ਵਾਸ਼ਿੰਗਟਨ: ਅਮਰੀਕਾ ਦੀ ‘ਫ਼ਸਟ ਲੇਡੀ’ ਮੇਲਾਨੀਆ (Melania Trump) ਚਾਹੁੰਦੇ ਹਨ ਕਿ ਉਨ੍ਹਾਂ ਦੇ ਪਤੀ ਟਰੰਪ (Donald Trump) ਆਪਣੀ ਹਾਰ ਨੂੰ ਕਬੂਲ ਲੈਣ। ਟਰੰਪ ਦੇ ਬਹੁਤ ਸਾਰੇ ਸਹਿਯੋਗੀ ਵੀ ਇਹੋ ਚਾਹੁੰਦੇ ਹਨ। ਸੀਐਨਐਨ ਦੀ ਰਿਪੋਰਟ ਮੁਤਾਬਕ ਮੇਲਾਨੀਆ ਨੇ ਟਰੰਪ ਨੂੰ ਰਾਸ਼ਟਰਪਤੀ ਚੋਣਾਂ (President Elections) ਵਿੱਚ ਹੁਣ ਜੋਅ ਬਾਇਡੇਨ ਤੋਂ ਹਾਰ ਕਬੂਲ ਕਰ ਲੈਣ ਦੀ ਸਲਾਹ ਦਿੱਤੀ ਹੈ। ਉਂਝ ਮੇਲਾਨੀਆ ਨੇ ਚੋਣਾਂ ਬਾਰੇ ਕੋਈ ਜਨਤਕ ਟਿੱਪਣੀ ਨਹੀਂ ਕੀਤੀ ਪਰ ਨਿੱਜੀ ਤੌਰ ਉੱਤੇ ਉਨ੍ਹਾਂ ਆਪਣੇ ਪਤੀ ਸਾਹਵੇਂ ਆਪਣੀ ਰਾਏ ਰੱਖੀ ਹੈ।

ਮੇਲਾਨੀਆ ਨੇ ਇਸ ਤੋਂ ਪਹਿਲਾਂ ਪਿਛਲੇ ਮਹੀਨੇ ਆਪਣੇ ਪਤੀ ਦੀ ਚੋਣ ਮੁਹਿੰਮ ਲਈ ਪ੍ਰਚਾਰ ਕੀਤਾ ਸੀ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜਵਾਈ ਤੇ ਉਨ੍ਹਾਂ ਦੇ ਸੀਨੀਅਰ ਸਲਾਹਕਾਰ ਜਾਰੇਡ ਕੁਸ਼ਨਰ ਨੇ ਪਹਿਲਾਂ ਹੀ ਰਾਸ਼ਟਰਪਤੀ ਚੋਣਾਂ ਬਾਰੇ ਸਾਹਮਣੇ ਦਿੱਸ ਰਹੀ ਸਥਿਤੀ ਨੂੰ ਪ੍ਰਵਾਨ ਕਰਨ ਲਈ ਕਿਹਾ ਸੀ। ਇੱਥੇ ਦੱਸ ਦੇਈਏ ਕਿ ਇਹ ਸਾਰੇ ਬਿਆਨ ਟਰੰਪ ਦੇ ਉਸ ਦੋਸ਼ ਤੋਂ ਬਾਅਦ ਆਏ, ਜਿਸ ਵਿੱਚ ਕਿਹਾ ਗਿਆ ਸੀ ਕਿ ਬਾਇਡੇਨ ‘ਜੇਤੂ ਦੇ ਤੌਰ ਉੱਤੇ ਝੂਠਾ ਦਾਅਵਾ ਕਰਨ ਲਈ ਦੌੜ ਰਹੇ ਹਨ ਤੇ ਇਹ ਕਿ ਦੌੜ ਉਨ੍ਹਾਂ ਤੋਂ ਦੂਰ ਹੈ।’

ਟਰੰਪ ਨੇ ਦਾਅਵਾ ਕੀਤਾ ਸੀ ਕਿ ਇੰਕ ਨੈੱਟਵਰਕ ਡੈਮੋਕ੍ਰੈਟ ਉਮੀਦਵਾਰ ਨੂੰ ਜੇਤੂ ਵਜੋਂ ਵਿਖਾਉਣ ਦਾ ਜਤਨ ਕਰ ਰਿਹਾ ਹੈ। ਉਨ੍ਹਾਂ ਕਿਹਾ ਸੀ ਕਿ ਉਹ ਅਦਾਲਤ ’ਚ ਚੋਣ ਨਤੀਜੇ ਨੂੰ ਚੁਣੌਤੀ ਦੇਣਗੇ। ਉਂਝ ਰਾਸ਼ਟਰਪਤੀ ਚੋਣਾਂ ’ਚ ਜੋਅ ਬਾਇਡੇਨ ਨੇ ਪੈਨਸਿਲਵੇਨੀਆ ਸੂਬੇ ’ਚ ਜਿੱਤ ਨਾਲ ਆਪਣੀ ਜਿੱਤ ਯਕੀਨੀ ਬਣਾਉਂਦਿਆਂ ਟਰੰਪ ਨੂੰ ਇੱਕ ਸਖ਼ਤ ਮੁਕਾਬਲੇ ’ਚ ਹਰਾਇਆ ਹੈ। ਉਨ੍ਹਾਂ ਨੂੰ 270 ਵੋਟਾਂ ਦੇ ਚੋਣ ਕਾਲਜ ਦੀ ਸੀਮਾ ਤੋਂ ਵੱਧ ਵੋਟਾਂ ਮਿਲੀਆਂ ਹਨ।

ਜੋਅ ਬਾਇਡੇਨ ਇੱਕ ਸੈਨੇਟਰ ਵਜੋਂ ਚਾਰ ਦਹਾਕਿਆਂ ਤੱਕ ਕੰਮ ਕਰ ਚੁੱਕੇ ਹਨ। ਫਿਰ ਉਹ ਅਮਰੀਕਾ ਦੇ ਉੱਪ ਰਾਸ਼ਟਰਪਤੀ ਰਹੇ। ਉਨ੍ਹਾਂ ਨੂੰ 74 ਮਿਲੀਅਨ ਤੋਂ ਵੱਧ ਵੋਟਾਂ ਪਈਆਂ ਹਨ, ਜੋ ਟਰੰਪ ਤੋਂ 4 ਮਿਲੀਅਨ ਵੱਧ ਹਨ ਤੇ ਰਾਸ਼ਟਰਪਤੀ ਦੇ ਅਹੁਦੇ ਲਈ ਕਿਸੇ ਵੀ ਹੋਰ ਉਮੀਦਵਾਰ ਤੋਂ ਵੱਧ ਵੋਟਾਂ ਉਨ੍ਹਾਂ ਨੂੰ ਮਿਲੀਆਂ ਹਨ।

ਟਰੰਪ ਹਾਰ ਮਨਣ ਨੂੰ ਤਿਆਰ ਨਹੀਂ, ਤਲਾਕ ਦੀਆਂ ਅਫ਼ਵਾਹਾਂ ਵਿਚਕਾਰ ਟਰੰਪ ਦੇ ਨਾਲ ਆਈ ਮੇਲਾਨੀਆ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904