ਮਿਲਾਨ: ਇਟਲੀ ਦੇ ਸ਼ਹਿਰ ਮਿਲਾਨ ਵਿੱਚ ਕਰੀਬ 51 ਬੱਚਿਆਂ ਨਾਲ ਭਰੀ ਸਕੂਲ ਬੱਸ ਨੂੰ ਉਸੇ ਦੇ ਡਰਾਈਵਰ ਨੇ ਅਗਵਾ ਕਰਕੇ ਅੱਗ ਲਗਾ ਦਿੱਤੀ। ਕੁਝ ਬੱਚਿਆਂ ਨੂੰ ਬੱਸ ਵਿੱਚ ਬੰਨ੍ਹ ਦਿੱਤਾ ਗਿਆ ਸੀ, ਜਿਨ੍ਹਾਂ ਨੂੰ ਬੱਸ ਦੀਆਂ ਟੁੱਟੀਆਂ ਪਿਛਲੀਆਂ ਖਿੜਕੀਆਂ ਰਾਹੀਂ ਬਚਾਇਆ ਗਿਆ।


ਇਸ ਘਟਨਾ ਦੌਰਾਨ ਸਾਰੇ ਬੱਚਿਆਂ ਨੂੰ ਬਚਾਅ ਲਿਆ ਗਿਆ ਅਤੇ ਕਿਸੇ ਬੱਚੇ ਨੂੰ ਗੰਭੀਰ ਸੱਟ ਨਹੀਂ ਲੱਗੀ। ਹਾਲਾਂਕਿ 14 ਜਣਿਆਂ ਨੂੰ ਧੂੰਏ ਕਾਰਨ ਸਾਹ ਲੈਣ ਵਿੱਚ ਦਿੱਕਤ ਆਈ। 47 ਸਾਲਾ ਡਰਾਈਵਰ ਇਟਲੀ ਦੇ ਸੈਨੇਗਲ ਤੋਂ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਬੱਸ ਵਿੱਚ ਬੈਠੇ ਇੱਕ ਅਧਿਆਪਕ ਮੁਤਾਬਕ ਮੁਲਜ਼ਮ ਇਟਲੀ ਇਮੀਗ੍ਰੇਸ਼ਨ ਪਾਲਿਸੀ ਅਤੇ ਭੂ-ਮੱਧ ਸਾਗਰ ਵਿੱਚ ਪਰਵਾਸੀਆਂ ਦੀ ਮੌਤ ਤੋਂ ਨਾਰਾਜ਼ ਸੀ। ਜੂਨ ਵਿੱਚ ਸੱਤਾ 'ਚ ਆਈ ਸੱਜੇ ਪੱਖੀ ਲੀਗ ਪਾਰਟੀ ਅਤੇ ਫਾਈਵ ਸਟਾਰ ਮੁਹਿੰਮ ਨੇ ਇਮੀਗ੍ਰੇਸ਼ਨ ਦੇ ਖਿਲਾਫ ਮਜ਼ਬੂਤ ਰੁਖ਼ ਅਖ਼ਤਿਆਰ ਕੀਤਾ ਹੈ। ਭੂ-ਮੱਧ ਸਾਗਰ ਰਾਹੀਂ ਯੂਰਪ ਵਿੱਚ ਦਾਖ਼ਲ ਹੋਣ ਵਾਲੇ ਪਰਵਾਸੀਆਂ ਦੇ ਰਾਹ ਵਿੱਚ ਪੈਂਦੀਆਂ ਇਟਲੀ ਨੇ ਆਪਣੀਆਂ ਬੰਦਰਗਾਹਾਂ ਨੂੰ ਬੰਦ ਕਰ ਦਿੱਤਾ ਹੈ।