ਵਾਸ਼ਿੰਗਟਨ: ਅਮਰੀਕਾ ਦੀ ਫਸਟ ਲੇਡੀ ਮੇਲਾਨੀਆ ਟਰੰਪ (melania trump) ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਬਾਰੇ ਆਪਣੀ ਚੁੱਪੀ ਤੋੜੀ ਹੈ। ਮੇਲਾਨੀਆ ਨੇ ਡੈਮੋਕਰੇਟਿਕ ਉਮੀਦਵਾਰ ਜੋਅ ਬਾਇਡਨ (Joe Biden) ਦੀ ਜਿੱਤ ਬਾਰੇ ਆਪਣੇ ਪਤੀ ਡੋਨਾਲਡ ਟਰੰਪ (Donald trump) ਦੇ ਦਾਅਵਿਆਂ ਦੀ ਹਮਾਇਤ ਕੀਤੀ ਹੈ। ਉਸਨੇ ਟਵੀਟ ਕਰਕੇ ਲਿਖਿਆ ਹੈ ਕਿ ਸਿਰਫ ਕਨੂੰਨੀ ਵੋਟਾਂ ਗਿਣਤੀ ਜਾਣੀ ਚਾਹੀਦੀ ਹੈ। ਦੱਸ ਦੇਈਏ ਕਿ ਟਰੰਪ ਨੇ ਚੋਣਾਂ ਦੀ ਪ੍ਰਮਾਣ ਪੱਤਰਾਂ ਨੂੰ ਚੁਣੌਤੀ ਦਿੱਤੀ ਹੈ ਅਤੇ ਵੱਡੇ ਪੱਧਰ ‘ਤੇ ਫੇਕ ਵੋਟਿੰਗ ਅਤੇ ਚੋਣ ਦੁਰਵਰਤੋਂ ਦਾ ਦੋਸ਼ ਲਗਾਇਆ ਹੈ।


ਵੇਖੋ ਮੇਲਾਨੀਆ ਦਾ ਟਵੀਟ:


ਟਰੰਪ ਨੂੰ ਤਲਾਕ ਦੇਣ ਬਾਰੇ ਕਿਆਸਅਰਾਈਆਂ:

ਇਸ ਤੋਂ ਪਹਿਲਾਂ ਕੱਲ੍ਹ ਖ਼ਬਰਾਂ ਆਈਆਂ ਸੀ ਕਿ ਮੇਲਾਨੀਆ ਟਰੰਪ ਬਹੁਤ ਜਲਦੀ ਹੀ ਡੋਨਾਲਡ ਟਰੰਪ ਨੂੰ ਤਲਾਕ ਦੇ ਸਕਦੀ ਹੈ। ਡੇਲੀ ਮੇਲ ਦੀ ਖ਼ਬਰ ਮੁਤਾਬਕ ਮੇਲਾਨੀਆ ਚੋਣਾਂ ਤੋਂ ਬਾਅਦ ਟਰੰਪ ਨੂੰ ਛੱਡ ਸਕਦੀ ਹੈ। ਮੇਲਾਨੀਆ ਟਰੰਪ ਦੀ ਤੀਜੀ ਪਤਨੀ ਹੈ। ਦੋਵਾਂ ਦਾ ਵਿਆਹ ਸਾਲ 2005 ‘ਚ ਹੋਇਆ ਸੀ। ਇਸ ਦੇ ਨਾਲ ਹੀ ਇਹ ਹੈਰਾਨ ਕਰਨ ਵਾਲਾ ਦਾਅਵਾ ਮੇਲਾਨਿਆ ਦੀ ਸਾਬਕਾ ਸਹਿਯੋਗੀ ਸਟੀਫਨੀ ਵੋਲਕੋਫ ਨੇ ਕੀਤਾ ਹੈ।

ਟਰੰਪ ਨੂੰ ਯੂਐਸ ਚੋਣਾਂ ‘ਚ ਹਾਰ ਮਿਲੀ ਹੈ ਪਰ ਉਹ ਬੋਖਲਾਹਟ ‘ਚ ਇਸ ਨੂੰ ਸਵੀਕਾਰ ਨਹੀਂ ਕਰ ਰਿਹੇ। ਟਰੰਪ ਦੇ ਸਾਬਕਾ ਰਾਜਨੀਤਿਕ ਸਹਾਇਕ ਓਮਰੋਸਾ ਨਿਊਮੈਨ ਨੇ ਦਾਅਵਾ ਕੀਤਾ ਕਿ ਟਰੰਪ ਅਤੇ ਮੇਲਾਨੀਆ ਦਾ ਪੰਦਰਾਂ ਸਾਲ ਪੁਰਾਣਾ ਵਿਆਹ ਹੁਣ ਖ਼ਤਮ ਹੋ ਗਿਆ ਹੈ। ਟਰੰਪ ਦੇ ਵ੍ਹਾਈਟ ਹਾਊਸ ਤੋਂ ਬਾਹਰ ਆਉਂਦੇ ਹੀ ਮੇਲਾਨੀਆ ਟਰੰਪ ਨੂੰ ਤਲਾਕ ਦੇਵੇਗੀ।

ਹਵਾ ‘ਚ ਟਕਰਾਏ ਦੋ ਹੈਲੀਕਾਪਟਰ, ਹਾਦਸੇ ਵਿਚ ਇੱਕ ਔਰਤ ਸਣੇ ਦੋ ਦੀ ਮੌਤ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904