Flu Cases Rising In Japan: ਕੋਵਿਡ-19 ਦਾ ਕਹਿਰ ਹੌਲੀ-ਹੌਲੀ ਘਟ ਰਿਹਾ ਸੀ ਕਿ ਹੁਣ ਇੱਕ ਨਵੇਂ ਸੰਕਟ ਨੇ ਜਾਪਾਨ ਸਰਕਾਰ ਦੀ ਨੀਂਦ ਉਡਾ ਦਿੱਤੀ ਹੈ। ਜਪਾਨ ਵਿੱਚ ਫਲੂ ਦਾ ਕਹਿਰ ਆਪਣੇ ਸਿਖਰ 'ਤੇ ਹੈ। ਸਥਿਤੀ ਇਹ ਹੈ ਕਿ ਸਰਕਾਰ ਇਸ ਨੂੰ ਮਹਾਂਮਾਰੀ ਐਲਾਨ ਕਰਨ ਦੀ ਤਿਆਰੀ ਕਰ ਰਹੀ ਹੈ। ਜਾਪਾਨ ਦੇ ਸਿਹਤ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ, 29 ਜਨਵਰੀ ਨੂੰ ਖ਼ਤਮ ਹੋਣ ਵਾਲੇ ਹਫਤੇ 'ਚ ਫਲੂ ਦੇ ਮਰੀਜ਼ਾਂ ਦੀ ਗਿਣਤੀ ਮਹਾਮਾਰੀ ਦੀ ਚੇਤਾਵਨੀ ਦੇ ਪੱਧਰ 'ਤੇ ਪਹੁੰਚ ਗਈ ਹੈ।


ਨਿਊਜ਼ ਏਜੰਸੀ ਸਿਨਹੂਆ ਦੇ ਨੈਸ਼ਨਲ ਇੰਸਟੀਚਿਊਟ ਆਫ਼ ਇਨਫੈਕਸ਼ਨਸ ਡਿਜ਼ੀਜ਼ਜ਼ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ, ਜਾਪਾਨ ਵਿੱਚ ਹਰ ਮੈਡੀਕਲ ਸੰਸਥਾ (ਨਰਸਿੰਗ ਹੋਮ ਤੋਂ ਹਸਪਤਾਲ ਤੱਕ) ਵਿੱਚ ਔਸਤ ਮਰੀਜ਼ 10.36 ਪ੍ਰਤੀਸ਼ਤ ਹੈ, ਜੋ 10 ਪ੍ਰਤੀਸ਼ਤ ਦੇ ਚੇਤਾਵਨੀ ਪੱਧਰ ਤੋਂ ਵੱਧ ਹੈ।


47 ਸੂਬਿਆਂ ਵਿੱਚ 5 ਹਜ਼ਾਰ ਤੋਂ ਵੱਧ ਮਰੀਜ਼


ਨੈਸ਼ਨਲ ਇੰਸਟੀਚਿਊਟ ਆਫ਼ ਇਨਫੈਕਸ਼ਨਸ ਡਿਜ਼ੀਜ਼ ਦੇ ਅੰਕੜਿਆਂ ਅਨੁਸਾਰ, ਜਾਪਾਨ ਦੇ ਸਾਰੇ 47 ਪ੍ਰੀਫੈਕਚਰਾਂ ਵਿੱਚ ਲਗਭਗ 5,000 ਨਿਗਰਾਨੀ ਮੈਡੀਕਲ ਸੰਸਥਾਵਾਂ ਸੱਤ ਦਿਨਾਂ ਦੇ ਅੰਦਰ ਕੁੱਲ 51,000 ਤੋਂ ਵੱਧ ਇਨਫਲੂਐਂਜ਼ਾ ਮਰੀਜ਼ਾਂ ਦੀ ਨਿਯਮਤ ਤੌਰ 'ਤੇ ਰਿਪੋਰਟ ਕਰਦੀਆਂ ਹਨ। ਇਸੇ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪ੍ਰਤੀ-ਹਸਪਤਾਲ ਅਨੁਸਾਰ, ਓਕੀਨਾਵਾ ਵਿੱਚ ਸਭ ਤੋਂ ਵੱਧ 41.23 ਪ੍ਰਤੀਸ਼ਤ ਮਰੀਜ਼ ਹਨ। ਓਕਾਨਾਵਾ ਤੋਂ ਬਾਅਦ ਫੁਕੁਈ ਦਾ ਨੰਬਰ ਆਉਂਦਾ ਹੈ, ਜਿੱਥੇ 25.38 ਫੀਸਦੀ ਮਰੀਜ਼ ਹਨ। ਓਸਾਕਾ ਵਿੱਚ 24.34 ਫੀਸਦੀ ਅਤੇ ਫੁਕੂਓਕਾ ਵਿੱਚ 21.70 ਫੀਸਦੀ ਮਰੀਜ਼ ਹਨ। ਸਮੇਂ ਦੇ ਬੀਤਣ ਨਾਲ ਇਹ ਅੰਕੜੇ ਲਗਾਤਾਰ ਵਧਦੇ ਜਾ ਰਹੇ ਹਨ ਅਤੇ ਇਹ ਸਥਿਤੀ ਕਿਸੇ ਇੱਕ ਸੂਬੇ ਦੀ ਨਹੀਂ ਹੈ, ਸਗੋਂ ਹਰ ਪਾਸੇ ਇਹੀ ਕਹਾਣੀ ਹੈ।


ਡਾਕਟਰਾਂ ਨੇ ਇਸ ਦੇ ਫੈਲਣ ਦੀ ਦਿੱਤੀ ਹੈ ਚੇਤਾਵਨੀ 


ਦੂਜੇ ਪਾਸੇ ਫਲੂ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਕਾਰਨ ਡਾਕਟਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜਾਪਾਨ ਵਿੱਚ ਫਲੂ ਦੀ ਲਾਗ ਆਮ ਸਾਲਾਂ ਦੇ ਮੁਕਾਬਲੇ ਇਸ ਵਾਰ ਜ਼ਿਆਦਾ ਫੈਲ ਸਕਦੀ ਹੈ। ਸਾਲ 2021 ਤੇ 2022 ਵਿਚ ਕੋਰੋਨਾ ਦੇ ਸਖਤ ਦਿਸ਼ਾ-ਨਿਰਦੇਸ਼ਾਂ ਕਾਰਨ, ਇਸ ਨੇ ਬਹੁਤ ਘੱਟ ਪੱਧਰ 'ਤੇ ਫਲੂ ਦੀ ਲਾਗ ਨੂੰ ਕੰਟਰੋਲ ਕਰਨ ਵਿਚ ਵੀ ਕਾਫੀ ਮਦਦ ਕੀਤੀ ਸੀ, ਪਰ ਹੁਣ ਕੋਰੋਨਾ ਦੇ ਮਾਮਲੇ ਲਗਭਗ ਖਤਮ ਹੋਣ ਤੋਂ ਬਾਅਦ, ਕੋਵਿਡ -19 ਦੇ ਦਿਸ਼ਾ-ਨਿਰਦੇਸ਼ਾਂ ਵਿਚ ਵੀ ਢਿੱਲ ਦਿੱਤੀ ਗਈ ਹੈ।