈਏ ਕਿ ਪੀਸਕੀਪਿੰਗ ਫੋਰਸ ਦਾ ਕੰਮ ਸੰਯੁਕਤ ਰਾਸ਼ਟਰ ਦੇ ਆਦੇਸ਼ ਅਧੀਨ ਕੰਮ ਕਰਨਾ ਹੈ। ਇਸ ਦਾ ਕੰਮ ਜੰਗ ਨੂੰ ਰੋਕਣਾ ਜਾਂ ਇਸ ਵਿੱਚ ਸ਼ਾਮਲ ਹੋਣਾ ਨਹੀਂ ਹੈ, ਸਗੋਂ ਸ਼ਾਂਤੀ ਬਣਾਈ ਰੱਖਣਾ ਹੈ। ਪਰ ਜੇਕਰ ਉਸ ਖੇਤਰ ਵਿੱਚ ਸੰਯੁਕਤ ਰਾਸ਼ਟਰ ਦੇ ਵੱਖ-ਵੱਖ ਮਿਸ਼ਨਾਂ ਨੂੰ ਕਿਸੇ ਕਿਸਮ ਦਾ ਖ਼ਤਰਾ ਹੋਵੇ, ਤਾਂ ਇਸ ਨਾਲ ਨਜਿੱਠਣਾ ਹੁੰਦਾ ਹੈ। ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਰਹਿੰਦੀ ਹੈ ਕਿ ਇਜ਼ਰਾਈਲ ਅਤੇ ਲੇਬਨਾਨ ਵਿਚਕਾਰ ਕੋਈ ਟਕਰਾਅ ਜਾਂ ਹਿੰਸਾ ਨਾ ਹੋਵੇ। ਪੀਸ ਕੀਪਿੰਗ ਫੋਰਸ ਵੀ ਦੋਵਾਂ ਧਿਰਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰ ਰਹੀ ਹੈ। ਇਲਾਕੇ 'ਚ ਸ਼ਾਂਤੀ ਸੁਰੱਖਿਆ ਬਲ ਅਜੇ ਵੀ ਮੌਜੂਦ ਹਨ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ -
https://whatsapp.com/channel/0029Va7Nrx00VycFFzHrt01l.
Join Our Official Telegram Channel: https://t.me/abpsanjhaofficial
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ