ਓਕੁਟਾਮਾ: ਇਹ ਖ਼ਬਰ ਸੁਣਨ ‘ਚ ਬੇਸ਼ੱਕ ਕਿਸੇ ਅਫਵਾਹ ਜਾਂ ਕਿਸੇ ਘੁਟਾਲੇ ਤੋਂ ਘੱਟ ਨਹੀਂ ਲੱਗਦੀ ਪਰ ਇਹ ਸੱਚ ਹੈ ਕਿ ਜਾਪਾਨ ਦੇ ਓਕੁਟਾਮਾ ਸੂਬੇ ‘ਚ ਮੁਫਤ ਘਰ ਵੰਡੇ ਜਾ ਰਹੇ ਹਨ। ਦੋ ਮੰਜ਼ਲੇ ਘਰਾਂ ਵਿੱਚ ਕਾਫੀ ਥਾਂ ਹੈ ਤੇ ਨੇੜੇ ਦਾ ਵਾਤਾਵਰਨ ਵੀ ਕਾਫੀ ਸਾਫ ਸੁਥਰਾ ਹੈ। ਇਸ ਤੋਂ ਬਾਅਦ ਵੀ ਇੱਥੇ ਫਰੀ ਘਰ ਮਿਲ ਰਿਹਾ ਹੈ।
ਦਰਅਸਲ, ਜਾਪਾਨ ਅਜੀਬ ਹੀ ਸਥਿਤੀ ਤੋਂ ਲੰਘ ਰਿਹਾ ਹੈ। ਜੀ ਹਾਂ, ਗੱਲ ਸਿਰਫ ਇਹ ਹੈ ਕਿ ਇਸ ਥਾਂ ‘ਤੇ ਲੋਕਾਂ ਦੀ ਆਬਾਦੀ ਘੱਟ ਹੈ ਤੇ ਰਹਿਣ ਲਈ ਘਰਾਂ ਦੀ ਗਿਣਤੀ ਵੱਧ ਹੈ। ਇਹ ਜਾਣਕਾਰੀ ਅਮਰੀਕੀ ਮੀਡੀਆ ਸੀਐਨਐਨ ‘ਚ ਪੁਲਤੀਜ਼ਰ ਸੈਂਟਰ ਦੇ ਹਵਾਲੇ ਤੋਂ ਛਪੀ ਹੈ।
ਜਾਪਾਨ ਪਾਲਿਸੀ ਫੋਰਮ ਮੁਤਾਬਕ 2013 ‘ਚ 61 ਮਿਲੀਅਨ ਘਰ ਸਨ ਪਰ ਆਬਾਦੀ ਸਿਰਫ 52 ਮਿਲੀਅਨ ਸੀ। ਇਹ ਸਥਿਤੀ ਹੋਰ ਵੀ ਖ਼ਰਾਬ ਹੋ ਗਈ ਹੈ। ਨੈਸ਼ਨਲ ਇੰਸਟੀਚਿਊਟ ਆਫ ਪਾਪੂਲੇਸ਼ਨ ਐਂਡ ਸੋਸ਼ਲ ਸਿਕਊਰਟੀ ਮੁਤਾਬਕ 2065 ਤੱਕ ਜਾਪਾਨ ਦੀ ਆਬਾਦੀ 127 ਮਿਲੀਅਨ ਤੋਂ ਘੱਟ ਕੇ ਕਰੀਬ 88 ਮਿਲੀਅਨ ਹੋ ਜਾਵੇਗੀ।
2014 ‘ਚ ‘ਅਕਿਆ ਬੈਂਕ’ ਦਾ ਨਿਰਮਾਣ ਕੀਤਾ ਗਿਆ ਜੋ ਖਾਲੀ ਘਰਾਂ ਲਈ ਖਰੀਦਦਾਰ ਲੱਭਦੀ ਹੈ। ਉਨ੍ਹਾਂ ਲਈ ਕੁਝ ਸ਼ਰਤਾਂ ਵੀ ਤੈਅ ਕੀਤੀਆਂ ਜਾਂਦੀਆਂ ਹਨ। ਜਿਨ੍ਹਾਂ ਨੂੰ ਫਰੀ ਘਰ ਚਾਹੀਦਾ ਹੈ, ਉਨ੍ਹਾਂ ਦੀ ਉਮਰ 40 ਸਾਲ ਤੋਂ ਘੱਟ ਜਾਂ ਘੱਟ ਤੋਂ ਘੱਟ ਇੱਕ ਬੱਚੇ ਦੀ ਉਮਰ 18 ਸਾਲ ਜਾਂ 50 ਸਾਲ ਤੋਂ ਘੱਟ ਦਾ ਸਾਥੀ ਹੋਣਾ ਚਾਹੀਦਾ ਹੈ।